ਸੁਸ਼ਾਂਤ ਮਾਮਲੇ 'ਚ NCB ਨੇ ਸੈਮੁਅਲ ਮਿਰਾਂਡਾ ਨੂੰ ਲਿਆ ਹਿਰਾਸਤ 'ਚ

09/04/2020 10:30:44 AM

ਮੁੰਬਈ (ਬਿਊਰੋ) — ਫ਼ਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਸੀ. ਬੀ. ਆਈ. ਜਾਂਚ ਦਾ ਅੱਜ 15ਵਾਂ ਦਿਨ ਹੈ। ਡਰੱਗ ਐਂਗਲ ਦੀ ਜਾਂਚ ਕਰ ਰਹੀ ਐੱਨ. ਸੀ. ਬੀ. ਨੇ ਸੈਮੁਅਲ ਮਿਰਾਂਡਾ ਨੂੰ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਰਿਹਾਸਤ 'ਚ ਲਿਆ ਹੈ। ਰੀਆ ਚੱਕਰਵਰਤੀ ਦੇ ਘਰ 'ਤੇ ਵੀ ਐੱਨ. ਸੀ. ਬੀ. ਦੀ ਰੇਡ ਚੱਲ ਰਹੀ ਹੈ।

ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮਾਰਿਆ ਛਾਪਾ
ਜਾਣਕਾਰੀ ਮੁਤਾਬਕ, ਸਵੇਰੇ 6.30 ਵਜੇ ਰੀਆ ਦੇ ਘਰ ਪਹੁੰਚੀ ਐੱਨ. ਸੀ. ਬੀ. ਦੀ ਟੀਮ ਇਥੇ ਮੋਬਾਇਲ, ਹਾਰਡ ਡਿਸਕ ਤੇ ਲੈਪਟਾਪ ਖੰਗਾਲ ਰਹੀ ਹੈ। ਦੱਸ ਦਈਏ ਕਿ ਸੁਸ਼ਾਂਤ ਮਾਮਲੇ 'ਚ ਅੱਜ ਐੱਨ. ਸੀ. ਬੀ. ਦੀ ਟੀਮ ਨੇ ਸਵੇਰੇ ਸੈਮੁਅਲ ਦੇ ਘਰ ਛਾਪਾ ਮਾਰਿਆ। ਇਸ ਦੌਰਾਨ ਐੱਨ. ਸੀ. ਬੀ. ਦੀ ਟੀਮ ਸੈਮੁਅਲ ਦੇ ਘਰ 2 ਘੰਟੇ ਤੱਕ ਛਾਪੇਮਾਰੀ ਚੱਲੀ। ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਸੈਮੁਅਲ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ।

ਸੀ. ਬੀ. ਆਈ. ਨੇ ਕੀਤੀ ਸੁਸ਼ਾਂਤ ਦੇ ਡਾਕਟਰਾਂ ਤੋਂ ਪੁੱਛਗਿੱਛ
ਵੀਰਵਾਰ ਨੂੰ ਸੀ. ਬੀ. ਆਈ. ਨੇ ਪਹਿਲੀ ਵਾਰ ਸੁਸ਼ਾਂਤ ਦੇ ਡਾਕਟਰ ਸੂਮਨ ਵਾਕਰ ਤੋਂ ਪੁੱਛਗਿੱਛ ਕੀਤੀ। ਪੁੱਛਿਆ ਕਿ ਸੁਸ਼ਾਂਤ ਨੂੰ ਕੀ ਬੀਮਾਰੀ ਸੀ ਤੇ ਉਹ ਕਿਹੜੀਆਂ ਦਵਾਈਆਂ ਲੈਂਦਾ ਸੀ। ਜਾਂਚ ਏਜੰਸੀ ਨੇ ਲਗਾਤਾਰ ਤੀਜੇ ਦਿਨ ਰੀਆ ਚੱਕਰਵਰਤੀ ਦੇ ਪਿਤਾ ਤੋਂ ਵੀ ਪੁੱਛਗਿੱਛ ਕੀਤੀ।


sunita

Content Editor

Related News