ਸੁਨੀਲ ਗਰੋਵਰ ਨੇ ਜ਼ਮੀਨ 'ਤੇ ਸੁੱਤੇ ਲੋਕਾਂ ਨਾਲ ਸੌਂ ਕੇ ਬਣਾਈ ਵੀਡੀਓ, ਹੋਏ ਟਰੋਲ

Sunday, Oct 20, 2024 - 01:09 PM (IST)

ਸੁਨੀਲ ਗਰੋਵਰ ਨੇ ਜ਼ਮੀਨ 'ਤੇ ਸੁੱਤੇ ਲੋਕਾਂ ਨਾਲ ਸੌਂ ਕੇ ਬਣਾਈ ਵੀਡੀਓ, ਹੋਏ ਟਰੋਲ

ਮੁੰਬਈ- ਸੁਨੀਲ ਗਰੋਵਰ ਅਕਸਰ ਫਨੀ ਵੀਡੀਓਜ਼ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਹਨ। ਕਦੇ ਉਹ ਕਿਸੇ ਦੁਕਾਨ 'ਤੇ ਚਾਹ ਬਣਾਉਣ ਲੱਗ ਪੈਂਦੇ ਹਨ ਅਤੇ ਕਦੇ ਗੰਨੇ ਦਾ ਰਸ ਕੱਢਣ ਲੱਗ ਪੈਂਦੇ ਹੈ। ਸੁਨੀਲ ਗਰੋਵਰ ਨੇ ਆਪਣੇ ਅਨੋਖੇ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਦੀ ਕਾਮੇਡੀ ਵੀ ਕਾਫੀ ਪਸੰਦ ਕੀਤੀ ਜਾਂਦੀ ਹੈ ਪਰ ਇਸ ਸਮੇਂ ਆਪਣੀ ਇੱਕ ਵੀਡੀਓ ਕਾਰਨ ਉਹ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਏ ਹੈ। ਉਹ ਅਦਾਕਾਰ-ਕਾਮੇਡੀਅਨ ਨੂੰ ਬਹੁਤ ਡਾਂਟ ਰਹੇ ਹਨ ਅਤੇ ਉਸ ਨੂੰ ਬਹੁਤ ਜ਼ਿਆਦਾ ਐਕਟਿੰਗ ਨਾ ਕਰਨ ਅਤੇ ਦਿਖਾਵਾ ਕਰਨ ਲਈ ਕਹਿ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ -ਇਸ ਅਦਾਕਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਹੋਇਆ ਮਾਂ ਦਾ ਦਿਹਾਂਤ

ਦਰਅਸਲ ਸੁਨੀਲ ਗਰੋਵਰ ਹਾਲ ਹੀ 'ਚ ਰਿਸ਼ੀਕੇਸ਼ ਘੁੰਮਣ ਗਏ ਸਨ। ਉਥੇ ਉਨ੍ਹਾਂ ਨੇ ਭਗਵਾਨ ਦੇ ਦਰਸ਼ਨ ਕੀਤੇ, ਗੰਗਾ 'ਚ ਇਸ਼ਨਾਨ ਕੀਤਾ ਅਤੇ ਉਥੇ ਸਾਤਵਿਕ ਭੋਜਨ ਦਾ ਆਨੰਦ ਵੀ ਲਿਆ। ਫਿਰ ਉਹ ਪੈਦਲ ਚਲਦੇ ਹੋਏ ਇੱਕ ਜਗ੍ਹਾ 'ਤੇ ਰੁੱਕੇ, ਜਿੱਥੇ ਕੁਝ ਪੈਦਲ ਅਤੇ ਮਜ਼ਦੂਰ ਸੜਕ 'ਤੇ ਸੁੱਤੇ ਹੋਏ ਸਨ। ਸੁਨੀਲ ਗਰੋਵਰ ਵੀ ਉਨ੍ਹਾਂ ਦੇ ਨਾਲ ਹੀ ਜ਼ਮੀਨ 'ਤੇ ਸੌਂ ਗਏ।ਸੁਨੀਲ ਗਰੋਵਰ ਦੀ ਪੂਰੀ ਰੁਟੀਨ ਕਿਸੇ ਨੇ ਰਿਕਾਰਡ ਕੀਤੀ ਅਤੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ। ਇਸ ਦੇ ਨਾਲ ਲਿਖਿਆ ਸੀ, 'ਤੁਸੀਂ ਹੋਰ ਕੀ ਚਾਹੁੰਦੇ ਹੋ, ਦੱਸੋ।' ਪਰ ਯੂਜ਼ਰਸ ਨੇ ਇਸ ਸਭ ਨੂੰ ਸ਼ੋਅ ਸਮਝ ਕੇ ਸੁਨੀਲ ਗਰੋਵਰ 'ਤੇ ਆਪਣਾ ਗੁੱਸਾ ਕੱਢਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੈਮਰਾਮੈਨ ਨੂੰ ਨਾਲ ਲੈ ਕੇ ਸੌਂ ਰਹੇ ਮਜ਼ਦੂਰਾਂ ਦੀ ਰਿਕਾਰਡਿੰਗ ਕੌਣ ਕਰਦਾ ਹੈ?

 

 
 
 
 
 
 
 
 
 
 
 
 
 
 
 
 

A post shared by Sunil Grover (@whosunilgrover)

ਇਹ ਖ਼ਬਰ ਵੀ ਪੜ੍ਹੋ -ਅਦਾਕਾਰਾ ਨਰਗਿਸ ਫ਼ਾਖਰੀ ਦਾ ਅੱਜ ਹੈ ਜਨਮਦਿਨ, ਜਾਣੋ ਕਿਸ ਤਰ੍ਹਾਂ ਹੋਈ ਬਾਲੀਵੁੱਡ 'ਚ ਐਂਟਰੀ

ਇਕ ਯੂਜ਼ਰ ਨੇ ਕੁਮੈਂਟ ਕੀਤਾ 'ਅਮੀਰ ਲੋਕਾਂ ਨੂੰ ਵੀ ਧਰਤੀ ਵੱਲ ਦੇਖਣ ਲਈ ਕੈਮਰਾਮੈਨ ਨਾਲ ਲੈ ਕੇ ਜਾਣਾ ਪੈਂਦਾ ਹੈ।' ਇਕ ਹੋਰ ਯੂਜ਼ਰ ਨੇ ਲਿਖਿਆ, 'ਚੰਗਾ ਐਕਟਰ। ਖੈਰ, ਵੀਡੀਓ ਬਣ ਗਈ, ਹੁਣ ਆਪਣੇ 5 ਸਟਾਰ ਹੋਟਲ ਦੇ ਕਮਰੇ ਵਿੱਚ ਜਾ ਕੇ ਸੌਂ ਜਾਓ। ਇਕ ਹੋਰ ਕੁਮੈਂਟ ਸੀ, 'ਇੰਨਾ ਦਿਖਾਵਾ ਕਰਨ ਦੀ ਕੀ ਲੋੜ ਹੈ? ਜਿਹੜੇ ਲੋਕ ਜ਼ਮੀਨ 'ਤੇ ਸੌਂ ਰਹੇ ਹਨ ਉਹ ਗਰੀਬ ਮਜ਼ਦੂਰ ਹਨ ਅਤੇ ਥਕਾਵਟ ਦੂਰ ਕਰਨ ਲਈ ਲੇਟ ਰਹੇ ਹਨ ਪਰ ਤੁਸੀਂ ਵੀਡੀਓ ਬਣਾਉਣ ਲਈ ਉਥੇ ਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News