ਕਰੀਨਾ ਦੇ ਪੁੱਤਰ ਤੈਮੂਰ ਅਲੀ ਖ਼ਾਨ ਦਾ ਮਿਲਿਆ ਹਮਸ਼ਕਲ, ਖ਼ੂਬ ਵਾਇਰਲ ਹੋ ਰਹੀਆਂ ਨੇ ਤਸਵੀਰਾਂ

Thursday, Oct 28, 2021 - 01:20 PM (IST)

ਕਰੀਨਾ ਦੇ ਪੁੱਤਰ ਤੈਮੂਰ ਅਲੀ ਖ਼ਾਨ ਦਾ ਮਿਲਿਆ ਹਮਸ਼ਕਲ, ਖ਼ੂਬ ਵਾਇਰਲ ਹੋ ਰਹੀਆਂ ਨੇ ਤਸਵੀਰਾਂ

ਨਵੀਂ ਦਿੱਲੀ (ਬਿਊਰੋ) - ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਅਤੇ ਸੈਫ ਅਲੀ ਖ਼ਾਨ ਦੇ ਪੁੱਤਰ ਤੈਮੂਰ ਅਲੀ ਖ਼ਾਨ ਦੀ ਪ੍ਰਸਿੱਧੀ ਸਟਾਰ ਕਿਡ ਤੋਂ ਕਿਤੇ ਵਧ ਕੇ ਹੈ। ਤੈਮੂਰ ਅਲੀ ਖ਼ਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਕਸਰ ਹੀ ਛਾਈਆਂ ਰਹਿੰਦੀਆਂ ਹਨ। ਪਾਪਰਾਜ਼ੀ ਤੈਮੂਰ ਦੀ ਹਰ ਹਰਕਤ 'ਤੇ ਨਜ਼ਰ ਰੱਖਦੇ ਹਨ। ਹੁਣ ਇੰਟਰਨੈੱਟ ਨੂੰ ਤੈਮੂਰ ਦਾ ਇਕ ਹਮਸ਼ਕਲ ਮਿਲਿਆ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਤੈਮੂਰ ਨੂੰ ਮਿਲਿਆ ਆਪਣਾ ਹਮਸ਼ਕਲ
ਤੈਮੂਰ ਅਲੀ ਖ਼ਾਨ ਵਾਂਗ ਨਜ਼ਰ ਆਉਣ ਵਾਲੇ ਇਸ ਛੋਟੇ ਬੱਚੇ ਦਾ ਨਾਂ ਜ਼ਰੀਆਨ ਥਾਪਰ ਹੈ। ਮਸ਼ਹੂਰ ਫੋਟੋਗ੍ਰਾਫਰ ਵਿਰਲ ਭਯਾਨੀ ਨੇ ਇੰਸਟਾਗ੍ਰਾਮ 'ਤੇ ਤੈਮੂਰ ਅਲੀ ਖ਼ਾਨ ਅਤੇ ਜਾਰੀਅਨ ਥਾਪਰ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਤੈਮੂਰ ਅਤੇ ਜਾਰੀਅਨ 'ਚ ਫਰਕ ਕਰਨਾ ਬਹੁਤ ਔਖਾ ਹੈ। 

PunjabKesari
ਤੈਮੂਰ ਦੀ ਦਿਖ ਵਾਲਾ ਇਹ ਬੱਚਾ ਕਾਫ਼ੀ ਕਿਊਟ ਹੈ। ਉਂਝ ਜਾਰੀਅਨ ਥਾਪਰ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਕਾਫ਼ੀ ਮਸ਼ਹੂਰ ਹੈ। ਉਹ ਸ਼ੀਨਾ ਥਾਪਰ ਨਾਂ ਦੀ ਸਟਾਈਲਿਸਟ ਦਾ ਪੁੱਤਰ ਹੈ।

PunjabKesari

ਯੂਜ਼ਰਸ ਨੇ ਜਤਾਈ ਨਾਰਾਜ਼ਗੀ
ਫੈਨਜ਼ ਨੂੰ ਤੈਮੂਰ ਦਾ ਇਹ ਹਮਸ਼ਕਲ ਬੱਚਾ ਕਾਫ਼ੀ ਪਸੰਦ ਆ ਰਿਹਾ ਹੈ। ਉਥੇ ਹੀ ਕੁਝ ਯੂਜ਼ਰਸ ਅਜਿਹੇ ਵੀ ਹਨ, ਜੋ ਤੈਮੂਰ ਅਤੇ ਜਾਰੀਅਨ ਦੀ ਤੁਲਨਾ ਨੂੰ ਪਸੰਦ ਨਹੀਂ ਕਰਦੇ ਹਨ। ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, ''ਇਸ ਵੀ ਬੱਚੇ ਨੂੰ ਇੰਝ ਡੁਪਲੀਕੇਟ (ਹਮਸ਼ਕਲ) ਆਖ ਕੇ ਤੁਲਨਾ ਨਾ ਕਰੋ।''

PunjabKesari

ਉਥੇ ਹੀ ਦੂਜੇ ਯੂਜ਼ਰਸ ਨੇ ਲਿਖਿਆ, ''ਤੈਮੂਰ ਨੂੰ ਕੋਈ ਫਰਕ ਨਹੀਂ ਪਵੇਗਾ ਪਰ ਦੂਜੇ ਬੱਚੇ ਨੂੰ ਇਸ ਦਾ ਫਰਕ ਪਵੇਗਾ।'' ਜਦੋਂਕਿ ਇਕ ਹੋਰ ਯੂਜ਼ਰ ਨੇ ਲਿਖਿਆ, ''ਕਿਸੇ ਬੱਚੇ ਦੀ ਤੁਲਨਾ ਕਿਉਂ ਕੀਤੀ ਜਾ ਰਹੀ ਹੈ। ਕਿਰਪਾ ਕਰਕੇ ਉਸ ਦੀ ਸ਼ਖਸੀਅਤ ਦਾ ਸਤਿਕਾਰ ਕਰੋ।''

PunjabKesari

ਸੰਨੀ ਲਿਓਨ ਦੇ ਪੁੱਤਰ ਨਾਲ ਵੀ ਹੋ ਚੁੱਕੀ ਹੈ ਤੁਲਨਾ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਤੈਮੂਰ ਅਲੀ ਖ਼ਾਨ ਦੇ ਹਮਸ਼ਕਲ ਦੀ ਚਰਚਾ ਹੋ ਰਹੀ ਹੈ। ਇਸ ਤੋਂ ਪਹਿਲਾਂ ਸੰਨੀ ਲਿਓਨੀ ਦੇ ਪੁੱਤਰ ਨਾਲ ਵੀ ਤੈਮੂਰ ਦੀ ਸ਼ਕਲ ਮਿਲਾਈ ਜਾ ਚੁੱਕੀ ਹੈ।

PunjabKesari

ਸੰਨੀ ਲਿਓਨ ਸਰੋਗੇਸੀ ਰਾਹੀਂ ਜੁੜਵਾਂ ਬੱਚਿਆਂ ਦੀ ਮਾਂ ਬਣੀ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੂੰ ਲੱਗਾ ਕਿ ਬੇਟੇ ਦੀ ਦਿੱਖ ਤੈਮੂਰ ਅਲੀ ਖ਼ਾਨ ਨਾਲ ਕਾਫੀ ਮਿਲਦੀ ਜੁਲਦੀ ਹੈ।

PunjabKesari

PunjabKesari

PunjabKesari

PunjabKesari


author

sunita

Content Editor

Related News