‘ਕਾਂਗੁਵਾ’ ਦੇ ਟ੍ਰੇਲਰ ’ਚ ਸੂਰੀਆ ਦੀ ਐਂਟਰੀ, ਮਿਊਜ਼ਿਕ ਆਵਾਜ਼ ਨਾਲ ਕੀਤਾ ਕ੍ਰਿਏਟ

Friday, Sep 06, 2024 - 11:17 AM (IST)

‘ਕਾਂਗੁਵਾ’ ਦੇ ਟ੍ਰੇਲਰ ’ਚ ਸੂਰੀਆ ਦੀ ਐਂਟਰੀ, ਮਿਊਜ਼ਿਕ ਆਵਾਜ਼ ਨਾਲ ਕੀਤਾ ਕ੍ਰਿਏਟ

ਮੁੰਬਈ (ਬਿਊਰੋ) - ਰੌਕਸਟਾਰ ਡੀ. ਐੱਸ. ਪੀ. ਦੇ ਨਾਂ ਨਾਲ ਮਸ਼ਹੂਰ ਦੇਵੀ ਸ਼੍ਰੀ ਪ੍ਰਸਾਦ, ਬਹੁਤ ਹੀ ਉਡੀਕੀ ਜਾ ਰਹੀ ਭਾਰਤ ਯਾਤਰਾ ਲਈ ਦਰਸ਼ਕਾਂ ਨੂੰ ਉਤਸ਼ਾਹ ਨਾਲ ਭਰ ਰਿਹਾ ਹੈ। ਡੀ. ਐੱਸ. ਪੀ. ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ’ਚ ਉਹ ਟੂਰ ਬਾਰੇ ਜਾਣਕਾਰੀ ਦਿੰਦਾ ਦਿਖਾਈ ਦੇ ਰਿਹਾ ਹੈ। 

ਨੈਸ਼ਨਲ ਐਵਾਰਡ ਜੇਤੂ ਸੰਗੀਤਕਾਰ ਨੇ ਇਕ ਯਾਦਗਾਰ ਫੈਨਜ਼ ਇੰਟਰੈਕਸ਼ਨ ਬਾਰੇ ਗੱਲ ਕੀਤੀ ਤੇ ਦੱਸਿਆ ਕਿ ਕਿਵੇਂ ਇਕ ਛੋਟੀ ਲੜਕੀ ਨੇ ਉਸ ਨੂੰ ‘ਡੀ.ਐੱਸ.ਪੀ.’ ਇੰਨੀਸ਼ੀਅਲ ਵਾਲਾ ਇਕ ਹੈਂਡ ਬੈਂਡ ਗਿਫਟ ਕੀਤਾ। ਉਸ ਨੇ ਖੁਲਾਸਾ ਕੀਤਾ ਕਿ ਉਸ ਨੇ ‘ਕਾਂਗੁਵਾ’ ਦੇ ਚਰਚਿਤ ਟ੍ਰੇਲਰ ਵਿਚ ਸੂਰੀਆ ਦੀ ਐਂਟਰੀ ਲਈ ਮਿਊਜ਼ਿਕ ਕਿਵੇਂ ਤਿਆਰ ਕੀਤਾ ਹੈ ਤੇ ਮੈਂ ਇਸ ਨੂੰ ਆਪਣੇ ਮੂੰਹ ਨਾਲ ਬਣਾਇਆ ਹੈ ਤੇ ਮੈਂ ਇਸ ਦੀਆਂ ਕੁਝ ਵੱਖਰੀਆਂ ਪਰਤਾਂ ਬਣਾਈਆਂ ਹਨ। ਮੈਨੂੰ ਲਗਦਾ ਹੈ ਕਿ ਇਹ ਮੇਰਾ ਸਭ ਤੋਂ ਅਨਕਨਵੈਂਸ਼ਨਲ ਸੰਗੀਤ ਯੰਤਰ ਹੈ, ਜੋ ਮੇਰੀ ਆਵਾਜ਼ ਨਾਲ ਬਣਇਆ ਹੈ।

ਇਹ ਖ਼ਬਰ ਵੀ ਪੜ੍ਹੋ - ਫਾਇਰਿੰਗ ਮਰਗੋਂ ਏਪੀ ਢਿੱਲੋਂ ਨੇ ਇਕ ਹੋਰ ਵੀਡੀਓ ਕੀਤੀ ਸਾਂਝੀ, ਵੇਖ ਫੈਨਜ਼ ਹੋਏ ਖ਼ੁਸ਼

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News