ਸਵਰਾ ਭਾਸਕਰ ਨੇ ਸੁਸ਼ਾਂਤ ਦੇ ਪਰਿਵਾਰ ਤੋਂ ਮੰਗੀ ਮੁਆਫ਼ੀ, ਕੰਗਨਾ ਖੋਲ੍ਹੇਗੀ ਸਾਰੇ ਰਾਜ਼

07/22/2020 1:23:42 PM

ਮੁੰਬਈ (ਵੈੱਬ ਡੈਸਕ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕਸ਼ੀ ਕੇਸ 'ਚ ਮੁੰਬਈ ਪੁਲਸ ਹੁਣ ਅਦਾਕਾਰਾ ਕੰਗਨਾ ਰਣੌਤ ਤੋਂ ਪੁੱਛਗਿੱਛ ਕਰਨ ਜਾ ਰਹੀ ਹੈ। ਮੁੰਬਈ ਪੁਲਸ ਨੇ ਇਸ ਬਾਰੇ ਕੰਗਨਾ ਦੇ ਬਾਂਦਰਾ ਵਾਲੇ ਘਰ ਨੋਟਿਸ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਕੰਗਨਾ ਹੁਣ ਮੁੰਬਈ 'ਚ ਨਹੀਂ ਹੈ ਅਤੇ ਉਨ੍ਹਾਂ ਦੇ ਆਪਣੇ ਗ੍ਰਹਿ ਪ੍ਰਦੇਸ਼ ਹਿਮਾਚਲ ਤੋਂ ਵਾਪਸ ਆਉਂਦੇ ਹੀ ਪੁੱਛਗਿੱਛ ਕੀਤੀ ਜਾਵੇਗੀ।

ਇਹ ਪੋੜ੍ਹੋ : ਸ਼ਾਹੀ ਠਾਠ-ਬਾਠ ਨਾਲ ਰਹਿੰਦੇ ਨੇ ਇਹ ਫ਼ਿਲਮੀ ਸਿਤਾਰੇ,ਘਰ ਦੀਆਂ ਤਸਵੀਰਾਂ ਵੇਖ ਰਹਿ ਜਾਓਗੇ ਹੈਰਾਨ

ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਦੀ ਮੌਤ ਤੋਂ ਬਾਅਦ ਕੰਗਨਾ ਰਣੌਤ ਖੁੱਲ੍ਹ ਕੇ ਬੋਲ ਰਹੀ ਹੈ। ਉਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਪਿੱਛੇ ਬਾਲੀਵੁੱਡ ਦਾ ਭਰਾ-ਭਤੀਜਾਵਾਦ ਤੇ 'ਆਪਣੇ ਬਨਾਮ ਬਾਹਰੀ' ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਇਹ ਪੋੜ੍ਹੋ : ਆੜਤੀਏ ਤੋਂ ਇੰਝ ਗਾਇਕ ਬਣੇ ਸਤਵਿੰਦਰ ਬੁੱਗਾ, ਜਾਣੋ 2 ਦਹਾਕਿਆਂ ਦਾ ਦਿਲਚਸਪ ਸਫ਼ਰ

ਜਾਣਕਾਰੀ ਮੁਤਾਬਕ ਮੁੰਬਈ ਪੁਲਸ ਕੰਗਨਾ ਤੋਂ ਇਹ ਜਾਣਨਾ ਚਾਹੁੰਦੀ ਹੈ ਕਿ ਕੀ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਉਨ੍ਹਾਂ ਕੋਲ ਕੋਈ ਸਬੂਤ ਹੈ। ਪੁਲਸ ਦਾ ਮੰਨਣਾ ਹੈ ਕਿ ਕੰਗਨਾ ਉਨ੍ਹਾਂ ਲੋਕਾਂ ਨੂੰ ਸਾਹਮਣੇ ਲਿਆ ਸਕਦੀ ਹੈ, ਜਿਨ੍ਹਾਂ ਨੂੰ ਅਦਾਕਾਰ ਦੀ ਮੌਤ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਹਾਲ ਹੀ 'ਚ ਕੰਗਨਾ ਨੇ ਕਿਹਾ ਸੀ ਕਿ ਕਰਨ ਜੌਹਰ ਨੇ ਸੁਸ਼ਾਂਤ ਸਿੰਘ ਨੂੰ ਫਲਾਪ ਐਕਟਰ ਕਰਾਰ ਦੇ ਦਿੱਤਾ ਸੀ। ਬਾਲੀਵੁੱਡ ਦੇ ਲੋਕਾਂ ਕਾਰਨ ਅਜਿਹਾ ਵਿਵਹਾਰ ਕਾਰਨ ਸੁਸ਼ਾਂਤ ਡਿਪ੍ਰੈਸ਼ਨ 'ਚ ਚਲੇ ਗਏ ਸਨ, ਉਨ੍ਹਾਂ ਨੇ 14 ਜੂਨ ਨੂੰ ਬਾਂਦਰਾ ਸਥਿਤ ਆਪਣੇ ਫਲੈਟ 'ਚ ਖ਼ੁਦਕੁਸ਼ੀ ਕਰ ਲਈ ਸੀ।

ਇਹ ਪੋੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸ਼ਹਿਨਾਜ਼ ਕੌਰ ਗਿੱਲ ਦੀ ਇਹ ਤਸਵੀਰਾਂ

ਸਵਰਾ ਭਾਸਕਰ ਨੇ ਸੁਸ਼ਾਂਤ ਦੇ ਪਰਿਵਾਰ ਤੋਂ ਮੰਗੀ ਮੁਆਫ਼ੀ
ਇਸ 'ਚ ਸੁਸ਼ਾਂਤ ਸਿੰਘ ਰਾਜਪੂਤ ਦੇ ਮੁੱਦੇ ਤਿੰਨ ਅਦਾਕਾਰਾਂ 'ਚ ਸੋਸ਼ਲ ਮੀਡੀਆ 'ਤੇ ਜੰਗ ਛਿੜ ਗਈ ਹੈ। ਇਹ ਹਨ ਕੰਗਨਾ ਰਣੌਤ, ਸਵਰਾ ਭਾਸਕਰ ਤੇ ਤਾਪਸੀ ਪਨੂੰ। ਦੱਸ ਦਈਏ ਕਿ ਕੰਗਨਾ ਰਣੌਤ ਨੇ ਆਪਣੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਤਾਪਸੀ ਪਨੂੰ ਤੇ ਸਵਰਾ ਭਾਸਕਰ ਬੀ ਗ੍ਰੇਡ ਅਦਾਕਾਰ ਹਨ, ਜੋ ਚਾਪਲੂਸੀ ਕਰਦੀਆਂ ਹਨ। ਇਸ 'ਤੇ ਤਾਪਸੀ ਪਨੂੰ ਤੇ ਸਵਰਾ ਭਾਸਕਰ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ।
PunjabKesari
ਦੂਜੇ ਪਾਸੇ ਸਵਾਰਾ ਭਾਸਕਰ ਨੇ ਸੋਸ਼ਲ ਮੀਡੀਆ ਰਾਹੀਂ ਸੁਸ਼ਾਂਤ ਦੇ ਪਰਿਵਾਰ ਤੋਂ ਮੁਆਫ਼ੀ ਮੰਗੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਸਵੈ ਨਿਰੀਖਣ ਕੀਤਾ ਤੇ ਅਹਿਸਾਸ ਹੋਇਆ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਪਰਿਵਾਰ ਨੇ ਜਿੰਨੀ ਵਾਰ ਉਨ੍ਹਾਂ ਦਾ ਨਾਂ ਲੋਕਾਂ ਦੀ ਬਹਿਸ 'ਚ ਸੁਣਿਆ ਹੈ ਉਸ ਲਿਹਾਜ ਨਾਲ ਸਾਨੂੰ ਉਨ੍ਹਾਂ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ 'ਦਿਲ ਬੇਚਾਰਾ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਦਾ ਲੋਕਾਂ ਵਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।
PunjabKesari


sunita

Content Editor

Related News