ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ 'ਦਿਲ ਬੇਚਾਰਾ' ਨੂੰ ਪੂਰੇ ਹੋਏ ਚਾਰ ਸਾਲ, ਅਦਾਕਾਰਾ ਪੋਸਟ ਸਾਂਝੀ ਕਰਕੇ ਹੋਈ ਇਮ

Wednesday, Jul 24, 2024 - 04:11 PM (IST)

ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ 'ਦਿਲ ਬੇਚਾਰਾ' ਨੂੰ ਪੂਰੇ ਹੋਏ ਚਾਰ ਸਾਲ, ਅਦਾਕਾਰਾ ਪੋਸਟ ਸਾਂਝੀ ਕਰਕੇ ਹੋਈ ਇਮ

ਮੁੰਬਈ- ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਚਾਰ ਸਾਲ ਬੀਤ ਚੁੱਕੇ ਹਨ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਆਖ਼ਰੀ ਫ਼ਿਲਮ 'ਦਿਲ ਬੇਚਾਰਾ' ਰਿਲੀਜ਼ ਹੋਈ ਸੀ। ਇਸ ਫ਼ਿਲਮ 'ਚ ਉਨ੍ਹਾਂ ਨਾਲ ਅਦਾਕਾਰਾ ਸੰਜਨਾ ਸਾਂਘੀ ਨਜ਼ਰ ਆਈ ਸੀ। ਇਸ ਫ਼ਿਲਮ ਨੂੰ ਰਿਲੀਜ਼ ਹੋਏ ਚਾਰ ਸਾਲ ਬੀਤ ਚੁੱਕੇ ਹਨ। ਇਸ ਮੌਕੇ 'ਤੇ ਸੰਜਨਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਉਹ ਆਪਣੀ ਪੋਸਟ 'ਚ ਭਾਵੁਕ ਹੋ ਗਈ ਅਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕੀਤਾ।

PunjabKesari

ਸੰਜਨਾ ਸਾਂਘੀ ਨੇ ਸੋਸ਼ਲ ਮੀਡੀਆ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਇਕ ਇਮੋਸ਼ਨਲ ਨੋਟ ਲਿਖਿਆ ਹੈ। ਉਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ।ਤਸਵੀਰਾਂ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ, 'ਸਭ ਤੋਂ ਖ਼ਾਸ ਦਿਨ ਨੂੰ ਚਾਰ ਸਾਲ ਹੋ ਗਏ ਹਨ। ਮੇਰੇ ਲਈ ਹੁਣ ਤੱਕ ਦੀ ਸ਼ਾਨਦਾਰ ਯਾਤਰਾ 'ਤੇ ਵਿਚਾਰ ਕਰਨ ਅਤੇ ਆਪਣੇ ਆਪ ਨੂੰ ਪੁਰਾਣੀਆਂ ਯਾਦਾਂ 'ਚ ਲੀਨ ਕਰਨ ਦਾ ਦਿਨ। ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਸ ਯੂ ਸੁਸ਼।' ਸੰਜਨਾ ਸਾਂਘੀ ਦੀ ਇਸ ਪੋਸਟ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਇਕ ਪ੍ਰਸ਼ੰਸਕ ਨੇ ਕੁਮੈਂਟ ਕੀਤਾ ਅਤੇ ਲਿਖਿਆ, 'ਤੁਹਾਡਾ ਪ੍ਰਦਰਸ਼ਨ ਸ਼ਾਨਦਾਰ ਹੈ।' ਇਸ ਦੇ ਨਾਲ ਹੀ ਇਕ ਪ੍ਰਸ਼ੰਸਕ ਨੇ ਲਿਖਿਆ, 'ਤੁਸੀਂ ਦੋਵੇਂ ਇਕ ਸ਼ਾਨਦਾਰ ਅਤੇ ਖੂਬਸੂਰਤ ਜੋੜੀ ਹੋ। ਤੁਸੀਂ ਸਾਡਾ ਦਿਲ ਜਿੱਤ ਲਿਆ ਹੈ। ਇਸ ਫ਼ਿਲਮ 'ਚ ਤੁਸੀਂ ਅਤੇ ਸੁਸ਼ ਸਰ ਕਮਾਲ ਸੀ।


author

Priyanka

Content Editor

Related News