ਮਹਾਠੱਗ ਸੁਕੇਸ਼ ਨੇ ਜੈਕਲੀਨ ਨੂੰ ਦਿੱਤੀ ਵੈਲੇਨਟਾਈਨਸ ਡੇ ਦੀ ਵਧਾਈ, ਨੋਰਾ ਫਤੇਹੀ ਬਾਰੇ ਆਖ ਦਿੱਤੀ ਵੱਡੀ ਗੱਲ

Wednesday, Feb 15, 2023 - 11:28 AM (IST)

ਮਹਾਠੱਗ ਸੁਕੇਸ਼ ਨੇ ਜੈਕਲੀਨ ਨੂੰ ਦਿੱਤੀ ਵੈਲੇਨਟਾਈਨਸ ਡੇ ਦੀ ਵਧਾਈ, ਨੋਰਾ ਫਤੇਹੀ ਬਾਰੇ ਆਖ ਦਿੱਤੀ ਵੱਡੀ ਗੱਲ

ਮੁੰਬਈ (ਬਿਊਰੋ)– ਗੈਂਗਸਟਰ ਸੁਕੇਸ਼ ਚੰਦਰਸ਼ੇਖਰ ਨੇ ਮੰਗਲਵਾਰ ਨੂੰ ਅਦਾਲਤ ’ਚ ਪੇਸ਼ੀ ਲਈ ਜਾਂਦੇ ਸਮੇਂ ਜੈਕਲੀਨ ਫਰਨਾਂਡੀਜ਼ ਨੂੰ ਵੈਲੇਨਟਾਈਨਸ ਡੇ ’ਤੇ ਵਿਸ਼ ਕੀਤੀ। ਇਸ ਦੌਰਾਨ ਉਸ ਨੇ ਨੋਰਾ ਫਤੇਹੀ ਨੂੰ ਗੋਲਡ ਡਿੱਗਰ ਦੱਸਿਆ। ਸੁਕੇਸ਼ ਨੇ ਕਿਹਾ, ‘‘ਮੈਂ ਨੋਰਾ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ।’’ ਸੁਕੇਸ਼ ਇਸ ਸਮੇਂ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ’ਚ ਤਿਹਾੜ ਜੇਲ ’ਚ ਬੰਦ ਹੈ।

ਦਰਅਸਲ ਵੈਲੇਨਟਾਈਨਸ ਡੇ ਦੇ ਮੌਕੇ ’ਤੇ 14 ਫਰਵਰੀ ਨੂੰ ਸੁਕੇਸ਼ ਨੂੰ ਪਟਿਆਲਾ ਹਾਊਸ ਕੋਰਟ ’ਚ ਪੇਸ਼ ਕੀਤਾ ਗਿਆ ਸੀ। ਕੋਰਟ ’ਚ ਦਾਖ਼ਲ ਹੁੰਦੇ ਸਮੇਂ ਮੀਡੀਆ ਨੇ ਉਨ੍ਹਾਂ ਤੋਂ ਜੈਕਲੀਨ ਬਾਰੇ ਪੁੱਛਿਆ। ਇਸ ’ਤੇ ਸੁਕੇਸ਼ ਨੇ ਕਿਹਾ ਕਿ ਜੈਕਲੀਨ ਦਾ ਇਹ ਦੋਸ਼ ਲਗਾਉਣ ਦੇ ਆਪਣੇ ਕਾਰਨ ਹਨ ਕਿ ਮੈਂ ਉਸ ਦੀ ਵਰਤੋਂ ਕੀਤੀ।

ਇਹ ਖ਼ਬਰ ਵੀ ਪੜ੍ਹੋ : ਨਹੀਂ ਰਹੇ ਜਾਵੇਦ ਖ਼ਾਨ ਅਮਰੋਹੀ, 'ਲਗਾਨ' ਤੇ 'ਚੱਕ ਦੇ ਇੰਡੀਆ' ਵਰਗੀਆਂ ਫ਼ਿਲਮਾਂ ਤੋਂ ਬਣਾਈ ਸੀ ਪਛਾਣ

ਜਦੋਂ ਸੁਕੇਸ਼ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਅਜੇ ਵੀ ਜੈਕਲੀਨ ਨੂੰ ਪਿਆਰ ਕਰਦੇ ਹੋ? ਇਸ ਦੇ ਜਵਾਬ ’ਚ ਸੁਕੇਸ਼ ਨੇ ਕਿਹਾ, ‘‘ਮੇਰੇ ਵਲੋਂ ਉਨ੍ਹਾਂ ਨੂੰ ਵੈਲੇਨਟਾਈਨਸ ਡੇ ਦੀਆਂ ਮੁਬਾਰਕਾਂ।’’

ਇਸ ਦੌਰਾਨ ਜਦੋਂ ਸੁਕੇਸ਼ ਤੋਂ ਨੋਰਾ ਫਤੇਹੀ ਬਾਰੇ ਪੁੱਛਿਆ ਗਿਆ ਤਾਂ ਮਹਾਠੱਗ ਨੇ ਕਿਹਾ ਕਿ ਮੈਂ ਉਸ ਗੋਲਡ ਡਿੱਗਰ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਇਸ ਮਾਮਲੇ ’ਚ ਦੋਵਾਂ ਅਦਾਕਾਰਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਸੁਕੇਸ਼ ਦੇ ਕੋਰਟ ਜਾਣ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਸੁਕੇਸ਼ ਗੁਚੀ ਬ੍ਰਾਂਡ ਦੀ ਟੀ-ਸ਼ਰਟ ਤੇ ਜੀਨਸ ਪਹਿਨੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਉਨ੍ਹਾਂ ਦੀ ਜਾਇਦਾਦ ਦੀ ਨਿਲਾਮੀ ਦੇ ਮੁੱਦੇ ’ਤੇ ਅਦਾਲਤ ’ਚ ਸੁਣਵਾਈ ਹੋਈ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News