ਰਿਆ ਚੱਕਰਵਰਤੀ ਨੂੰ ਧਮਕੀਆਂ ਦੇਣ ਵਾਲਿਆਂ ਖ਼ਿਲਾਫ ਮੁੰਬਈ ਪੁਲਸ ਨੇ ਇਹ ਐਕਸ਼ਨ

07/20/2020 2:14:22 PM

ਮੁੰਬਈ (ਵੈੱਬ ਡੈਸਕ) — ਪ੍ਰਸਿੱਧ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਕਥਿਤ ਪ੍ਰੇਮਿਕਾ ਤੇ ਅਦਾਕਾਰਾ ਰਿਆ ਚੱਕਰਵਰਤੀ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਟਰੋਲ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਰਿਆ ਚੱਕਰਵਰਤੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਦੇ ਜਰੀਏ ਦੱਸਿਆ ਸੀ ਕਿ ਉਸ ਨੂੰ ਜਬਰ-ਜ਼ਿਨਾਹ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਲਈ ਉਸ ਨੇ ਸਾਈਬਰ ਕ੍ਰਾਈਮ ਤੋਂ ਖ਼ਾਸ ਕਾਰਵਾਈ ਦੀ ਮੰਗ ਕੀਤੀ ਸੀ। ਉਥੇ ਹੀ ਹੁਣ ਇਸ ਮਾਮਲੇ 'ਚ ਰਿਆ ਚੱਕਰਵਰਤੀ ਦੀ ਸ਼ਿਕਾਇਤ ਸਾਂਤਾਕਰੂਜ ਪੁਲਸ ਸਟੇਸ਼ਨ 'ਚ ਦੋ ਇੰਸਟਾਗ੍ਰਾਮ ਅਕਾਊਂਟ ਹੋਲਡਰਸ ਖ਼ਿਲਾਫ ਅਸ਼ਲੀਲ ਮੈਸੇਜ ਭੇਜਣ ਤੇ ਧਮਕੀ ਦੇਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ।

16 ਜੁਲਾਈ ਨੂੰ ਧਮਕੀਆਂ ਬਾਰੇ ਰਿਆ ਨੇ ਸਾਂਝੀ ਕੀਤੀ ਸੀ ਪੋਸਟ
ਦੱਸ ਦਈਏ ਕਿ 16 ਜੁਲਾਈ ਨੂੰ ਰਿਆ ਚੱਕਰਵਰਤੀ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕੀਤੀ ਸੀ, ਜਿਸ 'ਚ ਉਸ ਨੇ ਲਿਖਿਆ ਸੀ, 'ਮੈਨੂੰ ਕਾਤਲ ਕਿਹਾ ਗਿਆ ਤਾਂ ਮੈਂ ਚੁਪ ਰਹੀ ਪਰ ਮੇਰੀ ਚੁਪੀ ਤੁਹਾਨੂੰ ਇਹ ਕਹਿਣ ਦਾ ਅਧਿਕਾਰ ਕਿਵੇਂ ਦਿੰਦੀ ਹੈ ਕਿ ਜੇਕਰ ਮੈਂ ਖ਼ੁਦਕੁਸ਼ੀ ਨਹੀਂ ਕਰਾਂਗੀ ਤਾਂ ਮੇਰਾ ਰੇਪ ਤੇ ਕਤਲ ਕਰ ਦਿੱਤਾ ਜਾਵੇਗਾ? ਕੀ ਤੁਸੀਂ ਜੋ ਕਿਹਾ ਹੈ, ਉਸ ਦੀ ਗੰਭੀਰਤਾ ਦਾ ਅਹਿਸਾਸ ਹੈ? ਇਹ ਗੁਨਾਹ ਹੈ। ਮੈਂ ਫ਼ਿਰ ਕਹਿੰਦੀ ਹਾਂ ਕਿ ਕਿਸੇ ਨੂੰ ਵੀ ਇਸ ਤਰ੍ਹਾਂ ਨਾਲ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ।'

ਇਹ ਪੜ੍ਹੋ : ਮਾਨਸੀ ਤੇ ਯੁਵਰਾਜ ਆਪਣੇ ਲਾਡਲੇ ਪੁੱਤਰ ਨੂੰ ਬਣਾਉਣਾ ਚਾਹੁੰਦੇ ਹਨ ਅਜਿਹਾ ਇਨਸਾਨ (ਵੀਡੀਓ)

ਰਿਆ ਨੇ ਅਮਿਤ ਸ਼ਾਹ ਨੂੰ ਟਵੀਟ ਕਰਕੇ ਸੁਸ਼ਾਂਤ ਦੇ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਕੀਤੀ ਮੰਗ 
ਦੱਸ ਦਈਏ ਕਿ ਬੀਤੇ ਦਿਨੀਂ ਰਿਆ ਚੱਕਰਵਰਤੀ ਨੇ ਅਮਿਤ ਸ਼ਾਹ ਨੂੰ ਟਵੀਟ ਕਰਕੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਸੀ। ਉਸ ਨੇ ਇਸ ਸਬੰਧ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਟੈਗ ਕਰਦੇ ਹੋਏ ਇੱਕ ਪੋਸਟ ਲਿਖੀ ਹੈ। ਉਨ੍ਹਾਂ ਨੇ ਲਿਖਿਆ, ‘ਸਤਿਕਾਰਯੋਗ ਅਮਿਤ ਸ਼ਾਹ ਸਰ, ਮੈਂ ਸੁਸ਼ਾਂਤ ਸਿੰਘ ਰਾਜਪੂਤ ਦੀ ਪ੍ਰੇਮਿਕਾ ਰਿਆ ਚੱਕਰਵਰਤੀ ਹਾਂ। ਹੁਣ ਉਨ੍ਹਾਂ ਦੇ ਅਚਾਨਕ ਦਿਹਾਂਤ ਨੂੰ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਮੈਨੂੰ ਸਰਕਾਰ ’ਤੇ ਪੂਰਾ ਭਰੋਸਾ ਹੈ, ਹਾਲਾਂਕਿ ਨਿਆਂ ਦੇ ਹਿੱਤ ’ਚ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਸ਼ੁਰੂ ਕੀਤੀ ਜਾਵੇ। ਮੈਂ ਸਿਰਫ਼ ਇਹ ਜਾਣਨਾ ਚਾਹੁੰਦੀ ਹਾਂ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਕਿਸ ਦਬਾਅ ’ਚ ਇਹ ਕਦਮ ਉਠਾਇਆ।’’

ਇਹ ਪੜ੍ਹੋ : ਸੁਸ਼ਾਂਤ ਖ਼ੁਦਕੁਸ਼ੀ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ, ਪਿਛਲੇ 11 ਮਹੀਨਿਆਂ ਤੋਂ ਰੀਆ ਕਰ ਰਹੀ ਸੀ ਇਹ ਕੰਮ  

ਜਬਰ-ਜ਼ਿਨਾਹ ਅਤੇ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ
ਰੀਆ ਚੱਕਰਵਰਤੀ ਨੂੰ ਰੇਪ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਕਿਸੇ ਸ਼ਖਸ ਵੱਲੋਂ ਮਿਲ ਰਹੀਆਂ ਸਨ। ਇਸ ਦੌਰਾਨ ਦੇ ਕੁਝ ਸਕ੍ਰੀਨਸ਼ਾਟ ਵੀ ਰੀਆ ਨੇ ਸਾਂਝੇ ਕੀਤੇ ਸਨ। ਰੀਆ ਨੇ ਦੱਸਿਆ ਸੀ ਕਿ ਮੈਨੂੰ ਜਬਰ-ਜ਼ਿਨਾਹ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਰੀਆ ਨੇ ਸੁਸ਼ਾਂਤ ਦੀ ਮੌਤ ਤੋਂ ਬਾਅਦ ਇੱਕ ਮਹੀਨੇ ਤੱਕ ਕੋਈ ਵੀ ਪੋਸਟ ਸੋਸ਼ਲ ਮੀਡੀਆ ‘ਤੇ ਨਹੀਂ ਪਾਈ ਸੀ। ਬੀਤੇ 2 ਦਿਨ ਪਹਿਲਾਂ ਹੀ ਉਨ੍ਹਾਂ ਨੇ ਸੁਸ਼ਾਂਤ ਦੀ ਯਾਦ ‘ਚ ਆਪਣੇ ਜਜ਼ਬਾਤ ਸਾਂਝੇ ਕੀਤੇ ਸਨ। ਹਾਲਾਂਕਿ ਰਿਆ ਸੁਸ਼ਾਂਤ ਦੀ ਮੌਤ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ‘ਤੇ ਟਰੋਲ ਹੋ ਰਹੀ ਹੈ, ਜਿਸ ਦਾ ਉਸ ਨੇ ਅਜੇ ਤੱਕ ਕੋਈ ਵੀ ਪ੍ਰਤੀਕਿਰਿਆ ਸੋਸ਼ਲ ਮੀਡੀਆ ‘ਤੇ ਨਹੀਂ ਦਿੱਤਾ ਸੀ ਪਰ ਅਖ਼ੀਰ ਹੁਣ ਰੇਪ ਅਤੇ ਧਮਕੀਆਂ ਵਾਲੇ ਮੈਸੇਜ ਸਾਂਝਾ ਕਰਕੇ ਰਿਆ ਨੇ ਆਪਣਾ ਗੁੱਸਾ ਜਾਹਰ ਕੀਤਾ ਹੈ।

ਇਹ ਪੜ੍ਹੋ : ਸ਼ਹਿਨਾਜ਼ ਕੌਰ ਗਿੱਲ ਦੀ ਇਸ ਚੀਜ਼ ਨੂੰ ਸਿਧਾਰਥ ਸ਼ੁਕਲਾ ਨੇ ਦੱਸਿਆ ਬਕਵਾਸ 

 


sunita

Content Editor

Related News