ਧੀ ਅਤੇ ਪੁੱਤਰ ਨਾਲ ਇਟਲੀ ਪਹੁੰਚੀ ਮੰਦਿਰਾ ਬੇਦੀ, DUOMO DI MILANO ਚਰਚ ਦੇ ਬਾਹਰ ਦਿੱਤੇ ਪੋਜ਼

Monday, Jul 11, 2022 - 06:23 PM (IST)

ਧੀ ਅਤੇ ਪੁੱਤਰ ਨਾਲ ਇਟਲੀ ਪਹੁੰਚੀ ਮੰਦਿਰਾ ਬੇਦੀ, DUOMO DI MILANO ਚਰਚ ਦੇ ਬਾਹਰ ਦਿੱਤੇ ਪੋਜ਼

ਬਾਲੀਵੁੱਡ ਡੈਸਕ: ਅਦਾਕਾਰਾ ਮੰਦਿਰਾ ਬੇਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਪ੍ਰਸ਼ੰਸਕਾਂ ਨੂੰ ਆਪਣੇ ਨਾਲ ਜੁੜੇ ਅਪਡੇਟ ਦਿੰਦੀ ਰਹਿੰਦੀ ਹੈ। ਇਨ੍ਹੀਂ ਦਿਨੀਂ ਮੰਦਿਰਾਂ ਆਪਣੇ ਬੱਚਿਆਂ ਨਾਲ ਇਟਲੀ ਪਹੁੰਚੀ ਹੋਈ ਹੈ।ਜਿੱਥੇ ਉਸ ਨੇ ਹਾਲ ਹੀ ’ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari

ਇਹ ਵੀ ਪੜ੍ਹੋ : ਤਲਾਕ ਦੀਆਂ ਖ਼ਬਰਾਂ ਵਿਚਾਲੇ ਚਾਰੂ ਅਸੋਪਾ ਬਣੀ ਦੁਲਹਨ, ਰਾਜਸਥਾਨੀ ਲੁੱਕ ’ਚ ਰੈਂਪ ਵਾਕ ਕਰਦੀ ਆਈ ਨਜ਼ਰ

ਅਦਾਕਾਰਾ ਦੀਆਂ ਇਹ ਤਸਵੀਰਾਂ ਇੰਟਰਨੈੱਟ ’ਤੇ ਆਉਂਦੇ ਹੀ ਵਾਇਰਲ ਹੋ ਗਈਆਂ ਹਨ।ਮੰਦਿਰਾ ਬੇਦੀ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ’ਚ ਉਹ ਆਪਣੀਆਂ ਬੱਚਿਆਂ ਨਾਲ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ’ਚ ਮੰਦਿਰਾ ਨਾਲ ਧੀ ਅਤੇ ਪੁੱਤਰ ਨਜ਼ਰ ਆਏ ਹਨ। ਮੰਦਿਰਾ ਬੱਚਿਆਂ ਨਾਲ ਇਟਲੀ ਦੇ DUOMO DI MILANO ਚਰਚ ਦੇ ਬਾਹਰ ਪੋਜ਼ ਦੇ ਰਹੀ ਹੈ।

PunjabKesari

ਤਸਵੀਰਾਂ ’ਚ ਦੇਖ ਸਕਦੇ ਹੋ ਕਿ ਮੰਦਿਰਾ ਅਤੇ ਉਸ ਦੇ ਬੱਚਿਆਂ ਦੇ ਚਿਹਰਿਆਂ ’ਤੇ ਖ਼ੁਸ਼ੀ ਅਤੇ ਨੂਰ ਨਜ਼ਰ ਆ ਰਿਹਾ ਹੈ। ਇਕ ਹੋਰ ਤਸਵੀਰ ’ਚ ਅਦਾਕਾਰਾ ਆਪਣੇ ਬੱਚਿਆਂ ਨਾਲ ਜ਼ਬਰਦਸਤ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਮੰਦਿਰਾ ਬਲੈਕ ਡੌਟਿਡ ਡਰੈੱਸ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ।ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ’ਤੇ ਖ਼ੂਬ ਪਿਆਰ ਦੇ ਰਹੇ ਹਨ।

ਇਹ ਵੀ ਪੜ੍ਹੋ : ਸਹੁਰਿਆਂ ਨਾਲ ਦੀਪਿਕਾ ਨੇ ਮਨਾਈ ਈਦ, ਇਸ ਤਰ੍ਹਾਂ ਸਜੀ ਅਦਾਕਾਰਾ (ਦੇਖੋ ਤਸਵੀਰਾਂ)

ਦੱਸ ਦੇਈਏ ਕਿ ਹਾਲ  ਹੀ ’ਚ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦੀ ਮੌਤ ਨੂੰ ਇਕ ਸਾਲ ਪੂਰਾ ਹੋਇਆ ਹੈ। 30 ਜੂਨ ਨੂੰ ਰਾਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਆਪਣੇ ਪਤੀ ਦੀ ਪਹਿਲੀ ਬਰਸੀ ’ਤੇ ਮੰਦਿਰਾ ਨੇ ਦੋ ਦਿਨ ਦੀ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਸੀ ਅਤੇ ਗੁਰਦੁਆਰੇ ’ਚ ਅਖੰਡ ਪਾਠ ਵੀ ਰੱਖਿਆ ਸੀ।


author

Anuradha

Content Editor

Related News