ਸਵਰਾ ਭਾਸਕਰ ਨੇ ਟਵੀਟ ਕਰ ਰਿਹਾਨਾ ਨੂੰ ਦੱਸਿਆ ‘ਟੁਕੜੇ ਟੁਕੜੇ ਗੈਂਗ’ ਦੀ ਇੰਟਰਨੈਸ਼ਨਲ ਮੈਂਬਰ

2/11/2021 2:25:32 PM

ਮੁੰਬਈ : ਅਦਾਕਾਰਾ ਸਵਰਾ ਭਾਸਕਰ ਅਕਸਰ ਸੋਸ਼ਲ ਮੀਡੀਆ ’ਤੇ ਸਰਗਰਮ ਰਹਿੰਦੀ ਹੈ। ਹਾਲ ਹੀ ਵਿਚ ਉਨ੍ਹਾਂ ਨੇ ਇੰਟਰਨੈਸ਼ਨਲ ਪੌਪ ਸਟਾਰ ਰਿਹਾਨਾ ਨੂੰ ਲੈ ਕੇ ਟਵੀਟ ਕੀਤਾ ਹੈ ਜੋ ਕਾਫ਼ੀ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ: ਸਪਨਾ ਚੌਧਰੀ ਖ਼ਿਲਾਫ਼ ਦਿੱਲੀ ਪੁਲਸ ਨੇ ਦਰਜ ਕੀਤੀ FIR, ਜਾਣੋ ਵਜ੍ਹਾ

ਸਵਰਾ ਭਾਸਕਰ ਨੇ ਆਪਣੇ ਟਵੀਟ ਵਿਚ ਰਿਹਾਨਾ ਨੂੰ ਟੁਕੜੇ-ਟੁਕੜੇ ਗੈਂਗ ਦਾ ਇੰਟਰਨੈਸ਼ਨਲ ਮੈਂਬਰ ਦੱਸਿਆ ਹੈ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ- ‘ਸ਼ੂਟਿੰਗ ਦਾ ਦਿਨ, ਇਹ ਤਸਵੀਰ ਮੈਂ ਟੁਕੜੇ-ਟੁਕੜੇ ਗੈਂਗ ਦੀ ਹਾਲ ਹੀ ਵਿਚ ਬਣੀ ਅੰਤਰਰਾਸ਼ਟਰੀ ਮੈਂਬਰ ਰਿਹਾਨਾਂ ਨੂੰ ਡੈਡੀਕੇਟ ਕਰਦੀ ਹਾਂ। ਭੈਣ ਰਿਹਾਨਾ...।’ ਸਵਰਾ ਭਾਸਕਰ ਵੱਲੋਂ ਸਾਂਝੀ ਕੀਤੀ ਗਈ ਤਸਵੀਰ ਸ਼ੂਟਿੰਗ ਦੇ ਸੈਟ ਨਾਲ ਜੂੜੀ ਹੈ। ਇਸ ਵਿਚ ਇਕ ਕੱਪ ਰੱਖਿਆ ਹੋਇਆ ਹੈ, ਜਿਸ ’ਤੇ ਲਿਖਿਆ ਹੈ ‘ਵਰਕ ਵਰਕ ਵਰਕ...।’

PunjabKesari

ਇਹ ਵੀ ਪੜ੍ਹੋ: ਹੇਮਾ ਮਾਲਿਨੀ ਨੇ ਕਿਹਾ- ਕਿਸਾਨਾਂ ਲਈ ਇੰਨਾ ਕੰਮ ਕਰਨ ਵਾਲੇ ਮੋਦੀ 'ਕਿਸਾਨ ਵਿਰੋਧੀ ਨਹੀਂ ਹੋ ਸਕਦੇ'

ਦੱਸ ਦੇਈਏ ਕਿ ਪੌਪ ਸਿੰਗਰ ਰਿਹਾਨਾ ਨੇ ਹਾਲ ਹੀ ਵਿਚ ਕਿਸਾਨਾਂ ਨੂੰ ਲੈ ਕੇ ਟਵੀਟ ਕੀਤਾ ਸੀ, ਜਿਸ ਵਿਚ ਉਨ੍ਹਾਂ ਨੇ ਲਿਖਿਆ ਸੀ, ‘ਅਸੀਂ ਇਨ੍ਹਾਂ ਦੇ ਬਾਰੇ ਵਿਚ ਗੱਲ ਕਿਉਂ ਨਹੀਂ ਕਰ ਰਹੇ।’ ਇਸ ਤੋਂ ਬਾਅਦ ਮੀਆ ਖਲੀਫਾ, ਅਮਾਂਡਾ ਸਰਨੀ ਅਤੇ ਗ੍ਰੇਟਾ ਥਨਬਰਗ ਨੇ ਵੀ ਕਿਸਾਨਾਂ ਦੇ ਸਮਰਨ ਵਿਚ ਟਵੀਟ ਕੀਤਾ ਸੀ।

ਇਹ ਵੀ ਪੜ੍ਹੋ: ਲਾਲ ਕਿਲ੍ਹਾ ਹਿੰਸਾ ’ਤੇ ਦੀਪ ਸਿੱਧੂ ਨੇ ਪੁਲਸ ਸਾਹਮਣੇ ਕੀਤੇ ਕਈ ਖ਼ੁਲਾਸੇ, ਕਿਹਾ- ਮੈਂ ਭੀੜ ਨੂੰ ਨਹੀਂ ਉਕਸਾਇਆ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


cherry

Content Editor cherry