ਕੀ ਮਾੜੇ ਰੀਵਿਊ ਨਾਲ ਫ਼ਿਲਮ ਦੀ ਕਮਾਈ ’ਤੇ ਅਸਰ ਪੈਂਦਾ ਹੈ? ਜਾਣੋ ਕੀ ਸੀ ਸੰਨੀ ਦਿਓਲ ਦਾ ਜਵਾਬ

Monday, Sep 19, 2022 - 11:50 AM (IST)

ਕੀ ਮਾੜੇ ਰੀਵਿਊ ਨਾਲ ਫ਼ਿਲਮ ਦੀ ਕਮਾਈ ’ਤੇ ਅਸਰ ਪੈਂਦਾ ਹੈ? ਜਾਣੋ ਕੀ ਸੀ ਸੰਨੀ ਦਿਓਲ ਦਾ ਜਵਾਬ

ਮੁੰਬਈ (ਬਿਊਰੋ)– ਸੰਨੀ ਦਿਓਲ ਜਲਦ ਹੀ ਫ਼ਿਲਮ ‘ਚੁੱਪ’ ’ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ’ਚ ਉਨ੍ਹਾਂ ਨਾਲ ਦੁਲਕਰ ਸਲਮਾਨ ਤੇ ਪੂਜਾ ਭੱਟ ਵੀ ਹਨ। ਇਨ੍ਹੀਂ ਦਿਨੀਂ ਸੰਨੀ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਕਰਨ ’ਚ ਰੁੱਝੇ ਹਨ। ਇਸ ਦੌਰਾਨ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਕ੍ਰਿਟਿਕਸ ਦੇ ਰੀਵਿਊ ਨਾਲ ਉਨ੍ਹਾਂ ਨੂੰ ਕੋਈ ਫਰਕ ਪੈਂਦਾ ਹੈ? ਨਾਲ ਹੀ ਕੀ ਇਨ੍ਹਾਂ ਰੀਵਿਊਜ਼ ਦਾ ਕੋਈ ਅਸਰ ਫ਼ਿਲਮ ਤੇ ਉਸ ਦੀ ਬਾਕਸ ਆਫਿਸ ਕਲੈਕਸ਼ਨ ’ਤੇ ਹੁੰਦਾ ਹੈ?

ਇਸ ਦੇ ਜਵਾਬ ’ਚ ਸੰਨੀ ਦਿਓਲ ਨੇ ਕਿਹਾ ਕਿ ਕ੍ਰਿਟਿਕਸ ਨੂੰ ਇਕ ਫ਼ਿਲਮ ਬਾਰੇ ਕੁਝ ਵੀ ਚੰਗਾ ਜਾਂ ਮਾੜਾ ਕਹਿਣ ਦਾ ਹੱਕ ਹੈ। ਉਨ੍ਹਾਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਉਹ ਲੋਕ ਸਿਰਫ ਆਪਣਾ ਕੰਮ ਕਰ ਰਹੇ ਹਨ, ਜੋ ਵੀ ਉਨ੍ਹਾਂ ਨੂੰ ਕਰਨਾ ਪੈਂਦਾ ਹੈ। ਜਿਵੇਂ ਅਸੀਂ ਅਦਾਕਾਰੀ ਕਰਦੇ ਹਾਂ। ਉਨ੍ਹਾਂ ਨੂੰ ਸਾਡੇ ਬਾਰੇ ਚੰਗਾ-ਮਾੜਾ ਕਹਿਣ ਦਾ ਹੱਕ ਹੈ। ਮੈਂ ਪਹਿਲਾਂ ਵੀ ਕਿਹਾ ਕਿ ਜਦੋਂ ਅਸੀਂ ਇਸ ਫੀਲਡ ’ਚ ਆਉਂਦੇ ਹਾਂ ਤਾਂ ਬਹੁਤ ਇਮੋਸ਼ਨਲ ਹੋ ਜਾਂਦੇ ਹਾਂ ਤੇ ਚੀਜ਼ਾਂ ਨੂੰ ਲੈ ਕੇ ਜਲਦੀ ਗੁੱਸਾ ਕਰਦੇ ਹਾਂ ਤੇ ਹੌਲੀ-ਹੌਲੀ ਤੁਹਾਨੂੰ ਸਮਝ ਆਉਂਦਾ ਹੈ ਕਿ ਸਾਰੀਆਂ ਗੱਲਾਂ ਸੀਰੀਅਸ ਲੈਣ ਲਈ ਨਹੀਂ ਹੁੰਦੀਆਂ।’’

ਇਹ ਖ਼ਬਰ ਵੀ ਪੜ੍ਹੋ : ‘ਮੋਹ’ ਦੀ ਕਲੈਕਸ਼ਨ ਤੋਂ ਦੁਖੀ ਜਗਦੀਪ ਸਿੱਧੂ, ਕੀ ਛੱਡ ਰਹੇ ਪੰਜਾਬੀ ਫ਼ਿਲਮ ਇੰਡਸਟਰੀ?

ਅੱਗੇ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਕਿਸੇ ਫ਼ਿਲਮ ਦੇ ਰੀਵਿਊ ਨਾਲ ਉਸ ਦੀ ਬਾਕਸ ਆਫਿਸ ਕਲੈਕਸ਼ਨ ’ਤੇ ਅਸਰ ਪੈਂਦਾ ਹੈ? ਤਾਂ ਸੰਨੀ ਦਿਓਲ ਨੇ ਕਿਹਾ, ‘‘ਮੈਨੂੰ ਨਹੀਂ ਲੱਗਦਾ ਕਿ ਇਹ ਇੰਨੀ ਵੱਡੀ ਚੀਜ਼ ਹੈ ਕਿਉਂਕਿ ਫ਼ਿਲਮ ਦੇਖਣ ਵਾਲੇ ਇਨਸਾਨ ਰੀਵਿਊ ਨਹੀਂ ਦੇਖਦੇ, ਉਹ ਟਰੇਲਰ ਦੇਖਦਾ ਹੈ ਤੇ ਸਿਨੇਮਾਘਰ ’ਚ ਜਾ ਕੇ ਫ਼ਿਲਮ ਨੂੰ ਦੇਖਣਾ ਚਾਹੁੰਦਾ ਹੈ। ਫਿਰ ਬਾਹਰ ਆ ਕੇ ਉਸੇ ਕਹਾਣੀ ’ਚ ਗੁਆਚਿਆ ਰਹਿੰਦਾ ਹੈ। ਇਸ ਲਈ ਇਕ ਦਰਸ਼ਕ ਫ਼ਿਲਮ ਨੂੰ ਦੇਖਦਾ ਹੈ। ਇਸ ਲਈ ਨਹੀਂ ਕਿ ਦੂਜਾ ਉਸ ਬਾਰੇ ਕੀ ਕਹਿ ਰਿਹਾ ਹੈ। ਇਹ ਗੱਲ ਤੁਸੀਂ ਟਰੇਲਰ ਤੋਂ ਹੀ ਪਤਾ ਲਗਾ ਸਕਦੇ ਹੋ। ਇਹੀ ਸਿਨੇਮਾ ਦੀ ਖ਼ੂਬਸੂਰਤੀ ਹੈ।’’

‘ਚੁੱਪ’ ਤੋਂ ਇਲਾਵਾ ਸਿੰਨੀ ਦਿਓਲ ਫ਼ਿਲਮ ‘ਗਦਰ 2’ ’ਚ ਵੀ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਨੇ ਫ਼ਿਲਮਾਂ ਦੇ ਭਾਗ 2 ਬਣਾਏ ਜਾਣ ’ਤੇ ਵੀ ਗੱਲ ਕੀਤੀ ਹੈ। ਸੰਨੀ ਨੇ ਕਿਹਾ, ‘‘ਅਸੀਂ ਭਾਗ 2 ਬਣਾਉਂਦਿਆਂ ਚੀਜ਼ਾਂ ਨੂੰ ਖ਼ਰਾਬ ਕਰ ਦਿੰਦੇ ਹਾਂ। ਜੇਕਰ ਰਾਈਟਿੰਗ ਚੰਗੀ ਹੈ ਤਾਂ ਸਾਨੂੰ ਭਾਗ 2 ਬਣਾਉਣਾ ਹੀ ਚਾਹੀਦਾ ਹੈ ਪਰ ਸਾਨੂੰ ਇਸ ਨੂੰ ਸਿਰਫ ਬਣਾਉਣ ਲਈ ਨਹੀਂ ਬਣਾਉਣਾ ਚਾਹੀਦਾ। ਮੈਂ ਆਪਣੀ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਮੈਂ ਜਿਸ ਨੂੰ ਵੀ ਮਿਲਦਾ ਹਾਂ, ਉਹ ਕੁਝ ਦੇਖਣਾ ਚਾਹੁੰਦਾ ਹੈ। ਅਜਿਹੇ ’ਚ ਉਨ੍ਹਾਂ ਨੂੰ ‘ਗਦਰ’ ਰਾਹੀਂ ਇਹ ਚੀਜ਼ ਦੇ ਰਹੇ ਹਾਂ। ਫ਼ਿਲਮ ਦੀ ਸ਼ੂਟਿੰਗ ਅਕਤੂਬਰ ’ਚ ਮੁੜ ਸ਼ੁਰੂ ਹੋਵੇਗੀ ਤੇ ਦਸੰਬਰ ਤਕ ਚੱਲੇਗੀ। ਫਿਰ 2023 ਦੀ ਸ਼ੁਰੂਆਤ ’ਚ ਅਸੀਂ ਇਸ ਨੂੰ ਰਿਲੀਜ਼ ਕਰਾਂਗੇ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News