ਟੀ-ਸੀਰੀਜ਼ ਤੇ ਮਾਈਥਰੀ ਮੂਵੀ ਮੇਕਰਸ ਦੀ ਵੱਡੀ ਸਾਂਝੇਦਾਰੀ, ‘ਪੁਸ਼ਪਾ-2’ ਨਾਲ ਹੋਵੇਗੀ ਸ਼ੁਰੂਆਤ
Wednesday, Oct 16, 2024 - 10:57 AM (IST)
ਮੁੰਬਈ (ਬਿਊਰੋ) - ਦੇਸ਼ ਦੇ ਦੋ ਪਾਵਰਹਾਊਸ ਪ੍ਰੋਡਕਸ਼ਨ ਹਾਊਸ ਟੀ-ਸੀਰੀਜ਼ ਅਤੇ ਮਈਥਰੀ ਮੂਵੀ ਮੇਕਰਸ ਨੇ ਇਕ ਇਤਿਹਾਸਕ ਲੰਬੀ ਮਿਆਦ ਦੀ ਰਣਨੀਤਕ ਸਾਂਝੇਦਾਰੀ ਵਿਚ ਪ੍ਰਵੇਸ਼ ਕੀਤਾ ਹੈ। ਇਸ ਦੀ ਸ਼ੁਰੂਆਤ ਅੱਲੂ ਅਰਜੁਨ ਸਟਾਰਰ ‘ਪੁਸ਼ਪਾ-2’ ਨਾਲ ਹੋ ਰਹੀ ਹੈ, ਜੋ ਇਸ ਸਾਲ ਦੀ ਸਭ ਤੋਂ ਉਡੀਕੀ ਜਾਣ ਵਾਲੀ ਫਿਲਮ ਹੈ। ਇਹ ਸਾਂਝੇਦਾਰੀ ਸੰਗੀਤ ਅਤੇ ਫਿਲਮ ਨਿਰਮਾਣ ਵਿਚ ਟੀ-ਸੀਰੀਜ਼ ਦੀ ਗਲੋਬਲ ਲੀਡਰਸ਼ਿਪ ਅਤੇ ਦਰਸ਼ਕਾਂ ਨੂੰ ਸ਼ਾਮਿਲ ਕਰਨ ਵਾਲੀਆਂ ਫਿਲਮਾਂ ਬਣਾਉਣ ਲਈ ਮਾਈਥਰੀ ਮੂਵੀ ਮੇਕਰਸ ਦੀ ਵਚਨਬੱਧਤਾ ਨੂੰ ਇਕੱਠਾ ਕਰਦੀ ਹੈ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ
ਇਹ ਸਾਂਝੇਦਾਰੀ ਭਾਰਤੀ ਸਿਨੇਮਾ ਨੂੰ ਵੱਡੇ ਪੱਧਰ ’ਤੇ ਲੈ ਜਾਵੇਗੀ। ਸੁਕੁਮਾਰ ਦੇ ਨਿਰਦੇਸ਼ਨ ’ਚ ਬਣੀ ‘ਪੁਸ਼ਪਾ : ਦਿ ਰੂਲ’ ਪਹਿਲਾਂ ਹੀ ਆਪਣੀ ਉੱਚ ਐਕਸ਼ਨ, ਦਮਦਾਰ ਕਹਾਣੀ ਅਤੇ ਅੱਲੂ ਅਰਜੁਨ ਦੀ ਕ੍ਰਿਸ਼ਮਾਈ ਮੌਜੂਦਗੀ ਲਈ ਸੁਰਖੀਆਂ ’ਚ ਹੈ। ਟੀ-ਸੀਰੀਜ਼ ਇਸ ਫਿਲਮ ਦੇ ਪ੍ਰੋਡਕਸ਼ਨ ਸਪੋਰਟ ਅਤੇ ਮਿਊਜ਼ਿਕ ਲੇਬਲ ਨੂੰ ਵੀ ਹੈਂਡਲ ਕਰ ਰਹੀ ਹੈ, ਜਿਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਇਸ ਦੀ ਪ੍ਰੋਡਕਸ਼ਨ ਕੁਆਲਿਟੀ ਨੂੰ ਨਵੀਂ ਉੱਚਾਈ ਮਿਲੇਗੀ।
ਇਹ ਖ਼ਬਰ ਵੀ ਪੜ੍ਹੋ - ਬਾਬਾ ਸਿੱਦੀਕੀ ਕਤਲ ਮਾਮਲਾ : ਪੁਲਸ ਵੱਲੋਂ ਇੱਕ ਹੋਰ ਗ੍ਰਿਫ਼ਤਾਰੀ
ਕਈ ਪ੍ਰਾਜੈਕਟ ਸ਼ਾਮਲ
ਇਸ ਪਾਰਟਨਰਸ਼ਿਪ ਦੇ ਤਹਿਤ ਸਿਰਫ ‘ਪੁਸ਼ਪਾ-2’ ਹੀ ਨਹੀਂ ਸਗੋਂ ਕਈ ਵੱਡੇ ਪ੍ਰਾਜੈਕਟਾਂ ’ਤੇ ਵੀ ਕੰਮ ਕੀਤਾ ਜਾਵੇਗਾ। ਇਨ੍ਹਾਂ ’ਚ ਪ੍ਰਭਾਸ ਦੇ ਨਾਲ ਹਾਨੂ ਰਾਘਵਪੁੱਡੀ ਦੁਆਰਾ ਨਿਰਦੇਸ਼ਿਤ ਇਕ ਪ੍ਰਾਜੈਕਟ , ਜੂਨੀਅਰ ਐੱਨ. ਟੀ. ਆਰ. ਦੇ ਨਾਲ ਪ੍ਰਸ਼ਾਂਤ ਨੀਲ ਦੀ ਐਕਸ਼ਨ ਫਿਲਮ ਪ੍ਰਾਜੈਕਟ ਅਤੇ ਥਾਲਾ ਅਜੀਤ ਅਭਿਨੀਤ ਰਵੀਚੰਦਰਨ ਦੁਆਰਾ ਨਿਰਦੇਸ਼ਿਤ ‘ਗੁੱਡ ਬੈਡ ਅਗਲੀ’ ਸ਼ਾਮਲ ਹੈ।
ਸਿਨੇਮਾ ਨੂੰ ਮਿਲੇਗਾ ਨਵਾਂ ਮੁਕਾਮ
ਇਸ ਲੰਬੀ ਸਾਂਝੇਦਾਰੀ ਦਾ ਉਦੇਸ਼ ਸਿਰਫ ਵੱਡੇ ਪੱਧਰ ਦੀਆਂ ਫਿਲਮਾਂ ਬਣਾਉਣਾ ਹੀ ਨਹੀਂ ਹੈ, ਸਗੋਂ ਇਹ ਹੈ ਕਿ ਉਹ ਵੱਡੇ ਪੱਧਰ ’ਤੇ ਮਨੋਰੰਜਨ ਕਰਨ ਵਾਲੀਆਂ ਫਿਲਮਾਂ ਬਣਾਉਣ। ਭਾਰਤੀ ਅਤੇ ਅੰਤਰਰਾਸ਼ਟਰੀ ਦਰਸ਼ਕਾਂ ਨੂੰ ਪਸੰਦ ਆਵੇ। ਭੂਸ਼ਣ ਕੁਮਾਰ ਦਾ ਸੁਪਨਾ ਭਾਰਤੀ ਸਿਨੇਮਾ ਨੂੰ ਗਲੋਬਲ ਪੱਧਰ ’ਤੇ ਲੈ ਕੇ ਜਾਣ ਦਾ ਹੈ ਅਤੇ ਮਾਈਥਰੀ ਮੂਵੀ ਮੇਕਰਸ ਮਜ਼ਬੂਤ ਤੇਲਗੂ ਫਿਲਮ ਇੰਡਸਟਰੀ ’ਚ ਮਜ਼ਬੂਤ ਪਕੜ ਨਾਲ ਇਹ ਸੁਪਨਾ ਸੱਚ ਹੁੰਦਾ ਨਜ਼ਰ ਆ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।