ਸੁਸ਼ਮਿਤਾ ਸੇਨ ਆਪਣੇ ਐਕਸ ਬੁਆਏਫ੍ਰੈਂਡ ਨਾਲ ਆਈ ਨਜ਼ਰ, ਦੇਖੋ ਦੀਵਾਲੀ ਪੂਜਾ ਦੌਰਾਨ ਦੀਆਂ ਖ਼ੂਬਸੂਰਤ ਤਸਵੀਰਾਂ

Monday, Nov 13, 2023 - 05:12 PM (IST)

ਸੁਸ਼ਮਿਤਾ ਸੇਨ ਆਪਣੇ ਐਕਸ ਬੁਆਏਫ੍ਰੈਂਡ ਨਾਲ ਆਈ ਨਜ਼ਰ, ਦੇਖੋ ਦੀਵਾਲੀ ਪੂਜਾ ਦੌਰਾਨ ਦੀਆਂ ਖ਼ੂਬਸੂਰਤ ਤਸਵੀਰਾਂ

ਇੰਟਰਟੇਨਮੈਂਟ ਡੈਸਕ : ਅਦਾਕਾਰਾ ਸੁਸ਼ਮਿਤਾ ਸੇਨ ਆਪਣੇ ਐਕਸ-ਬੁਆਏਫੈਂਡ ਰੋਹਮਨ ਸ਼ਾਲ ਨਾਲ ਬ੍ਰੇਕਅੱਪ ਤੋਂ ਬਾਅਦ ਵੀ ਉਸ ਨਾਲ ਆਉਟਿੰਗ ਕਾਰਨ ਚਰਚਾ 'ਚ ਰਹਿੰਦੀ ਹੈ। ਇਸ ਐਕਸ ਕਪਲ ਨੂੰ ਕਈ ਵਾਰ ਇਕੱਠਿਆਂ ਦੇਖਿਆ ਗਿਆ ਹੈ, ਜਦੋਂ ਰੋਹਮਨ ਸੁਸ਼ਮਿਤਾ ਦਾ ਕਾਫ਼ੀ ਧਿਆਨ ਰੱਖਦੇ ਦਿਖਾਈ ਦਿੰਦਾ ਹੈ। ਬੀਤੇ ਦਿਨੀਂ ਸੁਸ਼ਮਿਤਾ ਨੂੰ ਰੋਹਮਨ ਨਾਲ ਸ਼ਿਲਪਾ ਸ਼ੈੱਟੀ ਦੀ ਦੀਵਾਲੀ ਪਾਰਟੀ 'ਚ ਦੇਖਿਆ ਗਿਆ ਜਿੱਥੇ ਰੋਹਮਨ ਸੁਸ਼ਮਿਤਾ ਨੂੰ ਲੈ ਕੇ ਕਾਫ਼ੀ ਪ੍ਰੋਟੈਕਟਿਵ ਦਿਖਾਈ ਦਿੱਤਾ। ਇਨ੍ਹਾਂ ਦੋਵਾਂ ਦਾ ਇਕੱਠਿਆਂ ਦੀ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। 

PunjabKesari

ਇਹ ਵੀ ਪੜ੍ਹੋ : ਦੀਵਾਲੀ 'ਤੇ ਕਰਨ ਔਜਲਾ ਦਾ ਨੇਕ ਉਪਰਾਲਾ, ਲੋੜਵੰਦ ਲੋਕਾਂ ਨੂੰ ਵੰਡਿਆ ਭੋਜਨ

ਇਸ ਵੀਡਿਓ 'ਚ ਦਿਖਾਈ ਦੇ ਰਿਹਾ ਹੈ ਕਿ ਪਾਰਟੀ ਖ਼ਤਮ ਹੋਣ ਤੋਂ ਬਾਅਦ ਘਰ ਜਾਂਦੇ ਸਮੇਂ ਰੋਹਮਨ ਆਪਣੀ ਐਕਸ ਗਰਲਫ੍ਰੈਂਡ ਨੂੰ ਪ੍ਰੋਟੈਕਟ ਕਰਦੇ ਹੋਏ ਗੱਡੀ ਵੱਲ ਲਿਜਾ ਰਿਹਾ ਹੈ। ਇਸ ਦੌਰਾਨ ਜਦੋਂ ਫੋਟੋਗ੍ਰਾਫਰਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਖਿੱਚਣ ਲਈ ਕਿਹਾ ਤਾਂ ਦੋਵਾਂ ਨੇ ਬਾਹਾਂ 'ਚ ਬਾਹਾਂ ਪਾ ਕੇ ਪੋਜ਼ ਦਿੱਤੇ। ਇਸ ਦੌਰਾਨ ਉਹ ਬਹੁਤ ਖੁਸ਼ ਨਜ਼ਰ ਆ ਰਹੇ ਸਨ। 

PunjabKesari

ਇਹ ਵੀ ਪੜ੍ਹੋ : ਰਣਵੀਰ-ਦੀਪਿਕਾ ਨੇ ਦੀਵਾਲੀ ਮੌਕੇ ਘਰ 'ਚ ਕਰਵਾਇਆ ਹਵਨ, ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

ਇਸ ਦੌਰਾਨ ਸੁਸ਼ਮਿਤਾ ਸਾੜ੍ਹੀ 'ਚ ਬਹੁਤ ਖ਼ੂਬਸੂਰਤ ਲੱਗ ਰਹੀ ਸੀ ਤੇ ਰੋਹਮਨ ਵੀ ਵ੍ਹਾਈਟਸ ਆਉਟਫਿਟ 'ਚ ਹੈਂਡਸਮ ਲੱਗ ਰਿਹਾ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News