'ਤਾਂਡਵ' ਵੈੱਬ ਸੀਰੀਜ਼ ’ਤੇ ਐਮਾਜ਼ੋਨ ਨੇ ਮੰਗੀ ਮਾਫ਼ੀ, ਕਿਹਾ- ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਸਾਡਾ ਉਦੇਸ਼ ਨਹੀਂ ਸੀ

Wednesday, Mar 03, 2021 - 02:41 PM (IST)

ਮੁੰਬਈ : 15 ਜਨਵਰੀ ਨੂੰ ਰਿਲੀਜ਼ ਹੋਈ ਬਾਲੀਵੁੱਡ ਦੇ ਪ੍ਰਸਿੱਧ ਨਿਰਦੇਸ਼ਕ ਅਲੀ ਅੱਬਾਸ ਜਫਰ ਦੀ ਵੈੱਬ ਸੀਰੀਜ਼ ‘ਤਾਂਡਵ’ ਇਕ ਵਾਰ ਮੁੜ ਚਰਚਾ ਵਿਚ ਆ ਗਈ ਹੈ। ਦਰਅਸਲ ਹੁਣ ਐਮਾਜ਼ੋਨ ਪ੍ਰਾਈਮ ਵੀਡੀਓ ਨੇ ਤਾਂਡਵ ਵੈੱਬ ਸੀਰੀਜ਼ ਮਾਮਲੇ ਵਿਚ ਮਾਫ਼ੀਨਾਮਾ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ‘ਤਾਂਡਵ’ ਵੈੱਬ ਸੀਰੀਜ਼ ਦੇ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਮਾਫ਼ੀ ਮੰਗੀ ਸੀ। ਦੱਸ ਦੇਈਏ ਕਿ ਤਾਂਡਵ ਦੇ ਕੁੱਝ ਦ੍ਰਿਸ਼ਾਂ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ ਅਤੇ ਮਾਮਲਾ ਕੋਰਟ ਵਿਚ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਅਜੇ ਦੇਵਗਨ ਦੀ ਗੱਡੀ ਰੋਕਣ ਵਾਲਾ ਕਿਸਾਨ ਸਮਰਥਕ ਨਿਹੰਗ ਸਿੰਘ ਗ੍ਰਿਫ਼ਤਾਰੀ ਮਗਰੋਂ ਹੋਇਆ ਰਿਹਾਅ

PunjabKesari

ਇਸ ਮਾਫ਼ੀਨਾਮੇ ਵਿਚ ਕਿਹਾ ਗਿਆ ਹੈ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਸਾਡਾ ਉਦੇਸ਼ ਨਹੀਂ ਸੀ। ਜੋ ਇਤਰਾਜ਼ਯੋਗ ਹਿੱਸਾ ਸੀ ਉਸ ਨੂੰ ਹਟਾ ਦਿੱਤਾ ਗਿਆ ਹੈ। ਇਸ ਵੈਬ ਸੀਰੀਜ਼ ਵਿਚ ਸੈਫ ਅਲੀ ਖਾਲ, ਡਿੰਪਲ ਕਪਾੜੀਆ, ਮੁਹੰਮਦ ਜੀਸ਼ਾਨ ਅਯੂਬ, ਅਨੂਲ ਸੋਨੀ, ਸੁਨੀਲ ਗ੍ਰੋਵਰ, ਕੁਮੁਦ ਮਿਸ਼ਰਾ ਅਤੇ ਗੌਹਰ ਖਾਨ ਮੁੱਖ ਕਿਰਦਾਰਾਂ ਵਿਚ ਨਜ਼ਰ ਆਏ ਸਨ। ਦੱਸ ਦੇਈਏ ਕਿ ਐਮਾਜ਼ੋਨ ਵੱਲੋਂ ਪਹਿਲੀ ਵਾਰ ਮਾਫ਼ੀਨਾਮਾ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਸਿੰਗਰ ਹਰਸ਼ਦੀਪ ਕੌਰ ਬਣੀ ਮਾਂ, ਦਿੱਤਾ ਪੁੱਤਰ ਨੂੰ ਜਨਮ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News