ਅਦਾਕਾਰਾ ਸੰਨੀ ਲਿਓਨ ਦੀ ਪਰਫਾਰਮੈਂਸ 'ਤੇ ਕੇਰਲ ਯੂਨੀਵਰਸਿਟੀ ਦੇ VC ਨੇ ਲਗਾਈ ਪਾਬੰਦੀ, ਜਾਣੋ ਮਾਮਲਾ

06/14/2024 9:38:39 AM

ਮੁੰਬਈ- ਬਾਲੀਵੁੱਡ ਦੀ ਅਦਾਕਾਰਾ ਸੰਨੀ ਲਿਓਨ ਇਸ ਸਮੇਂ ਸੁਰਖੀਆਂ 'ਚ ਹੈ। ਉਸ ਦੇ ਸੁਰਖੀਆਂ 'ਚ ਬਣੇ ਰਹਿਣ ਦਾ ਕਾਰਨ ਅਦਾਕਾਰਾ ਦੀ ਪਰਫਾਰਮੈਂਸ ਨੂੰ ਰੱਦ ਕਰਨਾ ਹੈ। ਅਦਾਕਾਰਾ ਸੰਨੀ ਲਿਓਨ ਨੂੰ ਤਿਰੂਵਨੰਤਪੁਰਮ ਦੇ ਕਰਿਆਵੱਟਮ ਸਥਿਤ ਯੂਨੀਵਰਸਿਟੀ ਕਾਲਜ ਆਫ ਇੰਜੀਨੀਅਰਿੰਗ ਦੁਆਰਾ ਆਯੋਜਿਤ ਇੱਕ ਪ੍ਰੋਗਰਾਮ 'ਚ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਵਾਈਸ ਚਾਂਸਲਰ ਨੇ ਰਜਿਸਟਰਾਰ ਨੂੰ ਪ੍ਰੋਗਰਾਮ ਦੀ ਇਜਾਜ਼ਤ ਨਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਕਾਲਜ ਕੈਂਪਸ ਵਿੱਚ ਡੀਜੇ ਨਾਈਟ 'ਤੇ ਵੀ ਪਾਬੰਦੀ ਹੈ। ਵਾਈਸ ਚਾਂਸਲਰ ਨੇ ਸਖ਼ਤ ਸ਼ਬਦਾਂ 'ਚ ਕਿਹਾ ਹੈ ਕਿ ਕਿਸੇ ਵੀ ਹਾਲਤ 'ਚ ਵਿਦਿਆਰਥੀਆਂ ਨੂੰ ਕੈਂਪਸ ਦੇ ਅੰਦਰ ਜਾਂ ਬਾਹਰ ਸੰਘ ਦੇ ਨਾਂ 'ਤੇ ਅਜਿਹੇ ਪ੍ਰੋਗਰਾਮ ਕਰਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ- ਸੈਲਫੀ ਲੈਣ ਲਈ ਫੈਨਜ਼ ਕਰ ਰਿਹਾ ਸੀ ਤਾਪਸੀ ਪੰਨੂ ਦਾ ਪਿੱਛਾ, ਅਦਾਕਾਰਾ ਨੂੰ ਆਇਆ ਗੁੱਸਾ
 
ਤੁਹਾਨੂੰ ਦੱਸ ਦੇਈਏ ਕਿ ਇਹ ਪ੍ਰੋਗਰਾਮ 5 ਜੁਲਾਈ ਨੂੰ ਤੈਅ ਕੀਤਾ ਗਿਆ ਸੀ। ਪਿਛਲੇ ਸਾਲ ਨਵੰਬਰ 'ਚ ਏਰਨਾਕੁਲਮ 'ਚ ਕੋਚੀਨ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਦੇ ਇਕ ਸੰਗੀਤ ਸਮਾਰੋਹ 'ਚ ਮਚੀ ਭੱਜਦੌੜ ਕਾਰਨ ਇਹ ਫੈਸਲਾ ਲਿਆ ਗਿਆ ਹੈ। ਉਸ ਭੱਜਦੌੜ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਅਤੇ 50 ਲੋਕ ਜ਼ਖਮੀ ਹੋ ਗਏ ਸਨ। ਜਿਸ ਤੋਂ ਬਾਅਦ ਕੇਰਲ ਹਾਈਕੋਰਟ ਨੇ ਕਿਹਾ ਸੀ ਕਿ ਤਿਉਹਾਰ ਦੌਰਾਨ ਭੱਜਦੌੜ ਸਪੱਸ਼ਟ ਤੌਰ 'ਤੇ ਅਸਫਲਤਾ ਕਾਰਨ ਸੀ। ਅਜਿਹੇ 'ਚ ਸਰਕਾਰ ਨੇ ਅਜਿਹੇ ਕਿਸੇ ਵੀ ਸਮਾਗਮ ਦੇ ਆਯੋਜਨ 'ਤੇ ਪਾਬੰਦੀ ਲੱਗਾ ਦਿੱਤੀ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਪ੍ਰੋਗਰਾਮ 5 ਜੁਲਾਈ ਨੂੰ ਤੈਅ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ- B'Day Spl :ਅੱਜ ਹੈ ਇਸ ਮਸ਼ਹੂਰ ਅਦਾਕਾਰਾ ਦਾ ਜਨਮਦਿਨ, ਬੋਲਡਨੈੱਸ ਅਤੇ ਫਿਟਨੈੱਸ ਕਾਰਨ ਰਹਿੰਦੀ ਹੈ ਚਰਚਾ 'ਚ

ਅਦਾਕਾਰਾ ਨੂੰ ਆਖ਼ਰੀ ਵਾਰ ਅਨੁਰਾਗ ਕਸ਼ਯਪ ਦੀ ਫ਼ਿਲਮ 'ਕੈਨੇਡੀ' 'ਚ ਦੇਖਿਆ ਗਿਆ ਸੀ। ਆਉਣ ਵਾਲੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਉਹ 'ਮਲਿਆਲਮ' ਫ਼ਿਲਮ 'ਚ ਨਜ਼ਰ ਆਉਣ ਵਾਲੀ ਹੈ। ਅਪ੍ਰੈਲ 'ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਮੁਹੂਰਤ ਸਮਾਰੋਹ ਦੀ ਇੱਕ ਝਲਕ ਸਾਂਝੀ ਕੀਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Harinder Kaur

Content Editor

Related News