''ਗਦਰ 2'' ਦੇ ਸੈੱਟ ਤੋਂ ਇੱਕ ਹੋਰ ਵੀਡੀਓ ਵਾਇਰਲ, ਸੜਦੀਆਂ ਰੇਲ ਗੱਡੀਆਂ ''ਚ ਭੱਜਦੇ ਦਿਖੇ ਸੰਨੀ ਦਿਓਲ

Tuesday, Jan 17, 2023 - 11:31 AM (IST)

''ਗਦਰ 2'' ਦੇ ਸੈੱਟ ਤੋਂ ਇੱਕ ਹੋਰ ਵੀਡੀਓ ਵਾਇਰਲ, ਸੜਦੀਆਂ ਰੇਲ ਗੱਡੀਆਂ ''ਚ ਭੱਜਦੇ ਦਿਖੇ ਸੰਨੀ ਦਿਓਲ

ਮੁੰਬਈ (ਬਿਊਰੋ) : ਫ਼ਿਲਮ 'ਗਦਰ' ਦੇ ਤਾਰਾ ਸਿੰਘ ਅਤੇ ਸਕੀਨਾ ਦੀ ਪ੍ਰੇਮ ਕਹਾਣੀ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹੈ। ਇਸ ਫ਼ਿਲਮ ਦੀ ਲਵ ਸਟੋਰੀ ਨੇ ਹੀ ਨਹੀਂ ਲੋਕਾਂ ਦਾ ਦਿਲ ਜਿੱਤਿਆ ਸੀ, ਸਗੋਂ ਫ਼ਿਲਮ ਦੇ ਡਾਇਲਾਗ ਅਤੇ ਸੰਨੀ ਦਿਓਲ ਦਾ ਹੈਂਡਪੰਪ ਉਖਾੜਨ ਦਾ (ਨਲਕਾ ਪੁੱਟਣ ਵਾਲਾ) ਸੀਨ ਅੱਜ ਵੀ ਲੋਕਾਂ ਦੇ ਦਿਲਾਂ 'ਚ ਤਾਜ਼ਾ ਹੈ। ਇਸ ਫ਼ਿਲਮ ਦਾ ਸੀਕਵਲ 'ਗਦਰ 2' ਅਗਸਤ 'ਚ ਰਿਲੀਜ਼ ਹੋ ਰਿਹਾ ਹੈ। 

ਦੱਸ ਦਈਏ ਕਿ ਫ਼ਿਲਮ ਦੀ ਰਿਲੀਜ਼ਿੰਗ ਤੋਂ ਪਹਿਲਾਂ ਇਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਫ਼ਿਲਮ ਦੀ ਸ਼ੂਟਿੰਗ ਲੋਕੇਸ਼ਨ ਦਾ ਹੈ, ਜਿਸ 'ਚ ਤਾਰਾ ਸਿੰਘ ਸੜਦੇ ਵਾਹਨਾਂ ਦੇ ਵਿਚਕਾਰੋਂ ਬਾਹਰ ਨਿਕਲਦੇ ਹੋਏ ਐਕਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ। ਵਾਇਰਲ ਹੋ ਰਹੀ ਸ਼ੂਟਿੰਗ ਲੋਕੇਸ਼ਨ ਦੀ ਵੀਡੀਓ 'ਚ ਤੁਸੀਂ ਦੇਖੋਂਗੇ ਕਿ ਪੁਲ ਦੇ ਉੱਪਰ ਸੜਦੇ ਵਾਹਨ ਹਨ ਅਤੇ ਇੱਕ ਰੇਲ ਗੱਡੀ ਹੇਠਾਂ ਜਾਂਦੀ ਦਿਖਾਈ ਦੇ ਰਹੀ ਹੈ। ਇਸ ਨੂੰ ਦੇਖ ਕੇ ਅਜਿਹੇ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਫ਼ਿਲਮ 'ਚ ਬੇਟੇ ਨੂੰ ਲਾਹੌਰ ਤੋਂ ਵਾਪਸ ਲਿਆਉਣ ਲਈ ਤਾਰਾ ਸਿੰਘ ਸੜਦੀਆਂ ਗੱਡੀਆਂ ਦੇ ਵਿਚਕਾਰ ਆ ਕੇ ਐਕਸ਼ਨ ਕਰਦਾ ਨਜ਼ਰ ਆ ਰਿਹਾ ਹੈ।

ਦੱਸਣਯੋਗ ਹੈ ਕਿ ਫ਼ਿਲਮ 'ਗਦਰ 2' ਇਸ ਸਾਲ ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਹੈ। ਇਸ ਵਾਰ ਵੀ ਇਸ ਫ਼ਿਲਮ 'ਚ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਮੁੱਖ ਭੂਮਿਕਾ 'ਚ ਹਨ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News