ਗੁਰੂ ਰੰਧਾਵਾ ਤੇ ਸੁਜੈਨ ਖ਼ਾਨ ਦੇ ਗ੍ਰਿਫ਼ਤਾਰ ਹੋਣ ਦਾ ਸੱਚ ਆਇਆ ਸਾਹਮਣੇ

12/23/2020 3:36:00 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਸੁਜੈਨ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਆਪਣੀ ਪੋਸਟ 'ਚ ਸੁਜੈਨ ਖ਼ਾਨ ਨੇ ਉਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ, ਜਿਨ੍ਹਾਂ 'ਚ ਕਿਹਾ ਜਾ ਰਿਹਾ ਹੈ ਕਿ ਪਰਸੋਂ ਰਾਤ ਉਸ ਨੂੰ ਇਕ ਛਾਪੇ ਦੌਰਾਨ ਮੁੰਬਈ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਸੁਜੈਨ ਨੇ ਨਾ ਸਿਰਫ਼ ਇਨ੍ਹਾਂ ਖ਼ਬਰਾਂ ਨੂੰ ਗਲਤ ਦੱਸਿਆ ਹੈ ਸਗੋਂ ਇਹ ਵੀ ਦੱਸਿਆ ਹੈ ਕਿ ਪਰਸੋਂ ਉਹ ਕਿੱਥੇ ਸੀ।

ਦੱਸ ਦਈਏ ਕਿ ਕੋਵਿਡ-19 ਦੇ ਪ੍ਰਕੋਪ ਨੂੰ ਦੇਖਦੇ ਹੋਏ ਮਹਾਰਾਸ਼ਟਰ ਸਰਕਾਰ ਨੇ ਮੁੰਬਈ 'ਚ ਨਾਈਟ ਕਰਫਿਊ ਲਾਗੂ ਕੀਤਾ ਹੈ, ਜਿਸ ਦਾ ਉਲੰਘਣ ਕਰਨ 'ਤੇ ਮੁੰਬਈ ਪੁਲਸ ਨੇ ਇਕ ਨਾਈਟ ਕਲੱਬ 'ਚ ਛਾਪਾ ਮਾਰ ਕੇ ਉਥੋਂ 34 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ 'ਚੋਂ ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਸੁਜੈਨ ਖ਼ਾਨ ਤੇ ਗਾਇਕ ਗੁਰੂ ਰੰਧਾਵਾ ਅਤੇ ਰੈਪਰ ਬਾਦਸ਼ਾਹ ਦਾ ਨਾਂ ਵੀ ਸ਼ਾਮਲ ਹੈ। ਹਾਲਾਂਕਿ ਖ਼ਬਰ ਮੁਤਾਬਕ ਇਨ੍ਹਾਂ ਨੂੰ ਬਾਅਦ 'ਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।

PunjabKesari

ਸੁਜੈਨ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਦਿੱਤਾ ਸਪੱਸ਼ਟੀਕਰਨ
ਹੁਣ ਸੁਜੈਨ ਨੇ ਇਨ੍ਹਾਂ ਖ਼ਬਰਾਂ ਨੂੰ ਲਾਪਰਵਾਹੀ ਦੱਸਦੇ ਹੋਏ ਆਪਣੇ ਪੋਸਟ 'ਚ ਲਿਖਿਆ ਹੈ, 'ਮੇਰਾ ਸਪੱਸ਼ਟੀਕਰਨ ਕਲ੍ਹ ਰਾਤ ਮੈਂ ਆਪਣੇ ਇਕ ਖ਼ਾਸ ਦੋਸਤ ਦੇ ਬਰਥਡੇ ਡਿਨਰ 'ਤੇ ਸੀ। ਅਸੀਂ ਕੁਝ ਲੋਕ JW Marriot ਦੇ ਡਰੈਗਨ ਫਲਾਈ ਕਲੱਬ 'ਚ ਕਾਫ਼ੀ ਦੇਰ ਤਕ ਰੁਕੇ ਸੀ। ਰਾਤ 2:30 ਵਜੇ ਉੱਥੇ ਅਥਾਰਿਟੀਜ਼ ਪਹੁੰਚੀ ਤੇ ਉਨ੍ਹਾਂ ਨੇ ਕਲੱਬ ਮੈਨੇਜਮੈਂਟ ਵਾਲਿਆਂ ਨਾਲ ਗੱਲ ਕੀਤੀ ਤੇ ਚੀਜ਼ਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਸਾਰੇ ਲੋਕ ਜੋ ਉੱਥੇ ਮੌਜੂਦ ਸੀ ਸਾਨੂੰ ਕਿਹਾ ਗਿਆ ਸੀ ਕਿ ਅਸੀਂ ਤਿੰਨ ਘੰਟੇ ਰੁਕੋ। ਉਸ ਤੋਂ ਬਾਅਦ ਸਵੇਰੇ 6 ਵਜੇ ਸਾਨੂੰ ਕਲੱਬ ਤੋਂ ਜਾਣ ਦਿੱਤਾ ਗਿਆ। ਇਸ ਦੌਰਾਨ ਜੋ ਮੀਡੀਆ ਦੁਆਰਾ ਗ੍ਰਿਫ਼ਤਾਰੀ ਦੀਆਂ ਖ਼ਬਰਾਂ ਚਲਾਈਆਂ ਜਾ ਰਹੀਆਂ ਹਨ, ਉਹ ਪੂਰੀ ਤਰ੍ਹਾਂ ਗਲ਼ਤ ਤੇ ਲਾਪਰਵਾਹੀ ਵਾਲੀਆਂ ਹਨ। ਮੈਂ ਇਹ ਸਮਝਣ 'ਚ ਅਸਫ਼ਲ ਰਹੀ ਹਾਂ ਕਿ ਸਾਨੂੰ ਇੰਤਜਾਰ ਕਿਉਂ ਕਰਵਾਇਆ ਗਿਆ, ਅਥਾਰਿਟੀ ਤੇ ਕਲੱਬ 'ਚ ਕੀ ਇਸ਼ੂ ਸੀ। ਮੁੰਬਈ ਪੁਲਸ ਲਈ ਮੇਰੇ ਦਿਲ 'ਚ ਬਹੁਤ ਸਨਮਾਨ ਹੈ। ਮੁੰਬਈ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਉਹ ਲੋਕ ਨਿਰਸਵਾਰਥ ਹੋ ਕੇ ਜੋ ਕੰਮ ਕਰ ਰਹੇ ਹਨ ਮੈਂ ਉਸ ਦਾ ਸਨਮਾਨ ਕਰਦੀ ਹਾਂ।'

PunjabKesari

ਗੁਰੂ ਰੰਧਾਵਾ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪੋਸਟ
ਉਥੇ ਹੀ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਇਨ੍ਹਾਂ ਖ਼ਬਰਾਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ 'ਜਿਸ ਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸੇ ਪਾਵੇ।' ਦੱਸ ਦਈਏ ਕਿ ਗੁਰੂ ਰੰਧਾਵਾ ਦੀ ਇਹ ਤਸਵੀਰ ਬੰਗਲਾ ਸਾਹਿਬ ਗੁਰਦੁਆਰਾ ਦੀ ਹੈ। ਇਸ ਤੋਂ ਇਲਾਵਾ ਇਸੇ ਮਾਮਲੇ 'ਤੇ ਗੁਰੂ ਰੰਧਾਵਾ ਨੇ ਸਟੇਟਮੈਂਟ ਜਾਰੀ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ 'ਗੁਰੂ ਰੰਧਾਵਾ ਜੋ ਕਿ ਕਰੀਬੀ ਦੋਸਤਾਂ ਨਾਲ ਡਿਨਰ 'ਤੇ ਗਿਆ ਸੀ, ਉਸ ਨੂੰ ਬੀਤੀ ਰਾਤ ਹੋਈ ਘਟਨਾ 'ਤੇ ਕਾਫ਼ੀ ਅਫਸੋਸ ਹੈ। ਦੁਖਦ ਹੈ ਕਿ ਉਸ ਨੂੰ ਲੋਕਲ ਅਥਾਰਿਟੀਜ਼ ਵਲੋਂ ਲਾਏ ਗਏ ਨਾਈਟ ਕਰਫਿਊ ਦੀ ਜਾਣਕਾਰੀ ਨਹੀਂ ਦਿੱਤੀ ਸੀ। ਉਹ ਭਵਿੱਖ 'ਚ ਸਰਕਾਰ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰੋਟੋਕੋਲ ਨੂੰ ਧਿਆਨ 'ਚ ਰੱਖਣ ਦੀ ਪੂਰੀ ਸਾਵਧਾਨੀ ਵਰਤਾਂਗੇ। ਉਹ ਨਿਯਮ-ਕਾਨੂੰਨ ਮੰਨਣ ਵਾਲਾ ਇਨਸਾਨ ਹੈ ਅਤੇ ਭਵਿੱਖ 'ਚ ਅਜਿਹਾ ਕਰਦਾ ਰਹੇਗਾ।'

PunjabKesari

ਦੱਸਣਯੋਗ ਹੈ ਕਿ ਮੁੰਬਈ ਪੁਲਸ ਨੇ ਦੱਸਿਆ ਸੀ ਕਿ ਰੈਨਾ ਸਮੇਤ 34 ਦੋਸ਼ੀਆਂ ਨੂੰ ਭਾਰਤੀ ਪੀਨਲ ਕੋਡ ਦੀ ਧਾਰਾ 188, 269 ਤਹਿਤ ਅਤੇ ਮਹਾਮਾਰੀ ਐਕਟ ਤਹਿਤ ਹਿਰਾਸਤ 'ਚ ਲਿਆ ਗਿਆ। ਇਨ੍ਹਾਂ ਲੋਕਾਂ ਦੀ ਗ੍ਰਿਫ਼ਤਾਰੀ ਡਰੈਗਨ ਫਲਾਈ ਪੱਬ ਤੋਂ ਹੋਈ ਜਿੱਥੇ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਗਈ ਸੀ। ਸੋਮਵਾਰ ਨੂੰ ਮਹਾਰਾਸ਼ਟਰ ਸਰਕਾਰ ਨੇ ਕੋਰੋਨਾ ਦਾ ਪ੍ਰਭਾਵ ਰੋਕਣ ਲਈ ਰਾਤ ਨੂੰ ਕਰਫਿਊ ਲਗਾਉਣ ਦਾ ਫ਼ੈਸਲਾ ਕੀਤਾ ਸੀ। ਨਵੇਂ ਸਾਲ ਨੂੰ ਵੇਖਦੇ ਹੋਏ ਸੂਬਾ ਸਰਕਾਰ ਨੇ ਮੁੰਬਈ 'ਚ 22 ਦਸੰਬਰ ਤੋਂ 5 ਜਨਵਰੀ ਤੱਕ ਕਈ ਪਾਬੰਦੀਆਂ ਲਗਾਈਆਂ ਹਨ।

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


sunita

Content Editor

Related News