ਸੁਰਿੰਦਰ ਲਾਡੀ ਤੇ ਰਿਕਨੂਰ ਦੇ ਡਿਊਟ ਸਿੰਗਲ ਟਰੈਕ ‘ਗਾਉਣ ਵਾਲੇ’ ਨੂੰ ਮਿਲਿਆ ਦਰਸ਼ਕਾਂ ਵਲੋਂ ਰੱਜਵਾਂ ਪਿਆਰ

Tuesday, Jul 16, 2019 - 09:06 AM (IST)

ਸੁਰਿੰਦਰ ਲਾਡੀ ਤੇ ਰਿਕਨੂਰ ਦੇ ਡਿਊਟ ਸਿੰਗਲ ਟਰੈਕ ‘ਗਾਉਣ ਵਾਲੇ’ ਨੂੰ ਮਿਲਿਆ ਦਰਸ਼ਕਾਂ ਵਲੋਂ ਰੱਜਵਾਂ ਪਿਆਰ

ਜਲੰਧਰ(ਬਿਊਰੋ)- ਅਨੇਕਾਂ ਡਿਊਟ ਸਿੰਗਲ ਟਰੈਕਾਂ ਨਾਲ ਚਰਚਾ ’ਚ ਆਏ ਗਾਇਕ ਸੁਰਿੰਦਰ ਲਾਡੀ ਤੇ ਰਿਕਨੂਰ ਦੇ ਨਵੇਂ ਸਿੰਗਲ ਟਰੈਕ ‘ਗਾਉਣ ਵਾਲੇ’ ਦੇ ਵੀਡੀਓ ਨੂੰ ਯੂ-ਟਿਊਬ ’ਤੇ ਦਰਸ਼ਕਾਂ ਵਲੋਂ ਰੱਜਵਾਂ ਪਿਆਰ ਮਿਲ ਰਿਹਾ ਹੈ। ਜਾਣਕਾਰੀ ਦਿੰਦਿਆਂ ਮੰਚ ਸੰਚਾਲਕ ਬਲਦੇਵ ਰਾਹੀ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਪੇਸ਼ਕਾਰ ਬਿੱਟੂ ਅਰੋੜਾ ਤੇ ਜ਼ਸਨ ਰਿਕਾਰਡਜ਼ ਵਲੋਂ ਰਿਲੀਜ਼ ਕੀਤਾ ਗਿਆ ਹੈ।

ਇਸ ਦਾ ਮਿਊਜ਼ਿਕ ਬਲੀਵਰ ਵਲੋਂ ਤਿਆਰ ਕੀਤਾ ਗਿਆ ਹੈ। ਇਸ ਨੂੰ ਯਾਦ ਪੁਰੇਵਾਲ ਨੇ ਕਲਮਬੱਧ ਕੀਤਾ ਹੈ। ਇਸ ਦਾ ਵੀਡੀਓ ਅਸ਼ੋਕ ਖੁਰਾਣਾ ਵਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਜਲੰਧਰ ਦੂਰਦਰਸ਼ਨ ’ਤੇ ਚੱਲ ਰਿਹਾ ਹੈ।


author

manju bala

Content Editor

Related News