ਸੰਨੀ ਲਿਓਨ ਨੇ ਦੱਸੇ ''ਹੈਪੀ ਮੈਰਿਡ ਲਾਈਫ਼'' ਦੇ 5 ਟਿਪਸ, ਕਿਹਾ- ਤਾਂ ਹੀ ਹੁਣ ਤੱਕ ਪਿਆਰ ''ਚ ਪਾਗਲ ਨੇ ਡੇਨੀਅਲ

5/1/2021 3:48:36 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੀ ਬੋਲਡ ਅਦਾਕਾਰਾ ਮੰਨੀ ਜਾਣ ਵਾਲੀ ਸੰਨੀ ਲਿਓਨੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਸੰਨੀ ਲਿਓਨ ਅਕਸਰ ਆਪਣੇ ਇੰਸਟਾਗ੍ਰਾਮ 'ਤੇ ਗਲੈਮਰਜ਼ ਤਸਵੀਰਾਂ ਦੇ ਨਾਲ-ਨਾਲ ਪਰਿਵਾਰਕ ਤਸਵੀਰਾਂ ਅਤੇ ਵੀਡੀਓ ਵੀ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਸੰਨੀ ਲਿਓਨ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਪਤੀ ਡੇਨੀਅਲ ਵੇਬਰ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਸੰਨੀ ਲਿਓਨ ਨੇ ਇਸ ਵੀਡੀਓ ਨਾਲ ਇਕ ਖ਼ਾਸ ਮੈਸੇਜ ਵੀ ਲਿਖਿਆ ਹੈ, ਜਿਸ 'ਚ ਉਹ 'ਹੈਪੀ ਮੈਰਿਡ ਲਾਈਫ' ਦੇ ਟਿਪਸ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਹੈਪੀ ਮੈਰਿਡ ਲਾਈਫ ਦੇ ਪੰਜ ਟਿਪਸ
ਸੰਨੀ ਲਿਓਨ ਨੇ ਵੀਡੀਓ ਸ਼ੇਅਰ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਜੇਕਰ ਕਾਮਯਾਬ ਮੈਰਿਡ ਲਾਈਫ ਚਾਹੁੰਦੇ ਹੋ ਤਾਂ ਇਨ੍ਹਾਂ 5 ਟਿਪਸ ਨੂੰ ਜ਼ਰੂਰ ਫਾਲੋ ਕਰੋ। 

PunjabKesari
1. ਸਭ ਤੋਂ ਪਹਿਲਾਂ ਹਮੇਸ਼ਾ ਇਕ-ਦੂਜੇ ਨਾਲ ਗੱਲ ਕਰੋ। 
2. ਇਸ ਤੋਂ ਇਲਾਵਾ ਲੇਟ ਨਾਈਟ ਡਿਨਰ ਪਲਾਨ ਕਰੋ। 
3. ਇਕੱਠੇ ਖਾਣਾ ਬਣਾਓ। 
4. ਇਕ-ਦੂਸਰੇ ਦੀ ਹਮੇਸ਼ਾ ਤਾਰੀਫ਼ ਕਰੋ। 
5. ਇਕ-ਦੂਜੇ ਨੂੰ ਹਸਾਓ। 

PunjabKesari
ਦੱਸ ਦਈਏ ਕਿ ਇਸ ਵੀਡੀਓ 'ਚ ਸੰਨੀ ਲਿਓਨ ਪਤੀ ਨਾਲ ਖ਼ੂਬ ਡਾਂਸ ਕਰਦੀ ਵੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Sunny Leone (@sunnyleone)

ਸੋਸ਼ਲ ਮੀਡੀਆ 'ਤੇ ਹੈ ਜ਼ਬਰਦਸਤ ਫੈਨ ਫਾਲੋਇੰਗ
ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਸੰਨੀ ਲਿਓਨੀ ਦੀ ਕਾਫ਼ੀ ਚੰਗੀ ਫੈਨ ਫਾਲੋਇੰਗ ਹੈ। ਸਿਰਫ਼ ਇੰਸਟਾਗ੍ਰਾਮ 'ਤੇ ਹੀ ਸੰਨੀ ਦੇ 45.3 ਮਿਲੀਅਨ ਫਾਲੋਅਰਜ਼ ਹਨ। ਜਦੋਂ ਸੰਨੀ ਕੋਈ ਵੀ ਵੀਡੀਓ ਸ਼ੇਅਰ ਕਰਦੀ ਹੈ ਉਹ ਵਾਇਰਲ ਹੋਣ ਲੱਗਦੀ ਹੈ। ਉਂਝ ਸੰਨੀ ਲਿਓਨ ਆਪਣੀ ਸੋਸ਼ਲ ਰਿਸਪਾਂਸਬਿਲਿਟੀ ਵੀ ਚੰਗੀ ਤਰ੍ਹਾਂ ਨਿਭਾਉਂਦੀ ਹੈ। ਸੰਨੀ ਲਿਓਨੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਕੇ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਹੈ।

PunjabKesari


sunita

Content Editor sunita