ਅਦਾਕਾਰਾ ਸੁਸ਼ਮਿਤਾ ਸੇਨ ਬਣੀ ਤੀਜੇ ਬੱਚੇ ਦੀ ਮਾਂ, ਪੁੱਤਰ ਨੂੰ ਲਿਆ ਗੋਦ (ਵੀਡੀਓ)

01/14/2022 3:30:14 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਉਹ ਅਦਾਕਾਰਾ ਹੈ, ਜਿਸ ਨੇ ਜ਼ਿੰਦਗੀ 'ਚ ਉਹ ਕੁਝ ਕੀਤਾ, ਜਿਸ ਨੇ ਲੋਕਾਂ ਨੂੰ ਕਈ ਵਾਰ ਪ੍ਰੇਰਿਤ ਕੀਤਾ। ਉਨ੍ਹਾਂ ਨੇ ਬਿਨਾਂ ਵਿਆਹ ਤੋਂ ਦੋ ਧੀਆਂ ਗੋਦ ਲੈ ਕੇ ਮਿਸਾਲ ਕਾਇਮ ਕੀਤੀ। ਧੀ ਰੇਨੀ ਅਤੇ ਅਲੀਸ਼ਾ ਨੂੰ ਪਹਿਲਾਂ ਸਾਲ 2000 ਅਤੇ ਫਿਰ ਸਾਲ 2010 'ਚ ਗੋਦ ਲਿਆ। ਹੁਣ ਸੁਸ਼ਮਿਤਾ ਨੇ ਤੀਜਾ ਬੱਚਾ ਗੋਦ ਲਿਆ ਹੈ। ਸੁਸ਼ਮਿਤਾ ਸੇਨ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ, ਜਿਨ੍ਹਾਂ 'ਚ ਉਹ ਆਪਣੇ ਤੀਜੇ ਬੱਚੇ ਨਾਲ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਅਦਾਕਾਰਾ ਦੇ ਇਸ ਨਵੇਂ ਕਦਮ ਦੀ ਖੂਬ ਤਾਰੀਫ਼ ਕਰ ਰਹੇ ਹਨ।

ਸੁਸ਼ਮਿਤਾ ਸੇਨ ਨੇ ਆਪਣੇ ਪੁੱਤਰ ਦੀ ਕਰਵਾਈ ਜਾਣ-ਪਛਾਣ
ਹਾਲਾਂਕਿ ਸੁਸ਼ਮਿਤਾ ਸੇਨ ਨੇ ਪੁੱਤਰ ਨੂੰ ਗੋਦ ਲੈਣ ਬਾਰੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ ਪਰ ਵੀਡੀਓ 'ਚ ਉਹ ਆਪਣੇ ਪੁੱਤਰ ਨੂੰ ਪੱਤਰਕਾਰ ਨਾਲ ਮਿਲਾ ਰਹੀ ਹੈ। ਸੁਸ਼ਮਿਤਾ ਸੇਨ ਪੀਲੀ ਟੀ-ਸ਼ਰਟ, ਨੀਲੀ ਜੀਨਸ ਅਤੇ ਲਾਲ ਮਾਸਕ ਪਹਿਨੇ ਮਾਸੂਮ ਬੱਚੇ ਨੂੰ ਦੇਖ ਕੇ ਕਾਫੀ ਖੁਸ਼ ਨਜ਼ਰ ਆ ਰਹੀ ਹੈ।

PunjabKesari

ਰੇਨੀ ਅਤੇ ਅਲੀਸ਼ਾ ਨਾਲ ਦੇਖਿਆ ਗਿਆ ਛੋਟਾ ਮਹਿਮਾਨ
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੈਮਰੇ ਨੂੰ ਦੇਖਦੇ ਹੀ ਇਹ ਛੋਟਾ ਬੱਚਾ ਹਰੀਆਂ ਅੱਖਾਂ ਨਾਲ ਕੈਮਰੇ ਵੱਲ ਦੇਖ ਰਿਹਾ ਹੈ। ਇਸ ਦੌਰਾਨ ਸੁਸ਼ਮਿਤਾ ਦੀਆਂ ਦੋਵੇਂ ਧੀਆਂ ਰੇਨੀ ਅਤੇ ਅਲੀਸ਼ਾ ਵੀ ਇਕੱਠੇ ਨਜ਼ਰ ਆ ਰਹੀਆਂ ਹਨ। ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਇਕ ਵਾਰ ਫਿਰ ਤੋਂ ਸੁਸ਼ਮਿਤਾ ਦੀ ਖੂਬ ਤਾਰੀਫ਼ ਕਰ ਰਹੇ ਹਨ। ਲੋਕ ਕਹਿ ਰਹੇ ਹਨ ਕਿ ਇਸੇ ਲਈ ਉਹ ਖ਼ਾਸ ਹੈ ਅਤੇ ਉਸ ਦੀ ਇਹ ਮਿਸਾਲ ਉਸ ਨੂੰ ਲੋਕਾਂ ਤੋਂ ਵੱਖ ਕਰਦੀ ਹੈ।

PunjabKesari

ਪ੍ਰਸ਼ੰਸਕ ਕਰ ਰਹੇ ਨੇ ਤਾਰੀਫ਼ 
ਸੁਸ਼ਮਿਤਾ ਦੀ ਪ੍ਰਸ਼ੰਸਕ ਖੂਬ ਤਾਰੀਫ਼ ਕਰ ਰਹੇ ਹਨ। ਬਹੁਤ ਸਾਰੇ ਲੋਕ ਇਹ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਉਨ੍ਹਾਂ ਨੇ ਸੱਚਮੁੱਚ ਤੀਜਾ ਬੱਚਾ ਗੋਦ ਲਿਆ ਹੈ। ਇਕ ਯੂਜ਼ਰ ਨੇ ਲਿਖਿਆ- ''ਸਾਰੀਆਂ ਅਭਿਨੇਤਰੀਆਂ ਇਕ ਪਾਸੇ ਤੇ ਸੁਸ਼ਮਿਤਾ ਸੇਨ ਤੇ ਉਨ੍ਹਾਂ ਦੀ ਸੁਪਰ ਸਟਰਾਂਗ ਵੂਮੈਨ ਪਰਸਨੈਲਿਟੀ ਇਕ ਪਾਸੇ।'' ਇਕ ਹੋਰ ਨੇ ਲਿਖਿਆ- ''ਇਹ ਔਰਤ ਬਿਲਕੁਲ ਵੱਖਰੇ ਪੱਧਰ 'ਤੇ ਹੈ! ਉਸ ਲਈ ਬਹੁਤ ਪਿਆਰ ਅਤੇ ਸਤਿਕਾਰ। ਅੱਜ ਦੇ ਜ਼ਮਾਨੇ 'ਚ ਉਸ ਵਰਗੇ ਜ਼ਮੀਨ ਨਾਲ ਜੁੜੇ ਲੋਕ ਲੱਭਣੇ ਔਖੇ ਹਨ!'' ਇਕ ਹੋਰ ਯੂਜ਼ਰ ਨੇ ਲਿਖਿਆ- ''ਮਾਸ਼ਾਅੱਲ੍ਹਾ ਸਾਰਿਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਅਨਾਥ ਬੱਚਿਆਂ ਨੂੰ ਗੋਦ ਲੈਣਾ ਚਾਹੀਦਾ ਹੈ... ਸੁੰਦਰ ਆਤਮਾ।''

PunjabKesari

ਸੁਸ਼ਮਿਤਾ ਸੇਨ ਨੂੰ ਬੱਚਿਆਂ ਨਾਲ ਹੈ ਬਹੁਤ ਪਿਆਰ 
ਦੱਸ ਦੇਈਏ ਕਿ ਸੁਸ਼ਮਿਤਾ ਸੇਨ ਨੂੰ ਬੱਚਿਆਂ ਨਾਲ ਬਹੁਤ ਪਿਆਰ ਹੈ ਅਤੇ ਇਹ ਪਿਆਰ ਉਨ੍ਹਾਂ ਦੀ ਅਸਲ ਜ਼ਿੰਦਗੀ 'ਚ ਵੀ ਨਜ਼ਰ ਆਉਂਦਾ ਹੈ। ਇਸ ਤੋਂ ਪਹਿਲਾਂ ਸੁਸ਼ਮਿਤਾ ਸੇਨ ਨੇ ਦੋ ਬੱਚਿਆਂ ਨੂੰ ਇਕੱਲਿਆਂ ਹੀ ਪਾਲਿਆ ਹੈ ਅਤੇ ਉਨ੍ਹਾਂ ਦੀ ਸ਼ਾਨਦਾਰ ਪਰਵਰਿਸ਼ ਕੀਤੀ ਹੈ। ਸੁਸ਼ਮਿਤਾ ਅਕਸਰ ਸੋਸ਼ਲ ਮੀਡੀਆ 'ਤੇ ਧੀਆਂ ਨਾਲ ਆਪਣੇ ਰਿਸ਼ਤੇ ਨੂੰ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਇਹ ਅਦਾਕਾਰਾ ਆਪਣੇ ਬ੍ਰੇਕਅੱਪ ਕਾਰਨ ਸੁਰਖੀਆਂ 'ਚ ਰਹੀ ਸੀ।


sunita

Content Editor

Related News