ਸੰਨੀ ਦਿਓਲ ਨੇ ਬਚਪਨ ਦੀ ਤਸਵੀਰ ਸਾਂਝੀ ਕਰ ਦਿੱਤੀ ਭਰਾ ਬੌਬੀ ਨੂੰ ਜਨਮ ਦਿਨ ਦੀ ਵਧਾਈ
Thursday, Jan 27, 2022 - 07:10 PM (IST)

ਮੁੰਬਈ- ਅਦਾਕਾਰ ਬੌਬੀ ਦਿਓਲ ਅੱਜ ਆਪਣਾ 53ਵਾਂ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਹਨ। ਇਸ ਖਾਸ ਮੌਕੇ 'ਤੇ ਅਦਾਕਾਰ ਨੂੰ ਸੋਸ਼ਲ ਮੀਡੀਆ 'ਤੇ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ। ਅਦਾਕਾਰ ਸੰਨੀ ਦਿਓਲ ਨੇ ਛੋਟੇ ਭਰਾ ਨੂੰ ਖਾਸ ਅੰਦਾਜ਼ 'ਚ ਜਨਮ ਦਿਨ ਵਿਸ਼ ਕੀਤਾ ਹੈ। ਸੰਨੀ ਨੇ ਬੌਬੀ ਦੇ ਨਾਲ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ।
ਤਸਵੀਰ 'ਚ ਸੰਨੀ ਨੇ ਬੌਬੀ ਨੂੰ ਗੋਦ 'ਚ ਚੁੱਕਿਆ ਹੋਇਆ ਹੈ। ਦੋਵੇਂ ਬਹੁਤ ਕਿਊਟ ਲੱਗ ਰਹੇ ਹਨ। ਤਸਵੀਰ ਸਾਂਝੀ ਕਰਦੇ ਹੋਏ ਸੰਨੀ ਨੇ ਲਿਖਿਆ 'ਮੇਰੇ ਛੋਟੇ ਭਰਾ। ਜਨਮ ਦਿਨ ਮੁਬਾਰਕ। ਪਿਆਰ ਪਿਆਰ ਅਤੇ ਪਿਆਰ। ਇਸ ਤਸਵੀਰ 'ਤੇ ਕੁਮੈਂਟ ਕਰਦੇ ਹੋਏ ਬੌਬੀ ਨੇ ਲਿਖਿਆ-'ਲਵ ਯੂ ਭਈਆ'। ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ ਅਤੇ ਬੌਬੀ ਦਿਓਲ ਨੂੰ ਜਨਮ ਦਿਨ ਵਿਸ਼ ਕਰ ਰਹੇ ਹਨ।
ਉਧਰ ਬੌਬੀ ਨੂੰ ਉਨ੍ਹਾਂ ਦੀ ਇਕ ਪਾਕਿਸਤਾਨੀ ਪ੍ਰਸ਼ੰਸਕ ਮਨਾਲ ਫਹੀਮ ਖਾਨ ਨੇ ਵੀ ਬਰਥਡੇਅ ਵਿਸ਼ ਕੀਤਾ ਹੈ। ਮਨਾਲ ਨੇ ਲਿਖਿਆ- ਟਵਿਟਰ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ। 27 ਜਨਵਰੀ ਨੂੰ ਬੌਬੀ ਦਿਓਲ ਦਾ ਜਨਮ ਦਿਨ ਹੈ ਅਤੇ ਮੈਂ ਇਸ ਨੂੰ ਹਰ ਸਾਲ ਮਨਾਉਂਦੀ ਹਾਂ। ਇਸ ਸਾਲ ਮੈਂ ਖ਼ੁਦ ਉਸ ਆਦਮੀ ਤੋਂ ਸੁਣਨਾ ਚਾਹੁੰਦਾ ਹਾਂ ਤਾਂ ਜੋ ਉਸ ਨੂੰ ਪਤਾ ਚਲੇ ਕਿ ਪਾਕਿਸਤਾਨ 'ਚ ਇਕ ਲੜਕੀ ਹਰ ਸਾਲ 27 ਜਨਵਰੀ ਨੂੰ ਆਪਣਾ ਕੈਲੰਡਰ ਬਣਾਉਂਦੀ ਹੈ। ਹੈਪੀ ਬਰਥਡੇਅ।