ਸ਼ਾਹਰੁਖ ਨਾਲ ਕੰਮ ਕਰਕੇ ਸੁਪਨਾ ਹੋਇਆ ਸੱਚ : ਸੰਨੀ ਲਿਓਨ

04/27/2016 12:45:55 PM

ਮੁੰਬਈ : ਬਾਲੀਵੁੱਡ ਦੀ ਬੇਬੀ ਡਾਲ ਸੰਨੀ ਲਿਓਨ ਦਾ ਕਹਿਣਾ ਹੈ ਕਿ ਅਦਾਕਾਰ ਸ਼ਾਹਰੁਖ ਖਾਨ ਨਾਲ ਕੰਮ ਕਰਕੇ ਉਸ ਦਾ ਸੁਪਨਾ ਸੱਚ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸੰਨੀ ਨੇ ਸ਼ਾਹਰੁਖ ਨਾਲ ਫਿਲਮ ''ਰਈਸ'' ਵਿਚ ਕੰਮ ਕੀਤਾ ਹੈ। ਫਿਲਮ ''ਚ ਸੰਨੀ ਇਕ ਗਾਣਾ ''ਲੈਲਾ ਓ ਲੈਲਾ'' ਵਿਚ ਨਜ਼ਰ ਆਵੇਗੀ।
ਸੰਨੀ ਨੇ ਕਿਹਾ, ''''ਸ਼ਾਹਰੁਖ ਨਾਲ ਕੰਮ ਕਰਨਾ ਬਹੁਤ ਹੀ ਮਜ਼ੇਦਾਰ ਹੈ। ਇਸ ਦਾ ਤਜਰਬਾ ਬਿਲਕੁਲ ਵਿਆਹ ਵਾਲੇ ਦਿਨ ਵਰਗਾ ਸੀ। ਬਸ ਇਹ ਮੌਕਾ ਮਿਲਿਆ ਅਤੇ ਚਲਾ ਗਿਆ। ਕਾਸ਼! ਅਜਿਹਾ ਮੌਕਾ ਮੈਨੂੰ ਦੁਬਾਰਾ ਮਿਲ ਸਕੇ। ਬਾਲੀਵੁੱਡ ਦੀਆਂ ਕਈ ਵੱਡੀਆਂ ਅਭਿਨੇਤਰੀਆਂ ਆਪਣਾ ਰੁਖ ਹਾਲੀਵੁੱਡ ਵੱਲ ਕਰ ਰਹੀਆਂ ਹਨ, ਉਥੇ ਹੀ ਸੰਨੀ ਦੀ ਇੱਛਾ ਹੈ ਕਿ ਉਹ ਸਿਰਫ ਬਾਲੀਵੁੱਡ ਵਿਚ ਹੀ ਕੰਮ ਕਰੇ।''''


Related News