ਮਾਲਦੀਵ ਪਹੁੰਚੀ ਸੰਨੀ ਨੇ ਲਏ ਡਾਈਵਿੰਗ ਦੇ ਮਜ਼ੇ, ਦੇਖੋ ਸਵਿਮਸੂਟ ''ਚ ਬੇਬੀ ਡਾਲ ਦੀ ਹੌਟ ਲੁੱਕ
Wednesday, Mar 23, 2022 - 04:47 PM (IST)

ਮੁੰਬਈ- ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਹਮੇਸ਼ਾ ਪ੍ਰਸ਼ੰਸਕਾਂ ਦੇ ਨਾਲ ਆਪਣੀਆਂ ਬੋਲਡ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਆਪਣੇ ਸੈਕਸੀ ਅੰਦਾਜ਼ ਦਾ ਤੜਕਾ ਲਗਾ ਕੇ ਸਭ ਦਾ ਦਿਲ ਜਿੱਤ ਲੈਂਦੀ ਹੈ।
ਹਾਲ ਹੀ 'ਚ ਸੰਨੀ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਇਸ ਸਮੇਂ ਇੰਟਰਨੈੱਟ 'ਤੇ ਛਾਈਆਂ ਹੋਈਆਂ ਹਨ। ਸੰਨੀ ਦੀਆਂ ਇਹ ਤਸਵੀਰਾਂ ਉਨ੍ਹਾਂ ਦੇ ਮਾਲਦੀਵ ਛੁੱਟੀਆਂ ਦੀਆਂ ਹਨ ਜਿਥੇ ਉਨ੍ਹਾਂ ਨੇ ਇਕ ਵਾਰ ਫਿਰ ਆਪਣਾ ਬੋਲਡ ਅੰਦਾਜ਼ ਦਿਖਾ ਕੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ ਹਨ।
ਸਾਂਝੀਆਂ ਕੀਤੀਆਂ ਤਸਵੀਰਾਂ 'ਚ ਉਹ ਮਲਟੀ ਰੰਗ ਦੇ ਸਵਿਮਸੂਟ 'ਚ ਆਪਣੀ ਹੌਟ ਫਿਗਰ ਫਲਾਂਟ ਕਰ ਰਹੀ ਹੈ।
ਸੰਨੀ ਨੇ ਮਾਲਦੀਵ 'ਚ ਸੀ ਡਾਈਵਿੰਗ ਦਾ ਵੀ ਮਜ਼ਾ ਲਿਆ। ਸੰਨੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
ਵਰਕਫਰੰਟ ਦੀ ਗੱਲ ਕਰੀਏ ਤਾਂ ਸੰਨੀ ਲਿਓਨ ਹਾਲ ਹੀ 'ਚ ਵੈੱਬ ਸੀਰੀਜ਼ 'ਅਨਾਮਿਕਾ' 'ਚ ਨਜ਼ਰ ਆਈ ਸੀ।