ਗਰਭਵਤੀ ਹੈ ਸਵਰਾ ਭਾਸਕਰ, ਪਤੀ ਫਹਾਦ ਨੇ ਸਾਂਝੀਆਂ ਕੀਤੀਆਂ ਬੇਬੀ ਬੰਪ ਦੀਆਂ ਤਸਵੀਰਾਂ
Tuesday, Jun 06, 2023 - 05:02 PM (IST)

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਆਪਣੇ ਪਤੀ ਫਹਾਦ ਅਹਿਮਦ ਨਾਲ ਤਸਵੀਰ ਸ਼ੇਅਰ ਕਰਦਿਆਂ ਦੱਸਿਆ ਕਿ ਉਹ ਗਰਭਵਤੀ ਹੈ। ਤਸਵੀਰ ਦੇ ਨਾਲ ਸਵਰਾ ਨੇ ਹੈਸ਼ਟੈਗ ਅਕਤੂਬਰ ਬੇਬੀ ਲਿਖਿਆ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਕਤੂਬਰ ਮਹੀਨੇ ’ਚ ਉਸ ਦੀ ਡਿਲਿਵਰੀ ਹੋ ਸਕਦੀ ਹੈ।
ਦੱਸ ਦੇਈਏ ਕਿ ਫਰਵਰੀ 2023 ’ਚ ਸਵਰਾ ਦਾ ਵਿਆਹ ਸਮਾਜਵਾਦੀ ਪਾਰਟੀ ਦੇ ਨੇਤਾ ਫਹਾਦ ਅਹਿਮਦ ਨਾਲ ਹੋਇਆ ਸੀ। ਸਵਰਾ ਤੇ ਫਹਾਦ ਦੇ ਵਿਆਹ ਨੇ ਕਾਫੀ ਸੁਰਖ਼ੀਆਂ ਬਟੋਰੀਆਂ ਸਨ। ਹੁਣ ਇਕ ਵਾਰ ਫਿਰ ਸਵਰਾ ਪ੍ਰੈਗਨੈਂਸੀ ਦੀਆਂ ਖ਼ਬਰਾਂ ਨੂੰ ਲੈ ਕੇ ਚਰਚਾ ’ਚ ਆ ਗਈ ਹੈ।
ਸਵਰਾ ਭਾਸਕਰ ਨੇ ਮੰਗਲਵਾਰ ਨੂੰ ਟਵੀਟ ਕੀਤਾ, ‘‘ਕਈ ਵਾਰ ਤੁਹਾਡੀਆਂ ਸਾਰੀਆਂ ਪ੍ਰਾਰਥਨਾਵਾਂ ਦਾ ਜਵਾਬ ਇਕੋ ਵਾਰ ਮਿਲ ਜਾਂਦਾ ਹੈ। ਜਦੋਂ ਅਸੀਂ ਇਕ ਪੂਰੀ ਨਵੀਂ ਦੁਨੀਆ ’ਚ ਕਦਮ ਰੱਖਦੇ ਹਾਂ। ਮੁਬਾਰਕ, ਸ਼ੁਕਰਗੁਜ਼ਾਰ, ਉਤਸ਼ਾਹਿਤ (ਤੇ ਅਣਜਾਣ!)।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।