ਰਿਪੋਰਟਰ ਨਾਲ ਭਿੜੀ ਤਾਪਸੀ ਪਨੂੰ, ਗੁੱਸੇ ’ਚ ਆਖ ਦਿੱਤੀ ਇਹ ਗੱਲ, ਦੇਖੋ ਵੀਡੀਓ

Wednesday, Sep 14, 2022 - 05:15 PM (IST)

ਰਿਪੋਰਟਰ ਨਾਲ ਭਿੜੀ ਤਾਪਸੀ ਪਨੂੰ, ਗੁੱਸੇ ’ਚ ਆਖ ਦਿੱਤੀ ਇਹ ਗੱਲ, ਦੇਖੋ ਵੀਡੀਓ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਇਕ ਵਾਰ ਮੁੜ ਮੀਡੀਆ ਤੋਂ ਨਾਰਾਜ਼ ਹੋ ਗਈ ਹੈ। ਹੁਣ ਤਾਪਸੀ ਪਨੂੰ ਦਾ ਗੁੱਸਾ ਇਕ ਰਿਪੋਰਟਰ ’ਤੇ ਫੁੱਟਿਆ ਹੈ। ਅਦਾਕਾਰਾ ਦੇ ਗੁੱਸੇ ਦਾ ਕਾਰਨ ਬਣਿਆ ਰਿਪੋਰਟਰ ਵਲੋਂ ਪੁੱਛਿਆ ਗਿਆ ਇਕ ਸਵਾਲ, ਜਿਸ ਨੂੰ ਸੁਣ ਕੇ ਤਾਪਸੀ ਪਨੂੰ ਦਾ ਪਾਰਾ ਹਾਈ ਹੋ ਗਿਆ। ਜਾਣਦੇ ਹਾਂ ਕੀ ਹੈ ਮਾਮਲਾ।

ਤਾਪਸੀ ਨੇ ਓ. ਟੀ. ਟੀ. ਪਲੇਅ ਐਵਾਰਡਸ 2022 ਅਟੈਂਡ ਕੀਤਾ ਸੀ। ਰੈੱਡ ਕਾਰਪੇਟ ’ਤੇ ਮੀਡੀਆ ਨਾਲ ਗੱਲਬਾਤ ਦੌਰਾਨ ਜਦੋਂ ਉਸ ਦੀ ਫ਼ਿਲਮ ‘ਦੋਬਾਰਾ’ ਨੂੰ ਮਿਲੇ ਨੈਗੇਟਿਵ ਕੁਮੈਂਟਸ ’ਤੇ ਗੱਲਬਾਤ ਕੀਤੀ ਗਈ ਤਾਂ ਤਾਪਸੀ ਨਾਰਾਜ਼ ਹੋ ਗਈ। ਉਸ ਨੇ ਰਿਪੋਰਟਰ ਨੂੰ ਕਿਹਾ ਕਿ ਉਹ ਸਵਾਲ ਪੁੱਛਣ ਤੋਂ ਪਹਿਲਾਂ ਆਪਣਾ ਹੋਮਵਰਕ ਕਰੇ।

ਇਹ ਖ਼ਬਰ ਵੀ ਪੜ੍ਹੋ : ਗਣਪਤੀ ਉਤਸਵ ਮੌਕੇ ਗੀਤ ਗਾਉਣ ਕਾਰਨ ਵਿਵਾਦਾਂ ’ਚ ਘਿਰੇ ਜੀ ਖ਼ਾਨ ਨੇ ਮੰਗੀ ਮੁਆਫ਼ੀ (ਵੀਡੀਓ)

ਤਾਪਸੀ ਦੀ ਨਾਰਾਜ਼ਗੀ ਜਤਾਉਂਦਿਆਂ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਮੀਡੀਆ ’ਤੇ ਚੀਕਦੀ ਹੋਈ ਕਹਿੰਦੀ ਹੈ, ‘‘ਚੀਕਾਂ ਨਾ ਮਾਰੋ ਭਾਈ, ਚੀਕਾਂ ਨਾ ਮਾਰੋ, ਮੇਰੀ ਗੱਲ ਸੁਣ ਲਓ, ਫਿਰ ਇਹ ਲੋਕ ਕਹਿਣਗੇ ਕਿ ਕਲਾਕਾਰਾਂ ਨੂੰ ਤਮੀਜ਼ ਨਹੀਂ ਹੈ।’’

ਇਵੈਂਟ ’ਚ ਇਕ ਰਿਪੋਰਟਰ ਨੇ ਉਸ ਦੀ ਫ਼ਿਲਮ ‘ਦੋਬਾਰਾ’ ਨੂੰ ਲੈ ਕੇ ਚੱਲੇ ਨੈਗੇਟਿਵ ਕੈਂਪੇਨ ’ਤੇ ਸਵਾਲ ਕੀਤਾ। ਇਸ ਦਾ ਕਾਊਂਟਰ ਜਵਾਬ ਦਿੰਦਿਆਂ ਤਾਪਸੀ ਤੁਰੰਤ ਬੋਲੀ, ‘‘ਕਿਸ ਫ਼ਿਲਮ ਦੇ ਖ਼ਿਲਾਫ਼ ਨਹੀਂ ਚਲਾਇਆ ਗਿਆ?’’ ਫਿਰ ਜਿਵੇਂ ਹੀ ਰਿਪੋਰਟਰ ਆਪਣੀ ਗੱਲ ਰੱਖਦਾ, ਤਾਪਸੀ ਬੋਲੀ, ‘‘ਤੁਸੀਂ ਮੇਰੀ ਗੱਲ ਦਾ ਜਵਾਬ ਦਿਓ, ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਦੇਵਾਂਗੀ। ਕਿਹੜੀ ਫ਼ਿਲਮ ਖ਼ਿਲਾਫ਼ ਨੈਗੇਟਿਵ ਕੈਂਪੇਨ ਨਹੀਂ ਚਲਾਈ ਗਈ?’’

ਫਿਰ ਰਿਪੋਰਟਰ ਨੇ ਕਿਹਾ ਕਿ ਕ੍ਰਿਟਿਕਸ ਨੇ ਵੀ ਤੁਹਾਡੀ ਫ਼ਿਲਮ ਖ਼ਿਲਾਫ਼ ਨੈਗੇਟਿਵ ਗੱਲਾਂ ਆਖੀਆਂ ਸਨ। ਨੈਗੇਟਿਵ ਕੈਂਪੇਨ ਚਲਾਈ ਸੀ।

ਇਹ ਗੱਲ ਸੁਣ ਕੇ ਤਾਪਸੀ ਹੈਰਾਨ ਹੋ ਜਾਂਦੀ ਹੈ। ਉਦੋਂ ਖਿੱਝ ਕੇ ਤਾਪਸੀ ਨੇ ਕਿਹਾ, ‘‘ਇਕ ਵਾਰ ਥੋੜ੍ਹਾ ਹੋਮਵਰਕ ਕਰ ਲੈਣਾ ਸਵਾਲ ਪੁੱਛਣ ਤੋਂ ਪਹਿਲਾਂ। ਅਗਲੀ ਵਾਰ ਰਿਸਰਚ ਕਰਨ ਤੋਂ ਬਾਅਦ ਹੀ ਮੈਨੂੰ ਸਵਾਲ ਪੁੱਛਣਾ। ਫਿਰ ਇਹ ਲੋਕ ਕਹਿੰਦੇ ਹਨ ਕਿ ਕਲਾਕਾਰਾਂ ਨੂੰ ਤਮੀਜ਼ ਨਹੀਂ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News