‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਨੇ 14 ਸਾਲ ਕੀਤੇ ਪੂਰੇ, ਸ਼ੋਅ ਦੇ ਡਾਇਰੈਕਟਰ ਨੇ ਕਿਹਾ- ‘ਸ਼ਾਨਦਾਰ ਸਫ਼ਰ ਸੀ’

Thursday, Jul 28, 2022 - 05:52 PM (IST)

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਨੇ 14 ਸਾਲ ਕੀਤੇ ਪੂਰੇ, ਸ਼ੋਅ ਦੇ ਡਾਇਰੈਕਟਰ ਨੇ ਕਿਹਾ- ‘ਸ਼ਾਨਦਾਰ ਸਫ਼ਰ ਸੀ’

ਮੁੰਬਈ- ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਲੰਬੇ ਸਮੇਂ ਤੋਂ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੈ। ਸ਼ੋਅ ਨੂੰ ਅੱਜ 14 ਸਾਲ ਪੂਰੇ ਹੋ ਗਏ ਹਨ। ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੇ ਸ਼ੋਅ ਦਾ ਨਾਂ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ’ਚ ਵੀ ਦਰਜ ਹੈ। ਟੀਮ ਨੇ ਸ਼ੋਅ ਦੇ 15 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ ਹੈ। ਨਿਰਦੇਸ਼ਕ ਮਾਲਵ ਰਾਜ਼ਦਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਖੁਸ਼ੀ ਜ਼ਾਹਰ ਕੀਤੀ ਹੈ।

PunjabKesari

ਇਹ ਵੀ ਪੜ੍ਹੋ: Indian Couture Week ’ਚ  ਪਹੁੰਚੀ  ਅਦਾਕਾਰਾ ਮਲਾਇਕਾ, ਬਲੈਕ ਡਰੈੱਸ ’ਚ ਲੱਗ ਰਹੀ ਬੇਹੱਦ ਹੌਟ

ਮਾਲਵ ਰਾਜਦਾ ਨੇ ਕੇਕ ਦੀ ਤਸਵੀਰ ਸਾਂਝੀ ਕੀਤੀ ਹੈ ਜਿਸ ’ਤੇ ਲਿਖਿਆ ਹੈ ਕਿ ਤਾਰਕ ਮਹਿਤਾ ਕਾ ਉਲਟਾ ਚਸ਼ਮਾ 15 ਵੇਂ ਸਾਲ ’ਚ ਦਾਖ਼ਲ ਹੋ ਗਿਆ ਹੈ। ਇਸ ਤਸਵੀਰ ਦੇ ਕੈਪਸ਼ਨ ’ਚ ਮਾਲਵ ਰਾਜਦਾ ਨੇ ਲਿਖਿਆ ਕਿ ‘ਬਹੁਤ ਕਮਾਲ ਦੀ ਯਾਤਰਾ ਰਹੀ। ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਬਹੁਤ ਕਿਰਪਾ ਹੈ।’ ਪ੍ਰਸ਼ੰਸਕ ਇਸ ਤਸਵੀਰ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਸ਼ੁਭਕਾਮਨਾਵਾਂ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ: ਅਦਿਤੀ ਰਾਓ ਹੈਦਰੀ ਨੇ ਦੁਲਹਨ ਦੀ ਤਰ੍ਹਾਂ ਸੱਜ ਕੇ ਕੀਤੀ ਰੈਂਪ ਵਾਕ, ਦੇਖੋ ਤਸਵੀਰਾਂ

ਤੁਹਾਨੂੰ ਦੱਸ ਦੇਈਏ ਕਿ ‘ਤਾਰਕ ਮਹਿਤਾ ਕਾ ਉਲਟ ਚਸ਼ਮਾ’ 28 ਜੁਲਾਈ 2008 ਨੂੰ ਸ਼ੁਰੂ ਹੋਇਆ ਸੀ। ਜਿਸ ਨੂੰ ਵੀ ਅੱਜ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਇਸ ਸ਼ੋਅ ਨੂੰ ਉਤਸ਼ਾਹ ਨਾਲ ਦੇਖਦਾ ਹੈ।ਪਹਿਲੇ ਤੋਂ ਹੁਣ ਸ਼ੋਅ ਦੀ ਕਾਸਟ ਬਦਲ ਗਈ ਹੈ। ਸ਼ੋਅ ਦੀ ਟੀਮ ਦੇ ਤਿੰਨ ਲੋਕ ਹੁਣ ਇਸ ਦੁਨੀਆ ’ਚ ਨਹੀਂ ਰਹੇ, ਜਿਨ੍ਹਾਂ ’ਚ ਨਟੂ ਕਾਕਾ ਦਾ ਕਿਰਦਾਰ ਨਿਭਾਉਣ ਵਾਲੇ ਘਣਸ਼ਿਆਮ ਨਾਇਕ, ਕਵੀ ਕੁਮਾਰ ਆਜ਼ਾਦ ਅਤੇ ਪ੍ਰੋਡਕਸ਼ਨ ਕੰਟਰੋਲਰ ਅਰਵਿੰਦ ਮਰਚਾਂਡੇ ਸ਼ਾਮਲ ਹਨ।


author

Shivani Bassan

Content Editor

Related News