ਵਿਆਹ ਦੇ ਲਾਲ ਜੋੜੇ ''ਚ ਗੀਤਾ ਕਪੂਰ ਦੀਆਂ ਤਸਵੀਰਾਂ ਵਾਇਰਲ, ਕੀ ਕਰਵਾ ਲਿਆ ਹੈ ਵਿਆਹ ?

Wednesday, May 19, 2021 - 10:59 AM (IST)

ਵਿਆਹ ਦੇ ਲਾਲ ਜੋੜੇ ''ਚ ਗੀਤਾ ਕਪੂਰ ਦੀਆਂ ਤਸਵੀਰਾਂ ਵਾਇਰਲ, ਕੀ ਕਰਵਾ ਲਿਆ ਹੈ ਵਿਆਹ ?

ਮੁੰਬਈ (ਬਿਊਰੋ) : ਮਸ਼ਹੂਰ ਕੋਰੀਓਗ੍ਰਾਫਰ ਗੀਤਾ ਕਪੂਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਾਰਨ ਇਕ ਵਾਰ ਫ਼ਿਰ ਸੁਰਖੀਆਂ 'ਚ ਆ ਗਈ ਹੈ। ਗੀਤਾ ਕਪੂਰ ਦੀਆਂ ਸੋਸ਼ਲ ਮੀਡੀਆ ਪੋਸਟਾਂ ਵੇਖਣ ਤੋਂ ਬਾਅਦ ਲੋਕ ਹੈਰਾਨ ਹਨ ਅਤੇ ਕੁਮੈਂਟ ਕਰ ਕੇ ਵੱਖ-ਵੱਖ ਤਰ੍ਹਾਂ ਦੇ ਸਵਾਲ ਪੁੱਛ ਰਹੇ ਹਨ। ਹੁਣ ਤੱਕ ਹਰ ਕੋਈ ਜਾਣਦਾ ਸੀ ਕਿ ਕੋਰੀਓਗ੍ਰਾਫਰ ਗੀਤਾ ਕਪੂਰ ਨੇ ਵਿਆਹ ਨਹੀਂ ਕਰਵਾਇਆ ਸੀ ਪਰ ਹੁਣ ਗੀਤਾ ਕਪੂਰ ਦੀਆਂ ਲਾਲ ਜੋੜੇ 'ਚ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਦਰਅਸਲ, 'ਸੁਪਰ ਡਾਂਸਰ ਚੈਪਟਰ 4' 'ਚ ਬਤੌਰ ਜੱਜ ਨਜ਼ਰ ਆਉਣ ਵਾਲੀ ਗੀਤਾ ਕਪੂਰ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਨੇ ਲਾਲ ਰੰਗ ਦਾ ਅਨਾਰਕਲੀ ਸੂਟ ਪਾਇਆ ਹੋਇਆ ਹੈ।

PunjabKesari

ਤਸਵੀਰਾਂ ਵੇਖ ਲੋਕਾਂ ਦੇ ਮਨਾਂ 'ਚ ਉੱਠੇ ਅਜਿਹੇ ਸਵਾਲ
ਤਸਵੀਰਾਂ 'ਚ ਗੀਤਾ ਕਪੂਰ ਬਹੁਤ ਖ਼ੂਬਸੂਰਤ ਲੱਗ ਰਹੀ ਹੈ। ਹਾਲਾਂਕਿ ਇਕ ਚੀਜ਼ ਅਜਿਹੀ ਹੈ, ਜਿਸ ਨੇ ਪ੍ਰਸ਼ੰਸਕਾਂ ਦੀ ਨਜ਼ਰ ਖਿੱਚੀ ਹੈ। ਉਹ ਚੀਜ਼ ਗੀਤਾ ਕਪੂਰ ਦੀ ਮਾਂਗ 'ਚ ਲੱਗਿਆ ਸਿੰਦੂਰ ਹੈ। ਗੀਤਾ ਕਪੂਰ ਨੇ ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਉਨ੍ਹਾਂ 'ਚ ਉਸ ਦੀ ਮਾਂਗ 'ਚ ਸਿੰਦੂਰ ਲੱਗਾ ਹੋਇਆ ਨਜ਼ਰ ਆ ਰਿਹਾ ਹੈ। ਗੀਤਾ ਕਪੂਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਪ੍ਰੇਸ਼ਾਨ ਹਨ ਅਤੇ ਹੈਰਾਨ ਵੀ ਹੋ ਰਹੇ ਹਨ। ਇਨ੍ਹਾਂ ਤਸਵੀਰਾਂ 'ਤੇ ਲੋਕ ਕੁਮੈਂਟ ਕਰਕੇ ਪੁੱਛ ਰਹੇ ਹਨ, ਕੀ ਗੀਤਾ ਮਾਂ ਨੇ ਚੁੱਪ ਚਾਪ ਵਿਆਹ ਕਰਵਾ ਲਿਆ ਹੈ? ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਉਨ੍ਹਾਂ ਦੇ ਸਿੰਦੂਰ ਬਾਰੇ ਸਵਾਲ ਕਰ ਰਹੇ ਹਨ, ਕੀ ਉਨ੍ਹਾਂ ਨੇ ਸ਼ੂਟ ਲਈ ਅਜਿਹਾ ਕੀਤਾ ਹੈ ਜਾਂ ਫਿਰ ਉਨ੍ਹਾਂ ਨੇ ਗੁਪਤ ਤਰੀਕੇ ਨਾਲ ਵਿਆਹ ਕਰਵਾਇਆ ਹੈ? ਦੱਸ ਦੇਈਏ ਕਿ ਗੀਤਾ ਕਪੂਰ ਹਮੇਸ਼ਾਂ ਇਹ ਕਹਿੰਦੀ ਨਜ਼ਰ ਆਈ ਹੈ ਕਿ ਉਸਦਾ ਵਿਆਹ ਨਹੀਂ ਹੋਇਆ ਹੈ ਪਰ ਇਹ ਤਸਵੀਰਾਂ ਕੁਝ ਹੋਰ ਹੀ ਦਰਸਾਉਂਦੀਆਂ ਹਨ।

PunjabKesari

ਗੀਤ ਕਪੂਰ ਨੇ ਖੋਲ੍ਹਿਆ ਵਿਆਹ ਦਾ ਰਾਜ਼
ਇੱਕ ਇੰਟਰਵਿਊ ਦੌਰਾਨ ਗੀਤਾ ਕਪੂਰ ਨੇ ਦੱਸਿਆ ਕਿ ਉਸ ਨੇ ਵਿਆਹ ਨਹੀਂ ਕਰਵਾਇਆ ਹੈ। ਉਸ ਨੇ ਕਿਹਾ, ਮੈਂ ਵਿਆਹ ਨਹੀਂ ਕਰਵਾਵਾਂਗਾ ਅਤੇ ਨਾ ਹੀ ਇਹ ਚੀਜ਼ਾਂ ਨੂੰ ਮੈਂ ਲੁਕੋ ਕੇ ਰੱਖਾਂਗੀ। ਮੈਂ ਹੁਣ ਵਿਆਹ ਕਿਵੇਂ ਕਰਵਾ ਸਕਦਾ ਹਾਂ, ਮੇਰੀ ਮਾਂ ਨੂੰ ਮਰੇ ਹਾਲੇ ਕੁਝ ਮਹੀਨੇ ਹੀ ਹੋਏ ਹਨ।' ਤਸਵੀਰਾਂ ਬਾਰੇ ਪੁੱਛੇ ਜਾਣ 'ਤੇ ਗੀਤਾ ਨੇ ਕਿਹਾ ਕਿ ਤਸਵੀਰਾਂ ਅਸਲ ਹਨ। ਮੈਂ ਸਿੰਧੂਰ ਲਗਾਇਆ ਹੈ। ਇਹ ਤਸਵੀਰਾਂ 'ਸੁਪਰ ਡਾਂਸਰ 4' ਦੇ ਫੋਟੋਸ਼ੂਟ ਦੀਆਂ ਤਸਵੀਰਾਂ ਹਨ। ਇਹ ਕਿੱਸਾ ਬਾਲੀਵੁੱਡ ਦੀਆਂ ਸਦਾਬਹਾਰ ਹੀਰੋਇਨਾਂ 'ਤੇ ਹੈ। ਇਸ 'ਚ ਸਾਨੂੰ ਉਨ੍ਹਾਂ ਵਾਂਗ ਹੀ ਪਹਿਰਾਵਾ ਪਾਉਣਾ ਸੀ। ਜੇਕਰ ਮੈਂ ਰੇਖਾ ਬਣੀ ਤਾਂ ਮੈਨੂੰ ਉਸ ਦਾ ਪੂਰਾ ਗੇਟਅੱਪ ਲੈਣਾ ਸੀ ਅਤੇ ਉਸ ਵਰਗੇ ਕੱਪੜੇ ਪਾਉਣੇ ਸਨ। ਜੇਕਰ ਉਹ ਸਿੰਧੂਰ ਲਗਾਉਂਦੀ ਹੈ ਤਾਂ ਮੈਂ ਵੀ ਸਿੰਧੂਰ ਲਾਉਣਾ ਸੀ।'

PunjabKesari

ਮਾਂ ਦੀ ਇਹ ਇੱਛਾ ਨਾ ਕਰ ਸਕੀ ਪੂਰੀ
ਗੀਤਾ ਕਪੂਰ ਅਕਸਰ ਸ਼ੋਅ 'ਚ ਕਿਹਾ ਕਰਦੀ ਸੀ ਕਿ ਉਸ ਦੀ ਮਾਂ ਉਸ ਨੂੰ ਇਕ ਵਿਆਹ ਦੇ ਜੋੜੀ 'ਚ ਦੇਖਣਾ ਚਾਹੁੰਦੀ ਹੈ ਪਰ ਗੀਤਾ ਆਪਣੀ ਮਾਂ ਦੀ ਇੱਛਾ ਪੂਰੀ ਨਹੀਂ ਕਰ ਸਕੀ। 12 ਜਨਵਰੀ 2021 ਨੂੰ ਗੀਤਾ ਦੀ ਮਾਂ ਨੇ ਇਸ ਦੁਨੀਆਂ ਅਤੇ ਆਪਣੀ ਧੀ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਉਸ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਸੀ ਕਿ ਪਿਛਲੇ ਕੁਝ ਸਾਲ ਉਸ ਦੀ ਮਾਂ ਲਈ ਬਹੁਤ ਮੁਸ਼ਕਿਲ ਸਨ ਪਰ ਹੁਣ ਉਸ ਨੂੰ ਸ਼ਾਂਤੀ ਅਤੇ ਮੁਕਤੀ ਮਿਲੀ ਹੈ।

PunjabKesari


author

sunita

Content Editor

Related News