ਮਹਿਲਾ ਦਿਵਸ ਮੌਕੇ ਸੰਨੀ ਲਿਓਨੀ ਨੇ ਬਿਆਨ ਕੀਤਾ ਦਰਦ, ਦੱਸਿਆ 21 ਦੀ ਉਮਰ ’ਚ ਕੀ-ਕੀ ਹੋਇਆ

Tuesday, Mar 09, 2021 - 02:06 PM (IST)

ਮਹਿਲਾ ਦਿਵਸ ਮੌਕੇ ਸੰਨੀ ਲਿਓਨੀ ਨੇ ਬਿਆਨ ਕੀਤਾ ਦਰਦ, ਦੱਸਿਆ 21 ਦੀ ਉਮਰ ’ਚ ਕੀ-ਕੀ ਹੋਇਆ

ਮੁੰਬਈ (ਬਿਊਰੋ)– ‘ਬਿੱਗ ਬੌਸ’ ਦੀ ਸਾਬਕਾ ਮੁਕਾਬਲੇਬਾਜ਼ ਤੇ ਬਾਲੀਵੁੱਡ ਦੀਆਂ ਹੌਟ ਅਦਾਕਾਰਾਂ ’ਚ ਸ਼ੁਮਾਰ ਸੰਨੀ ਲਿਓਨੀ ਇੰਡਸਟਰੀ ਦਾ ਇਕ ਮੰਨਿਆ-ਪ੍ਰਮੰਨਿਆ ਨਾਂ ਹੈ। ਸੰਨੀ ਹੁਣ ਤਕ ਕਈ ਫ਼ਿਲਮਾਂ ’ਚ ਬਤੌਰ ਮੁੱਖ ਅਦਾਕਾਰਾ ਕੰਮ ਕਰ ਚੁੱਕੀ ਹੈ। ਉਥੇ ਸੰਨੀ ਨੇ ਕਈ ਫ਼ਿਲਮਾਂ ’ਚ ਆਈਟਮ ਨੰਬਰ ਵੀ ਕੀਤੇ ਹਨ। ਸੰਨੀ ਅਦਾਕਾਰੀ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਵੀ ਕਾਫੀ ਸਰਗਰਮ ਰਹਿੰਦੀ ਹੈ। ਸੰਨੀ ਆਏ ਦਿਨ ਆਪਣੀਆਂ ਹੌਟ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ। ਉਥੇ ਹਾਲ ਹੀ ’ਚ ਸੰਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਆਪਣੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਸੰਨੀ ਨੇ ਇਕ ਵੀਡੀਓ ਸਾਂਝੀ ਕਰਕੇ ਦੱਸਿਆ ਕਿ ਸਿਰਫ 21 ਸਾਲ ਦੀ ਉਮਰ ’ਚ ਹੀ ਉਸ ਨੂੰ ਕੀ-ਕੀ ਝੱਲਣਾ ਪਿਆ।

ਸੰਨੀ ਲਿਓਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਸੰਨੀ ਨੇ ਬੇਹੱਦ ਹੀ ਮਸਤੀ ਭਰੇ ਅੰਦਾਜ਼ ’ਚ ਬਹੁਤ ਹੀ ਗੰਭੀਰ ਦੇ ਡੂੰਘੀਆਂ ਗੱਲਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਸੰਨੀ ਨੇ ਆਪਣੀ ਇਸ ਵੀਡੀਓ ’ਚ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਸਿਰਫ 21 ਸਾਲ ਦੀ ਉਮਰ ਤੋਂ ਹੀ ਉਸ ਨੂੰ ਨਫਰਤ ਭਰੇ ਕੁਮੈਂਟਸ ਮਿਲਣੇ ਸ਼ੁਰੂ ਹੋ ਗਏ ਸਨ। ਉਸ ਨੂੰ ਈ-ਮੇਲ ਰਾਹੀਂ ਕਈ ਇਤਰਾਜ਼ਯੋਗ ਤੇ ਮਾੜੇ ਕੁਮੈਂਟਸ ਭੇਜੇ ਜਾਂਦੇ ਸਨ। ਇਹੀ ਨਹੀਂ ਸੰਨੀ ਨੂੰ ਉਸ ਦੇ ਡਾਂਸ ਮੂਵਜ਼ ਲਈ ਵੀ ਬਹੁਤ ਸਾਰੀਆਂ ਆਲੋਚਨਾਵਾਂ ਝੱਲਣੀਆਂ ਪਈਆਂ। ਉਸ ਨੂੰ ਇੰਡਸਟਰੀ ਤੋਂ ਕੋਈ ਆਫਰ ਤੇ ਸੁਪੋਰਟ ਨਹੀਂ ਮਿਲੀ, ਇਥੋਂ ਤਕ ਕਿ ਉਸ ਦਾ ਐਵਾਰਡ ਸ਼ੋਅ ’ਤੇ ਬਾਈਕਾਟ ਕਰ ਦਿੱਤਾ ਗਿਆ ਸੀ।

 
 
 
 
 
 
 
 
 
 
 
 
 
 
 
 

A post shared by Sunny Leone (@sunnyleone)

ਸੰਨੀ ਲਿਓਨੀ ਨੇ ਆਪਣੀ ਇਸ ਵੀਡੀਓ ’ਚ ਅੱਗੇ ਦੱਸਿਆ ਕਿ ਉਸ ਨਾਲ ਅੱਜ ਤਕ ਜੋ ਵੀ ਹੋਇਆ, ਉਨ੍ਹਾਂ ਸਾਰਿਆਂ ਤੋਂ ਬਾਅਦ ਵੀ ਅੱਜ ਉਹ ਆਪਣੀ ਜ਼ਿੰਦਗੀ ਤੇ ਸੁਪਨੇ ਨੂੰ ਜੀਅ ਰਹੀ ਹੈ।

ਦੱਸਣਯੋਗ ਹੈ ਕਿ ਸੰਨੀ ਨੇ ਹੁਣ ਤਕ ਦੇ ਆਪਣੇ ਕਰੀਅਰ ’ਚ ਸਭ ਤੋਂ ਵੱਡਾ ਗੀਤ ‘ਬੇਬੀ ਡੌਲ’ ਦਿੱਤਾ ਹੈ। ਉਥੇ ਉਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਇਕ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਜੀਅ ਰਹੀ ਹੈ। ਉਹ ਇਕ ਸਫਲ ਬਿਜ਼ਨੈੱਸ ਵੁਮੈਨ ਵੀ ਹੈ। ਉਸ ਨੇ ਆਪਣਾ ਖੁਦ ਦਾ ਮੇਕਅੱਪ ਬ੍ਰੈਂਡ ਵੀ ਸਥਾਪਿਤ ਕੀਤਾ ਹੈ। ਇਸ ਵੀਡੀਓ ’ਚ ਸੰਨੀ ਅੱਗੇ ਕਹਿੰਦੀ ਹੈ ਕਿ ਅੱਜ ਊਹ ਜੋ ਵੀ ਹੈ, ਉਸ ’ਤੇ ਉਸ ਨੂੰ ਮਾਣ ਹੈ। ਇਸ ਵੀਡੀਓ ਨੂੰ ਸੰਨੀ ਨੇ ਕੱਲ ਯਾਨੀ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਵਾਲੇ ਦਿਨ ਸਾਂਝਾ ਕੀਤਾ। ਹੁਣ ਤਕ ਇਸ ਵੀਡੀਓ ਨੂੰ 9 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ– ਸੰਨੀ ਲਿਓਨੀ ਦੀ ਇਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News