ਸੁਸ਼ਮਿਤਾ ਸੇਨ ਛੋਟੀ ਧੀ ਅਲੀਸਾ ਨਾਲ ਮਸਤੀ ਕਰਦੇ ਆਈ ਨਜ਼ਰ, ਕੈਮਰੇ ਸਾਹਮਣੇ ਦਿੱਤੇ ਪੋਜ਼

Saturday, Jun 11, 2022 - 03:58 PM (IST)

ਸੁਸ਼ਮਿਤਾ ਸੇਨ ਛੋਟੀ ਧੀ ਅਲੀਸਾ ਨਾਲ ਮਸਤੀ ਕਰਦੇ ਆਈ ਨਜ਼ਰ, ਕੈਮਰੇ ਸਾਹਮਣੇ ਦਿੱਤੇ ਪੋਜ਼

ਮੁੰਬਈ: ਅਦਾਕਾਰਾ ਸੁਸ਼ਮਿਤਾ ਸੇਨ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਅਦਾਕਾਰਾ ਦੀਆਂ ਦੋ ਧੀਆਂ ਹਨ-ਰੇਨੇ ਸੇਨ ਅਤੇ ਅਲੀਸਾ ਸੇਨ। ਅਦਾਕਾਰਾ ਨੂੰ ਅਕਸਰ ਧੀਆਂ ਨਾਲ ਦੇਖਿਆ ਨਾਲ ਦੇਖਿਆ ਜਾਂਦਾ ਹੈ।  ਹਾਲ ਹੀ ’ਚ ਅਦਾਕਾਰਾ ਨੂੰ ਮੁੰਬਈ ਦੇ ਬਾਂਦਰਾ ਇਲਾਕੇ ’ਚ ਛੋਟੀ ਧੀ ਅਲੀਸਾ ਨਾਲ ਦੇਖਿਆ ਗਿਆ ਸੀ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

Bollywood Tadka

ਇਹ  ਵੀ ਪੜ੍ਹੋ : ਜਨਮ ਦਿਨ ਮੌਕੇ ਸਿੱਧੂ ਮੂਸੇਵਾਲਾ ਨੂੰ ਹਰ ਕੋਈ ਕਰ ਰਿਹੈ ਯਾਦ, 12 ਸਾਲਾ ਬੱਚੀ ਨੇ ਬਣਾਈ ਖੂਬਸੂਰਤ ਤਸਵੀਰ

ਤਸਵੀਰਾਂ ’ਚ ਸੁਸ਼ਮਿਤਾ ਸੇਨ ਬਲੈਕ ਟੀ-ਸ਼ਰਟ ਅਤੇ ਜੈਗਿੰਗ ’ਚ ਨਜ਼ਰ ਆ ਰਹੀ ਹੈ। ਇਸ ਦੇ ਉੱਪਰ ਅਦਾਕਾਰਾ ਨੇ ਨੀਲੇ ਰੰਗ ਦੀ ਸ਼ਰਟ ਪਾਈ ਹੈ। ਮਿਨੀਮਲ ਮੇਕਅੱਪ ਨਾਲ ਅਤੇ ਲੋ ਬਨ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਇਸ ਦੇ ਨਾਲ ਅਦਾਕਾਰਾ ਨੇ ਚਸ਼ਮਾ ਵੀ ਲਗਾਇਆ ਹੋਇਆ ਹੈ। 

Bollywood Tadka

ਅਦਾਕਾਰਾ ਦੀ ਧੀ ਅਲੀਸਾ ਵਾਈਟ ਟੀ-ਸ਼ਰਟ ਅਤੇ ਬਲੈਕ ਟਰਾਊਜ਼ਰ ’ਚ ਬੇਹੱਦ ਪਿਆਰੀ ਲੱਗ ਰਹੀ ਹੈ। ਮਾਂ-ਧੀ ਜੋੜੀ ਬਹੁਤ ਹੀ ਖ਼ਾਸ ਲੱਗ ਰਹੀ ਹੈ। ਅਦਾਕਾਰਾ ਪੇਪਰਾਜ਼ੀ ਦੇ ਸਾਹਮਣੇ ਪੋਜ਼ ਦੇ ਰਹੀ ਹੈ। ਸੁਸ਼ਮਿਤਾ ਸੇਨ ਅਲੀਸਾ ਦੇ ਨਾਲ ਮਸਤੀ ਕਰਦੀ ਨਜ਼ਰ ਅਤੇ ਉਸ ਦੇ ਪਿਆਰ ਲੁਟਾਉਂਦੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।

Bollywood Tadka

ਇਹ  ਵੀ ਪੜ੍ਹੋ : ਤੇਜਸਵੀ ਪ੍ਰਕਾਸ਼ ਨੇ ਬੁਆਏਫ੍ਰੈਂਡ ਨਾਲ ਮਨਾਇਆ ਜਨਮਦਿਨ, ਕਰਨ ਕੁੰਦਰਾ ਦੇ ਖ਼ਾਸ ਅੰਦਾਜ਼ ਨੇ ਅਦਾਕਾਰਾ ਨੂੰ ਕੀਤਾ ਹੈਰਾਨ

ਤੁਹਾਨੂੰ ਦੱਸ ਦੇਈਏ ਕਿ ਸੁਸ਼ਮਿਤਾ ਨੇ 24 ਸਾਲ ਦੀ ਉਮਰ ’ਚ ਆਪਣੀ ਵੱਡੀ ਧੀ ਰੇਨੇ ਨੂੰ ਗੋਦ ਲਿਆ ਸੀ। 2010 ’ਚ ਛੋਟੀ ਧੀ ਅਲੀਸਾ ਨੂੰ ਗੋਦ ਲਿਆ। ਅਦਾਕਾਰਾ ਆਪਣੀਆਂ ਦੋਵੇਂ ਧੀਆਂ ਨੂੰ ਬਹੁਤ ਪਿਆਰ ਕਰਦੀ ਹੈ।

Bollywood Tadka

ਰੇਨੇ ਅਤੇ ਅਲੀਸਾ ਦੀ ਸੁਸ਼ਮਿਤਾ ਦੇ ਬੁਆਏਫ੍ਰੈਂਡ ਰੋਹਮਨ ਸ਼ਾਲ ਨਾਲ ਵੀ ਚੰਗੀ ਬਾਂਡਿੰਗ ਸੀ। ਕੁਝ ਸਮਾਂ ਪਹਿਲਾਂ ਹੀ ਦੋਵਾਂ ਦਾ ਤਲਾਕ ਹੋਇਆ ਸੀ। ਇਸ ਗੱਲ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਦਿੱਤੀ ਸੀ। ਹਾਲਾਂਕਿ ਅਦਾਕਾਰਾ ਬ੍ਰੇਕਅੱਪ ਤੋਂ ਬਾਅਦ ਵੀ ਰੋਹਮਨ ਨਾਲ ਨਜ਼ਰ ਆਈ ਸੀ।

Bollywood Tadka


author

Anuradha

Content Editor

Related News