ਕਰੀਨਾ ਨੂੰ ਟ੍ਰੋਲ ਕਰਨ ਵਾਲਿਆਂ ’ਤੇ ਭੜਕੀ ਤਾਪਸੀ ਪਨੂੰ, ਕਹਿ ਦਿੱਤੀ ਇਹ ਗੱਲ

Thursday, Jul 01, 2021 - 02:00 PM (IST)

ਕਰੀਨਾ ਨੂੰ ਟ੍ਰੋਲ ਕਰਨ ਵਾਲਿਆਂ ’ਤੇ ਭੜਕੀ ਤਾਪਸੀ ਪਨੂੰ, ਕਹਿ ਦਿੱਤੀ ਇਹ ਗੱਲ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਆਪਣੀ ਆਉਣ ਵਾਲੀ ਫ਼ਿਲਮ ‘ਹਸੀਨ ਦਿਲਰੁਬਾ’ ਦੀ ਪ੍ਰਮੋਸ਼ਨ ’ਚ ਲੱਗੀ ਹੋਈ ਹੈ। ਇਸ ਦੌਰਾਨ ਉਹ ਇਕ ਸਵਾਲ ਦਾ ਜਵਾਬ ਦਿੰਦਿਆਂ ਕਰੀਨਾ ਕਪੂਰ ਦਾ ਖੁੱਲ੍ਹ ਕੇ ਸਮਰਥਨ ਕਰਦੀ ਹੋਈ ਨਜ਼ਰ ਆਈ।

ਦਰਅਸਲ, ਕਰੀਨਾ ਨੂੰ ਹਾਲ ਹੀ ’ਚ ਇਕ ਫ਼ਿਲਮ ’ਚ ‘ਸੀਤਾ’ ਦਾ ਕਿਰਦਾਰ ਆਫਰ ਹੋਇਆ ਤੇ ਇਸ ਕਿਰਦਾਰ ਲਈ ਆਪਣੀ ਫੀਸ ਵਧਾਉਣ ਨੂੰ ਲੈ ਕੇ ਕਰੀਨਾ ਨੂੰ ਟ੍ਰੋਲ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਯੂ. ਕੇ. ’ਚ ਧੀ ਵਾਮਿਕਾ ਨਾਲ ਨਜ਼ਰ ਆਈ ਅਨੁਸ਼ਕਾ ਸ਼ਰਮਾ, ਵਾਇਰਲ ਹੋਈ ਤਸਵੀਰ

ਤਾਪਸੀ ਨੇ ਟ੍ਰੋਲ ਕਰਨ ਵਾਲਿਆਂ ਨੂੰ ਕਾਫੀ ਕੁਝ ਸੁਣਾਇਆ ਹੈ। ਤਾਪਸੀ ਨੇ ਇਕ ਨਿਊਜ਼ ਪੋਰਟਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਜ਼ਿਆਦਾ ਫੀਸ ਮੰਗਣ ਤਾਂ ਲੋਕ ਕਹਿਣਗੇ ਇਸ ਦਾ ਬਾਜ਼ਾਰ ’ਚ ਮੁੱਲ ਵੱਧ ਗਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਕਿਉਂਕਿ ਇਕ ਔਰਤ ਫੀਸ ਵਧਾਉਣ ਨੂੰ ਕਹਿ ਰਹੀ ਹੈ ਤਾਂ ਡਿਮਾਂਡਿੰਗ ਦੱਸ ਦਿੰਦੇ ਹਨ।

ਤਾਪਸੀ ਨੇ ਅੱਗੇ ਕਿਹਾ ਕਿ, ‘ਤੁਸੀਂ ਹਮੇਸ਼ਾ ਔਰਤਾਂ ਦੀ ਤਨਖ਼ਾਹ ਵਧਾਉਣ ਦੀਆਂ ਸਮੱਸਿਆਵਾਂ ਬਾਰੇ ਪੜ੍ਹਦੇ ਹੋ ਪਰ ਅਜਿਹਾ ਕਿਉਂ ਹੁੰਦਾ ਹੈ? ਕਰੀਨਾ ਸਾਡੇ ਦੇਸ਼ ਦੀ ਸਭ ਤੋਂ ਵੱਡੀ ਸੁਪਰਸਟਾਰ ਹੈ ਤੇ ਜੇ ਉਹ ਆਪਣੇ ਸਮੇਂ ’ਚ ਵੱਧ ਤਨਖ਼ਾਹ ਮੰਗ ਰਹੀ ਹੈ ਤਾਂ ਉਹ ਉਨ੍ਹਾਂ ਦਾ ਕੰਮ ਹੈ।’ ਉਨ੍ਹਾਂ ਇਹ ਵੀ ਕਹਿ ਦਿੱਤਾ ਕਿ ਪੁਰਸ਼ ਕਿਰਦਾਰ ਨਿਭਾਉਣ ਲਈ ਕਦੇ ਫ੍ਰੀ ’ਚ ਕੰਮ ਨਹੀਂ ਕਰਦੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News