ਸੁਸ਼ਾਂਤ ਦੇ ਫਾਰਮ ਹਾਊਸ ''ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼

09/14/2020 5:11:53 PM

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ 'ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ 'ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ. ਬੀ. ਨਸ਼ਾ ਤਸਕਰਾਂ ਦੀ ਜਾਂਚ ਪੜਤਾਲ 'ਚ ਲੱਗੀ ਹੋਈ ਹੈ। ਇਸੇ ਦੌਰਾਨ ਐੱਨ. ਸੀ. ਬੀ. ਨੇ ਸੁਸ਼ਾਂਤ ਦੇ ਫਾਰਮਹਾਊਸ ਦੀ ਵੀ ਤਲਾਸ਼ੀ ਲਈ ਹੈ। ਇਥੇ ਕਈ ਚੀਜ਼ਾਂ ਉਨ੍ਹਾਂ ਦੇ ਹੱਥ ਲੱਗੀਆਂ ਹਨ। ਸਰਚ ਦੌਰਾਨ ਐੱਨ. ਸੀ. ਬੀ. ਦੀ ਟੀਮ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਤੋਂ ਹੁੱਕਾ ਪੀਣ ਵਾਲਾ ਸਾਮਾਨ, ਜਿਸ ਨਾਲ ਬਡ, ਗਾਂਜਾ ਪੀਣ ਲਈ ਇਸਤੇਮਾਲ ਕੀਤਾ ਜਾਂਦਾ ਹੈ।
PunjabKesari
ਇਸ ਤੋਂ ਇਲਾਵਾ ਕੁਝ ਦਵਾਈਆਂ ਵੀ ਮਿਲੀਆਂ ਹਨ। ਸੁਸ਼ਾਂਤ ਦੇ ਫਾਰਮ ਹਾਊਸ 'ਤੇ ਐੱਨ. ਸੀ. ਬੀ. ਦੀ ਟੀਮ ਨੂੰ ਕੁਝ ਨਸ਼ੇ ਲਈ ਇਸਤੇਮਾਲ ਹੋਣ ਵਾਲੀਆਂ ਵੀ ਮਿਲੀਆਂ ਹਨ ਪਰ ਉਨ੍ਹਾਂ ਨੂੰ ਕਾਫ਼ੀ ਸਾਫ਼ ਕੀਤਾ ਜਾ ਚੁੱਕਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਫਾਰਮ ਹਾਊਸ 'ਚ ਪਾਰਟੀਆਂ ਹੁੰਦੀਆਂ ਸਨ।
PunjabKesari
ਐੱਨ. ਸੀ. ਬੀ. ਦੀ ਨਜ਼ਰ ਫਾਰਮ ਹਾਊਸ 'ਤੇ ਆਉਣ ਵਾਲੇ ਲੋਕਾਂ 'ਤੇ ਹੈ। ਕੌਣ-ਕੌਣ ਸੁਸ਼ਾਂਤ ਦੇ ਫਾਰਮ ਹਾਊਸ 'ਚ ਆਉਂਦੇ ਸਨ ਅਤੇ ਇਥੇ ਕੀ ਹੁੰਦਾ ਸੀ, ਐੱਨ. ਸੀ. ਬੀ. ਇਨ੍ਹਾਂ ਸਭ ਦਾ ਜਵਾਬ ਲੱਭ ਰਹੀ ਹੈ। ਐੱਨ. ਸੀ. ਬੀ. ਨੇ ਸੁਸ਼ਾਂਤ ਦੇ ਫਾਰਮ ਹਾਊਸ ਦੇ ਨੇੜੇ ਦਾ ਸੀ. ਸੀ. ਟੀ. ਵੀ. ਦਾ ਡੀ. ਵੀ. ਆਰ. ਵੀ ਸੀਜ਼ ਕੀਤਾ ਹੈ। ਇਸ 'ਚ ਸੁਸ਼ਾਂਤ ਦੇ ਫਾਰਮ ਹਾਊਸ 'ਚ ਆਉਣ ਵਾਲੇ ਲੋਕਾਂ ਦਾ ਪਤਾ ਲਾਇਆ ਜਾ ਸਕਦਾ ਹੈ।
PunjabKesari
ਐੱਨ. ਸੀ. ਬੀ. ਦੀ ਟੀਮ ਫਾਰਮ ਹਾਊਸ ਦੇ ਅੱਗੇ ਉਸ ਆਈਲੈਂਡ ਵੱਲ ਵੀ ਗਈ ਸੀ, ਜਿਥੇ ਸੁਸ਼ਾਂਤ, ਰੀਆ ਚੱਕਰਵਰਤੀ ਤੋਂ ਇਲਾਵਾ 2 ਬਾਲੀਵੁੱਡ ਅਦਾਕਾਰਾਂ ਨੂੰ ਲੈ ਕੇ ਗਏ ਸਨ। ਉਸ ਆਈਲੈਂਡ 'ਚ ਵੀ ਡਰੱਗਜ਼ ਪਾਰਟੀਆਂ ਕੀਤੀਆਂ ਜਾਣ ਦੀ ਜਾਣਕਾਰੀ ਐੱਨ. ਸੀ. ਬੀ. ਨੂੰ ਮਿਲੀ ਹੈ। ਐੱਨ. ਸੀ. ਬੀ.  ਨੇ ਹੁਣ ਤੱਕ ਜਿਹੜੇ ਲੋਕਾਂ ਤੋਂ ਇਸ ਮਾਮਲੇ 'ਚ ਪੁੱਛਗਿੱਛ ਕੀਤੀ ਹੈ, ਸਾਰਿਆਂ ਦੇ ਬਿਆਨ ਦਰਜ ਕੀਤੇ ਗਏ ਹਨ।
PunjabKesari
ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਨਾਲ ਜੁੜੇ ਡਰੱਗਜ਼ ਐਂਗਲ ਦੀ ਜਾਂਚ ਦੇ ਸਿਲਸਿਲੇ 'ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਮੁੰਬਈ ਜ਼ੋਨ ਨੇ ਘੱਟੋ-ਘੱਟ 6 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
PunjabKesari
ਮੁੰਬਈ ਤੋਂ ਗੋਆ ਤੱਕ ਜਾਰੀ ਛਾਪੇਮਾਰੀ 'ਚ ਜੋਨਲ ਡਾਇਰੈਕਚਰ ਸਮੀਰ ਵਾਨਖੇੜੇ ਦੀ ਅਗਵਾਈ ਵਾਲੀਆਂ ਟੀਮਾਂ ਨੇ 23 ਸਾਲ ਦੇ ਕਰਮਜੀਤ ਸਿੰਘ ਆਨੰਦ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਗਾਂਜਾ ਸਪਲਾਇਰ ਡਿਵਾਨ ਐਂਥਨੀ ਫਰਨਾਂਡੀਜ਼ ਅਤੇ 2 ਹੋਰ ਲੋਕਾਂ ਨੂੰ ਦਾਦਰ (ਪੱਛਮੀ), ਮੁੰਬਈ ਤੋਂ ਗ੍ਰਿਫ਼ਤਾਰ ਕੀਤਾ।
PunjabKesari
ਐੱਨ. ਸੀ. ਬੀ. ਨੇ ਉਸ ਕੋਲਾਂ ਅੱਧਾ ਕਿਲੋ ਗਾਂਜਾ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ 29 ਸਾਲ ਦੇ ਅੰਕੁਸ਼ ਅਰੇਂਜਾ ਨਾਂ ਦੇ ਇਕ ਵਿਅਕਤੀ ਨੂੰ ਪਵਈ ਤੋਂ ਫੜਿਆ ਗਿਆ ਸੀ। ਅਰੇਂਜਾ ਨੂੰ ਕਰਮਜੀਤ ਤੋਂ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਦੇ ਰਿਸੀਵਰ ਦੇ ਰੂਪ 'ਚ ਦੱਸਿਆ ਗਿਆ ਹੈ ਅਤੇ ਇਸ ਨੇ ਉਸੇ ਮਾਮਲੇ 'ਚ ਪਹਿਲੇ ਗ੍ਰਿਫ਼ਤਾਰ ਇਕ ਹੋਰ ਦੋਸ਼ੀ ਅਨੁਜ ਕੇਸ਼ਵਾਨੀ ਨੂੰ ਵੀ ਸਪਲਾਈ ਕੀਤੀ ਹੈ।
PunjabKesari
ਐੱਨ. ਸੀ. ਬੀ. ਨੇ ਅਰੇਂਜਾ ਕੋਲੋਂ 42 ਗ੍ਰਾਮ ਚਰਸ ਅਤੇ 1,12,400 ਰੁਪਏ ਨਕਦ ਬਰਾਮਦ ਕੀਤੇ ਹਨ। ਐੱਨ. ਸੀ. ਬੀ. ਦੇ ਡਿਪਟੀ ਡਾਇਰੈਕਟਰ ਕੇ. ਪੀ. ਐੱਸ. ਮਲਹੋਤਰਾ ਨੇ ਕਿਹਾ ਹੈ ਕਿ ਐੱਨ. ਸੀ. ਬੀ., ਗੋਆ ਸਬ ਜ਼ੋਨ ਨੇ ਇਕ ਵਿਅਕਤੀ ਕ੍ਰਿਸ ਕੋਸਟਾ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਅੱਗੇ ਦੀ ਜਾਂਚ ਚੱਲ ਰਹੀ ਹੈ।
PunjabKesari


sunita

Content Editor

Related News