ਸੁਸ਼ਮਿਤਾ ਸੇਨ ਨੇ ਭਰਜਾਈ ਨੂੰ ਆਉਣ ਵਾਲੇ ਨੰਨ੍ਹੇ ਮਹਿਮਾਨ ਲਈ ਦਿੱਤੀ ਵਧਾਈ

Tuesday, May 25, 2021 - 02:21 PM (IST)

ਸੁਸ਼ਮਿਤਾ ਸੇਨ ਨੇ ਭਰਜਾਈ ਨੂੰ ਆਉਣ ਵਾਲੇ ਨੰਨ੍ਹੇ ਮਹਿਮਾਨ ਲਈ ਦਿੱਤੀ ਵਧਾਈ

ਮੁੰਬਈ: ਅਦਾਕਾਰਾ ਸੁਸ਼ਮਿਤਾ ਸੇਨ ਦੀ ਭਰਜਾਈ ਚਾਰੂ ਅਸੋਪਾ ਮਾਂ ਬਣਨ ਵਾਲੀ ਹੈ। ਚਾਰੂ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖ਼ਬਰੀ ਦਿੱਤੀ ਸੀ। ਅਦਾਕਾਰਾ ਤਸਵੀਰਾਂ ਦੇ ਨਾਲ ਬੇਬੀ ਬੰਬ ਫਲਾਂਟ ਕਰਦੀ ਨਜ਼ਰ ਆਈ ਸੀ। ਹੁਣ ਸੁਸ਼ਮਿਤਾ ਸੇਨ ਨੇ ਚਾਰੂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਭਰਜਾਈ ਨੂੰ ਵਧਾਈਆਂ ਦਿੱਤੀਆਂ ਹਨ ਅਤੇ ਖੁਸ਼ੀ ਪ੍ਰਗਟਾਈ ਹੈ। 

PunjabKesari
ਤਸਵੀਰ ’ਚ ਚਾਰੂ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲ਼ਾਂ ਨਾਲ ਚਾਰੂ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਤਸਵੀਰ ਸਾਂਝੀ ਕਰਦੇ ਹੋਏ ਸੁਸ਼ਮਿਤਾ ਨੇ ਲਿਖਿਆ ਕਿ ਇਹ ਖ਼ਬਰ ਤੁਹਾਨੂੰ ਸਭ ਨੂੰ ਦੱਸਣ ਦੀ ਉਡੀਕ ਨਹੀਂ ਕਰ ਪਾ ਰਹੀ ਸੀ। ਮੈਂ ਭੂਆ ਬਣਨ ਵਾਲੀ ਹਾਂ!! ਮੇਰੀ ਖ਼ੂਬਸੂਰਤ ਭਰਜਾਈ ਚਾਰੂ ਅਤੇ ਭਰਾ ਰਾਜੀਵ ਨੂੰ ਮਾਤਾ-ਪਿਤਾ ਬਣਨ ਲਈ ਬਹੁਤ-ਬਹੁਤ ਵਧਾਈਆਂ। ਉਹ ਆਪਣੇ ਪਹਿਲੇ ਬੱਚੇ ਨੂੰ ਨਵੰਬਰ ’ਚ ਜਨਮ ਦੇਣ ਵਾਲੇ ਹਨ, ਸ਼ਾਇਦ ਮੇਰੇ ਜਨਮਦਿਨ ਦੇ ਮੌਕੇ ’ਤੇ  !! Yipppeeeeee!!! ਚੰਗੀ ਕਿਸਮਤ ਦੀ ਗੱਲ ਕਰੀਏ।

PunjabKesari
ਸੁਸ਼ਮਿਤਾ ਨੇ ਅੱਗੇ ਲਿਖਿਆ ਕਿ ਮੈਂ ਨੰਨ੍ਹੇ ਮਹਿਮਾਨ ਲਈ ਉਡੀਕ ਨਹੀਂ ਕਰ ਪਾ ਰਹੀ ਹਾਂ। ਚਾਰੂ ਨੇ ਵੀ ਇਸ ਲਈ ਕਾਫ਼ੀ ਸਮੇਂ ਤੱਕ ਉਡੀਕ ਕੀਤੀ ਹੈ ਅਤੇ ਬੱਚਿਆਂ ਲਈ ਉਸ ਦਾ ਪਿਆਰ ਦੇਖ ਕੇ ਮੈਂ ਜਾਣਦੀ ਹਾਂ ਕਿ ਉਹ ਬਿਹਤਰੀਨ ਮਾਂ ਬਣੇਗੀ। ਸੇਨ ਅਤੇ ਅਸੋਪਾ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ। ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਦੀ ਹਾਂ। ਇਸ ਦੇ ਨਾਲ ਸੁਸ਼ਮਿਤਾ ਨੇ #yourstruly #happyhappy #buatobe ਹੈਸ਼ਟੈਗ ਦੀ ਵਰਤੋਂ ਕੀਤੀ ਹੈ। 

PunjabKesari
ਦੱਸ ਦੇਈਏ ਕਿ ਚਾਰੂ ਨੇ ਸਾਲ 2019 ’ਚ ਸੁਸ਼ਮਿਤਾ ਸੇਨ ਦੇ ਛੋਟੇ ਭਰਾ ਰਾਜੀਵ ਨਾਲ ਵਿਆਹ ਕੀਤਾ ਸੀ। ਦੋਵਾਂ ਦੀ ਗਰੈਂਡ ਵੈਡਿੰਗ ਹੋਈ ਸੀ। ਦੋਵਾਂ ਨੇ ਤਿੰਨ ਵਾਰ ਵਿਆਹ ਕੀਤਾ ਹੈ। ਪਹਿਲੇ ਇਨ੍ਹਾਂ ਦਾ ਵਿਆਹ ਗੋਆ ’ਚ ਹੋਇਆ, ਇਸ ਤੋਂ ਬਾਅਦ ਰਾਜਸਥਾਨੀ ਰੀਤੀ ਰਿਵਾਜ਼ ਨਾਲ ਦੋਵੇਂ ਵਿਆਹ ਦੇ ਬੰਧਨ ’ਚ ਬੱਝੇ। ਤੁਹਾਨੂੰ ਦੱਸ ਦੇਈਏ ਕਿ ਦੋਵਾਂ ਦੀ ਰਜਿਸਟਰਡ ਵਿਆਹ ਵੀ ਹੋਈ ਸੀ। 


author

Aarti dhillon

Content Editor

Related News