ਸੁਨੰਦਾ ਸ਼ਰਮਾ ਦੇ ਪ੍ਰਸ਼ੰਸਕ ਦਾ ਕਰੇਜ਼, ਬਾਂਹ 'ਤੇ ਬਣਾਇਆ ਤਸਵੀਰ ਦਾ ਟੈਟੂ, ਅਦਾਕਾਰਾ ਨੇ ਦਿੱਤੀ ਇਹ ਪ੍ਰਤੀਕਿਰਿਆ

Thursday, Apr 15, 2021 - 10:11 AM (IST)

ਸੁਨੰਦਾ ਸ਼ਰਮਾ ਦੇ ਪ੍ਰਸ਼ੰਸਕ ਦਾ ਕਰੇਜ਼, ਬਾਂਹ 'ਤੇ ਬਣਾਇਆ ਤਸਵੀਰ ਦਾ ਟੈਟੂ, ਅਦਾਕਾਰਾ ਨੇ ਦਿੱਤੀ ਇਹ ਪ੍ਰਤੀਕਿਰਿਆ

ਜਲੰਧਰ: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਪਾਲੀਵੁੱਡ ਇੰਡਸਟਰੀ ਦਾ ਇਕ ਬਹੁਤ ਹੀ ਮਸ਼ਹੂਰ ਚਿਹਰਾ ਹੈ ਅਤੇ ਉਹ ਇੰਡਸਟਰੀ ਨੂੰ ਹਿੱਟ ਗਾਣੇ ਦੇ ਕੇ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਰਾਜ ਕਰ ਰਹੀ ਹੈ। ਸੁਨੰਦਾ ਸ਼ਰਮਾ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਆਏ ਦਿਨੀਂ ਆਪਣੇ ਪ੍ਰਸ਼ੰਸਕਾਂ ਲਈ ਤਸਵੀਰਾਂ ਅਤੇ ਵੀਡੀਓਜ ਸਾਂਝੀਆਂ ਕਰਦੀ ਰਹਿੰਦੀ ਹੈ।

PunjabKesari

ਹਾਲ ਹੀ ’ਚ ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਆਪਣੇ ਇਕ ਪ੍ਰਸ਼ੰਸਕ ਦੇ ਨਾਲ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਕਿ ਬੇਹੱਦ ਵਾਇਰਲ ਹੋ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਹਰਪ੍ਰੀਤ ਨਾਂ ਦਾ ਪ੍ਰਸ਼ੰਸਕ ਸੁਨੰਦਾ ਦਾ ਬਹੁਤ ਵੱਡਾ ਫੈਨ ਹੈ ਉਸ ਨੇ ਆਪਣੀ ਬਾਂਹ ’ਤੇ ਸੁਨੰਦਾ ਦੀ ਤਸਵੀਰ ਦਾ ਟੈਟੂ ਬਣਾਇਆ ਹੈ।  

PunjabKesari
ਹਰਪ੍ਰੀਤ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਸੁਨੰਦਾ ਨੇ ਲਿਖਿਆ ਕਿ ‘ਮੁਹੱਬਤ ਕਿਸੇ ਵੀ ਰਿਸ਼ਤੇ ਨੂੰ ਕੀਤੀ ਜਾ ਸਕਦੀ ਹੈ, ਮੂੰਹ ਬੋਲੇ ਭੈਣ ਭਰਾ ਦੇ ਰਿਸ਼ਤੇ ਵੀ ਸਤਰੰਗੀ ਪੀਂਘ ਵਾਂਗ ਹੁੰਦੇ ਹਨ। ਇਹ ਤੁਹਾਡਾ ਸਾਰਿਆਂ ਦਾ ਪਿਆਰ ਹੀ ਹੈ ਜਿਹੜਾ ਮੈਨੂੰ ਇਸ ਮੁਕਾਮ ’ਤੇ ਲੈ ਆਇਆ।

PunjabKesari

ਹਰਪ੍ਰੀਤ ਵੀਰਾ ਰਾਏਸਰ ਪਿੰਡ ਤੋਂ ਹੈ, ਬਾਬਾ ਜੀ ਵੀਰ ਨੂੰ ਬਹੁਤ ਖੁਸ਼ੀਆਂ ਦੇਣ’। ਸੁਨੰਦਾ ਵੱਲੋਂ ਸਾਂਝੀਆਂ ਕੀਤੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਖ਼ੂਬ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 

PunjabKesari
ਜ਼ਿਕਰਯੋਗ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਬੀ ਪਰਾਕ ਦਾ ਹਾਲ ਹੀ ’ਚ ‘ਬਾਰਿਸ਼ ਕੀ ਜਾਏ’ ਗੀਤ ਰਿਲੀਜ਼ ਹੋਇਆ ਸੀ। ਜਿਸ ’ਚ ਸੁਨੰਦਾ ਸ਼ਰਮਾ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨਾਲ ਨਜ਼ਰ ਆਈ ਸੀ। ਇਸ ਗਾਣੇ ਨੂੰ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

PunjabKesari

PunjabKesari


author

Aarti dhillon

Content Editor

Related News