ਤਾਮਿਲ ਅਦਾਕਾਰ ਅਜੀਤ ਨਾਲ ਵਾਪਿਰਆ ਵੱਡਾ ਹਾਦਸਾ, ਬੈਰੀਅਰ ਨਾਲ ਟਕਰਾਈ ਕਾਰ
Wednesday, Jan 08, 2025 - 06:10 AM (IST)
ਨੈਸ਼ਨਲ ਡੈਸਕ - ਤਾਮਿਲ ਫਿਲਮ ਸਟਾਰ ਅਜੀਤ ਕੁਮਾਰ ਦਾ ਦੁਬਈ 'ਚ ਖਤਰਨਾਕ ਹਾਦਸਾ ਹੋ ਗਿਆ। ਇਹ ਹਾਦਸਾ ਕਾਰ ਰੇਸਿੰਗ ਦੇ ਅਭਿਆਸ ਦੌਰਾਨ ਵਾਪਰਿਆ। ਅਜੀਤ ਕੁਮਾਰ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ। ਪਰ ਹਾਦਸੇ ਦੀ ਜੋ ਵੀਡੀਓ ਸਾਹਮਣੇ ਆਈ ਹੈ, ਉਸ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਰੋਂਗਟੇ ਖੜ੍ਹੇ ਹੋ ਗਏ ਹਨ। ਅਜੀਤ ਕੁਮਾਰ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਕਾਰ ਚਲਾ ਰਹੇ ਸਨ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਅਜੀਤ ਕੁਮਾਰ ਪੋਰਸ਼ ਕਾਰ ਚਲਾਉਂਦੇ ਨਜ਼ਰ ਆ ਰਹੇ ਹਨ। ਉਹ 24H ਦੁਬਈ 2025 ਕਾਰ ਰੇਸਿੰਗ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਦੁਬਈ ਵਿੱਚ ਹਨ। 53 ਸਾਲਾ ਅਦਾਕਾਰ ਇਸ ਰੇਸ ਲਈ 6 ਘੰਟੇ ਦੀ ਰੇਸਿੰਗ ਪ੍ਰੈਕਟਿਸ ਕਰ ਰਹੇ ਸਨ।
Ajith Kumar’s massive crash in practise, but he walks away unscathed.
— Ajithkumar Racing (@Akracingoffl) January 7, 2025
Another day in the office … that’s racing!#ajithkumarracing #ajithkumar pic.twitter.com/dH5rQb18z0
ਕਾਰ ਬੈਰੀਅਰ ਨਾਲ ਟਕਰਾਈ ਤੇ 7 ਵਾਰ ਘੁੰਮ ਗਈ
ਜਦੋਂ ਅਭਿਆਸ ਸੈਸ਼ਨ ਖਤਮ ਹੋਣ ਵਾਲਾ ਸੀ ਤਾਂ ਉਨ੍ਹਾਂ ਦੀ ਕਾਰ ਬੈਰੀਅਰ ਨਾਲ ਟਕਰਾ ਗਈ ਅਤੇ ਸੱਤ ਵਾਰ ਘੁੰਮ ਗਈ। ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਅਜੀਤ ਦੀ ਪੋਰਸ਼ ਕਾਰ ਅਚਾਨਕ ਕੰਟਰੋਲ ਗੁਆ ਬੈਠੀ ਅਤੇ ਸੱਤ-ਅੱਠ ਵਾਰ ਟਰੈਕ 'ਤੇ ਘੁੰਮ ਗਈ। ਇਸ ਤੋਂ ਬਾਅਦ ਉਹ ਬੈਰੀਅਰ ਨਾਲ ਟਕਰਾ ਗਈ। ਅਜੀਤ ਕੁਮਾਰ ਨੂੰ ਤੁਰੰਤ ਕਾਰ 'ਚੋਂ ਬਾਹਰ ਕੱਢਿਆ ਗਿਆ ਅਤੇ ਐਂਬੁਲੈਂਸ ਰਾਹੀਂ ਹਸਪਤਾਲ ਲਿਆਂਦਾ ਗਿਆ।