ਫ਼ਿਲਮ ਦੇ ਸੈੱਟ ''ਤੇ ਸੰਨੀ ਲਿਓਨ ਨੇ ਕੀਤਾ ਜ਼ਬਰਦਸਤ ਸਟੰਟ, ਵੀਡੀਓ ਵਾਇਰਲ

6/9/2021 2:20:02 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਸੰਨੀ ਲਿਓਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਅਜੈ ਦੇਵਗਨ ਦੀ ਫ਼ਿਲਮ 'ਸਿੰਘਮ' ਦਾ ਡਾਇਲਾਗ ਬੋਲ ਰਹੀ ਹੈ। ਇਸ ਵੀਡੀਓ ਨੂੰ ਸੰਨੀ ਲਿਓਨ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ਤੇ ਉਸ ਦੇ ਪ੍ਰਸ਼ੰਸਕ ਸੰਨੀ ਦੇ ਇਸ ਸਟਾਈਲ ਨੂੰ ਬਹੁਤ ਪਸੰਦ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Sunny Leone (@sunnyleone)

 

ਵੀਡੀਓ ਸ਼ੇਅਰ ਕਰਦੇ ਹੋਏ ਸੰਨੀ ਲਿਓਨ ਨੇ ਲਿਖਿਆ, 'ਆਤਾ ਮਾਝੀ ਸਟਕਲੀ।' ਸੰਨੀ ਲਿਓਨ ਵੀਡੀਓ 'ਚ ਇੱਕ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ, ਜਿਸ 'ਚ ਉਹ ਹਵਾ 'ਚ ਲਟਕਦੀ ਦਿਖਾਈ ਦੇ ਰਹੀ ਹੈ। ਇਹ ਸੰਨੀ ਲਿਓਨ ਦਾ ਬੀ. ਟੀ. ਐੱਸ. ਵੀਡੀਓ ਹੈ, ਜਿਸ 'ਚ ਉਹ ਰੱਸੀ ਦੀ ਮਦਦ ਨਾਲ ਲਟਕਦੀ ਦਿਖਾਈ ਦੇ ਰਹੀ ਹੈ। ਜਦੋਂ ਐਕਸ਼ਨ ਪੰਚ ਨੂੰ ਪੈਕ ਕਰਨ ਦੀ ਗੱਲ ਆਉਂਦੀ ਹੈ ਤੇ ਇਕੋ ਵਾਰ 'ਚ ਲਾਈਨਾਂ ਨੂੰ ਬੋਲਣ ਦੀ ਆਉਂਦੀ ਹੈ ਤਾਂ ਸੰਨੀ ਲਿਓਨ ਆਪਣੀ ਲਾਈਨਾਂ ਭੁੱਲ ਜਾਂਦੀ ਹੈ। ਹਵਾ 'ਚ ਲਟਕਦਿਆਂ ਜਦੋਂ ਨਿਰਦੇਸ਼ਕ ਸੰਨੀ ਨੂੰ ਆਪਣਾ ਡਾਇਲਾਗ ਬੋਲਣ ਲਈ ਕਹਿੰਦਾ ਹੈ, ਤਾਂ ਉਹ ਆਪਣੀਆਂ ਲਾਈਨਾਂ ਬੋਲਣਾ ਸ਼ੁਰੂ ਕਰਦੀ ਹੈ ਤੇ ਭੁੱਲ ਜਾਂਦੀ ਹੈ। ਹਾਲਾਂਕਿ ਸੰਨੀ ਲਿਓਨ ਨੇ ਸ਼ੇਅਰ ਨਹੀਂ ਕੀਤਾ ਕਿ ਉਹ ਕਿਸ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੀ ਹੈ। ਇਸ ਤੋਂ ਇਲਾਵਾ ਸੰਨੀ ਲਿਓਨ ਨੇ ਇਕ ਵੀਡੀਓ ਹੋਰ ਪੋਸਟ ਕੀਤੀ ਹੈ, ਜਿਸ 'ਚ ਉਹ ਫ਼ਿਲਮ ਦੇ ਸੈੱਟ 'ਤੇ ਆਪਣੀ ਸਟਾਰ ਕਾਸਟ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਸੰਨੀ ਲਿਓਨ ਨੇ ਰੈੱਡ ਕਲਰ ਦੀ ਡੈੱਸ ਪਹਿਨੀ ਹੋਈ ਹੈ। 

 
 
 
 
 
 
 
 
 
 
 
 
 
 
 
 

A post shared by Sunny Leone (@sunnyleone)

ਸੰਨੀ ਲਿਓਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਮਨੋਵਿਗਿਆਨਕ ਥ੍ਰਿਲਰ 'ਸ਼ੇਰੋ' ਅਤੇ ਥ੍ਰਿਲਰ ਸੀਰੀਜ਼ 'ਅਨਾਮਿਕਾ' 'ਚ ਨਜ਼ਰ ਆਵੇਗੀ। ਸੰਨੀ ਲਿਓਨੀ ਇੱਕ ਪੀਰੀਅਡ ਡਰਾਮਾ 'ਦਿ ਬੈਟਲ ਆਫ਼ ਭੀਮ ਕੋਰੇਗਾਓਂ' 'ਚ ਵੀ ਨਜ਼ਰ ਆਵੇਗੀ। ਸੰਨੀ ਲਿਓਨ ਸ਼ਾਇਦ ਲੰਬੇ ਸਮੇਂ ਤੋਂ ਕਿਸੇ ਫਿਲਮ ਜਾਂ ਸ਼ੋਅ 'ਚ ਨਜ਼ਰ ਨਹੀਂ ਆਈ ਪਰ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ।

 
 
 
 
 
 
 
 
 
 
 
 
 
 
 
 

A post shared by Sunny Leone (@sunnyleone)


sunita

Content Editor sunita