ਦਿਲ ਦੀ ਸਰਜਰੀ ਤੋਂ ਬਾਅਦ ਪਹਿਲੀ ਵਾਰ ਸੁਨੀਲ ਗਰੋਵਰ ਨੇ ਕੀਤਾ ਲਾਈਵ ਸ਼ੋਅ

Monday, Apr 11, 2022 - 02:03 PM (IST)

ਦਿਲ ਦੀ ਸਰਜਰੀ ਤੋਂ ਬਾਅਦ ਪਹਿਲੀ ਵਾਰ ਸੁਨੀਲ ਗਰੋਵਰ ਨੇ ਕੀਤਾ ਲਾਈਵ ਸ਼ੋਅ

ਮੁੰਬਈ (ਬਿਊਰੋ)– ਕਾਮੇਡੀ ਦੇ ਖੇਤਰ ’ਚ ਸੁਨੀਲ ਗਰੋਵਰ ਇਕ ਮੰਨਿਆ-ਪ੍ਰਮੰਨਿਆ ਨਾਂ ਹੈ। ਉਹ ਆਪਣੀ ਕਾਮਿਕ ਟਾਈਮਿੰਗ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੇ ਹਨ। ਸੁਨੀਲ ਨੇ ਸਲਮਾਨ ਖ਼ਾਨ ਨਾਲ ‘ਭਾਰਤ’ ਫ਼ਿਲਮ ’ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਓ. ਟੀ. ਟੀ. ਪਲੇਟਫਾਰਮ ’ਤੇ ਵੀ ਉਨ੍ਹਾਂ ਨੇ ਚੰਗਾ ਕੰਮ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਆਲੀਆ-ਰਣਬੀਰ ਦੇ ਵਿਆਹ ਦੀ ਖ਼ਬਰ ਨੇ ਤੋੜਿਆ ਮਸ਼ਹੂਰ ਯੂਟਿਊਬਰ ਦਾ ਦਿਲ, ਅਦਾਕਾਰਾ ਨੇ ਦਿੱਤੀ ਪ੍ਰਤੀਕਿਰਿਆ

ਸੁਨੀਲ ਕਾਮੇਡੀ ਨਾਲ ਤਾਂ ਲੋਕਾਂ ਨੂੰ ਇੰਪ੍ਰੈੱਸ ਕਰਦੇ ਹੀ ਹਨ, ਨਾਲ ਹੀ ਉਹ ਆਪਣੀ ਸੀਰੀਅਸ ਅਦਾਕਾਰੀ ਨਾਲ ਵੀ ਦਰਸ਼ਕਾਂ ਨੂੰ ਹੈਰਾਨ ਕਰ ਦਿੰਦੇ ਹਨ। ਉਨ੍ਹਾਂ ਦੇ ਅਭਿਨੈ ਨੂੰ ਪ੍ਰਸ਼ੰਸਕਾਂ ਤੋਂ ਚੰਗੇ ਵਿਊਜ਼ ਮਿਲਦੇ ਹਨ।

PunjabKesari

ਸੁਨੀਲ ਨੂੰ ਆਨਸਕ੍ਰੀਨ ਕਾਮੇਡੀ ਕਰਦੇ ਦੇਖਣ ਦੀ ਉਮੀਦ ਲਈ ਪ੍ਰਸ਼ੰਸਕਾਂ ਨੂੰ ਉਸ ਸਮੇਂ ਧੱਕਾ ਲੱਗਾ, ਜਦੋਂ ਉਨ੍ਹਾਂ ਦੇ ਦਿਲ ਦੀ ਸਰਜਰੀ ਦੀ ਖ਼ਬਰ ਸਾਹਮਣੇ ਆਈ। ਸੁਨੀਲ ਲੰਮੇ ਸਮੇਂ ਤਕ ਬੀਮਾਰ ਰਹੇ ਤੇ ਉਨ੍ਹਾਂ ਦੀ ਬਾਈਪਾਸ ਸਰਜਰੀ ਤੋਂ ਬਾਅਦ ਡਾਕਟਰਾਂ ਨੇ ਆਰਾਮ ਕਰਨ ਦੀ ਨਸੀਹਤ ਦਿੱਤੀ। ਸਰਜਰੀ ਦੇ ਲਗਭਗ ਦੋ ਮਹੀਨਿਆਂ ਬਾਅਦ ਸੁਨੀਲ ਫਿੱਟ ਹੋ ਕੇ ਵਾਪਸੀ ਲੀ ਤਿਆਰ ਹੋ ਚੁੱਕੇ ਹਨ।

PunjabKesari

ਸ਼ਨੀਵਾਰ ਦੀ ਸ਼ਾਮ ਨੂੰ ਸੁਨੀਲ ਨੇ ਜਨਤਕ ਹਾਜ਼ਰੀ ਭਰੀ। ਕੁਰਲਾ ਦੇ ਫਿਨਿਕਸ ਮਾਰਕੀਟ ਸਿਟੀ ’ਚ ਸੁਨੀਲ ਕਾਮੇਡੀ ਸ਼ੋਅ ਕਰਦੇ ਨਜ਼ਰ ਆਏ। ਸੁਨੀਲ ਦਾ ਇਹ ਲਾਈਵ ਸ਼ੋਅ ਹਾਊਸਫੁੱਲ ਗਿਆ। ਆਨਲਾਈਨ ਟਿਕਟਾਂ ਪਹਿਲਾਂ ਤੋਂ ਹੀ ਵਿਕ ਚੁੱਕੀਆਂ ਸਨ। ਸੁਨੀਲ ਇਸ ਦੌਰਾਨ ਆਪਣੇ ਮਸ਼ਹੂਰ ਕਿਰਦਾਰ ਡਾ. ਮਸ਼ਹੂਰ ਗੁਲਾਟੀ ਦੇ ਗੈੱਟਅੱਪ ’ਚ ਨਜ਼ਰ ਆਏ। ਆਪਣੀ ਜ਼ਬਰਦਸਤ ਕਾਮਿਕ ਟਾਈਮਿੰਗ ਤੇ ਜੋਕਸ ਨਾਲ ਉਨ੍ਹਾਂ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News