'ਕਪਿਲ ਸ਼ਰਮਾ ਸ਼ੋਅ' ਦੀ ਅਦਾਕਾਰਾ ਸੁਗੰਧਾ ਮਿਸ਼ਰਾ ਬਣੀ ਮਾਂ, ਕਮੇਡੀ ਕੁਈਨ ਨੇ ਧੀ ਨੂੰ ਦਿੱਤਾ ਜਨਮ

Friday, Dec 15, 2023 - 02:53 PM (IST)

'ਕਪਿਲ ਸ਼ਰਮਾ ਸ਼ੋਅ' ਦੀ ਅਦਾਕਾਰਾ ਸੁਗੰਧਾ ਮਿਸ਼ਰਾ ਬਣੀ ਮਾਂ, ਕਮੇਡੀ ਕੁਈਨ ਨੇ ਧੀ ਨੂੰ ਦਿੱਤਾ ਜਨਮ

ਨਵੀਂ ਦਿੱਲੀ : 'ਦਿ ਕਪਿਲ ਸ਼ਰਮਾ ਸ਼ੋਅ' 'ਚ ਆਪਣੀ ਕਾਮੇਡੀ ਤੋਂ ਸਾਰਿਆਂ ਨੂੰ ਹਸਾਉਣ ਵਾਲੀ ਸੁਗੰਧਾ ਮਿਸ਼ਰਾ ਦੇ ਪ੍ਰਸ਼ੰਸਕਾਂ ਲਈ ਇਕ ਵੱਡੀ ਖ਼ੁਸ਼ਖ਼ਬਰੀ ਹੈ। ਕਾਮੇਡੀਅਨ ਸੁਗੰਧਾ ਮਿਸ਼ਰਾ ਅਤੇ ਡਾ. ਸੰਕੇਤ ਭੌਸਲੇ ਮਾਤਾ-ਪਿਤਾ ਬਣ ਗਏ ਹਨ। ਜੀ ਹਾਂ, ਸੁਗੰਧਾ ਨੇ ਇੱਕ ਪਿਆਰੀ ਧੀ ਨੂੰ ਜਨਮ ਦਿੱਤਾ ਹੈ, ਜਿਸ ਦੀ ਜਾਣਕਾਰੀ ਪਤੀ ਡਾਕਟਰ ਸੰਕੇਤ ਭੌਂਸਲੇ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। 

ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪਹਿਲੀ ਝਲਕ
ਦੱਸ ਦਈਏ ਕਿ ਡਾਕਟਰ ਸੰਕੇਤ ਭੋਸਲੇ ਨੇ ਹਸਪਤਾਲ ਦਾ ਇਕ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ ਕਿ ਉਹ ਹੁਣ ਪਿਤਾ ਬਣ ਗਏ ਹਨ। ਵੀਡੀਓ 'ਚ ਸੰਕੇਤ ਬਹੁਤ ਖੁਸ਼ ਨਜ਼ਰ ਆ ਰਹੇ ਹਨ ਅਤੇ ਉਹ ਕਹਿੰਦੇ ਹਨ ਕਿ ਮੈਂ ਪਿਤਾ ਬਣ ਗਿਆ ਹਾਂ। ਇਸ ਤੋਂ ਬਾਅਦ ਉਹ ਹਸਪਤਾਲ 'ਚ ਬੈੱਡ 'ਤੇ ਪਈ ਆਪਣੀ ਪਤਨੀ ਸੁਗੰਧਾ ਵੱਲ ਕੈਮਰਾ ਕਰਦਾ ਹੈ ਅਤੇ ਕਹਿੰਦਾ ਹੈ ਕਿ ਉਹ ਮਾਂ ਬਣ ਗਈ ਹੈ। ਇਸ ਤੋਂ ਬਾਅਦ ਸੁਗੰਧਾ ਅਤੇ ਸੰਕੇਤ ਵੀ ਆਪਣੀ ਧੀ ਦੀ ਝਲਕ ਦੇਖਦੇ ਹਨ, ਹਾਲਾਂਕਿ ਉਨ੍ਹਾਂ ਨੇ ਹਾਰਟ ਇਮੋਜੀ ਨਾਲ ਆਪਣੀ ਲਾਡਲੀ ਧੀ ਦਾ ਚਿਹਰਾ ਛੁਪਾਇਆ ਸੀ। ਇਸ ਵੀਡੀਓ ਨਾਲ ਸੰਕੇਤ ਭੌਸਲੇ ਨੇ ਕੈਪਸ਼ਨ 'ਚ ਲਿਖਿਆ, "ਬ੍ਰਹਿਮੰਡ ਨੇ ਸਾਨੂੰ ਸਭ ਤੋਂ ਖੂਬਸੂਰਤ ਚਮਤਕਾਰ ਬਖਸ਼ਿਆ ਹੈ, ਸਾਡੇ ਪਿਆਰ ਦਾ ਪ੍ਰਤੀਕ.. ਸਾਨੂੰ ਇੱਕ ਸੁੰਦਰ ਬੱਚੀ ਦੀ ਬਖਸ਼ਿਸ਼ ਹੋਈ ਹੈ। ਕਿਰਪਾ ਕਰਕੇ ਆਪਣੇ ਪਿਆਰ ਅਤੇ ਅਸੀਸਾਂ ਦੀ ਵਰਖਾ ਕਰਦੇ ਰਹੋ। "

 26 ਅਪ੍ਰੈਲ 2021 'ਚ ਬੱਝੀ ਸੀ ਵਿਆਹ ਦੇ ਬੰਧਨ 'ਚ
‘ਦਿ ਕਪਿਲ ਸ਼ਰਮਾ ਸ਼ੋਅ’ ਫੇਮ ਕਾਮੇਡੀਅਨ ਸੁਗੰਧਾ ਮਿਸ਼ਰਾ ਨੇ 26 ਅਪ੍ਰੈਲ ਨੂੰ ਪ੍ਰੇਮੀ ਸੰਕੇਤ ਭੋਂਸਲੇ ਨਾਲ ਵਿਆਹ ਕਰਵਾਇਆ ਸੀ। ਸੁਗੰਧਾ ਮਿਸ਼ਰਾ ਅਤੇ ਸੰਕੇਤ ਭੋਂਸਲੇ ਨੇ ਪੰਜਾਬ ਦੇ ਜਲੰਧਰ ’ਚ ਵਿਆਹ ਕਰਵਾਇਆ ਸੀ। ਤਾਲਾਬੰਦੀ ਹੋਣ ਕਾਰਨ ਵਿਆਹ ’ਚ ਸਿਰਫ਼ ਘਰ ਦੇ ਖ਼ਾਸ ਮੈਂਬਰ ਹੀ ਮੌਜੂਦ ਰਹੇ। ਉੱਧਰ ਹੁਣ ਵਿਆਹ ਅਤੇ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਸਨ।  

ਇਹ ਖ਼ਬਰ ਵੀ ਪੜ੍ਹੋ : ‘ਐਨੀਮਲ’ ਫ਼ਿਲਮ ਨੇ ਬਾਕਸ ਆਫਿਸ ’ਤੇ ਲਿਆਂਦਾ ਕਮਾਈ ਦਾ ਹੜ੍ਹ, 13 ਦਿਨਾਂ ’ਚ ਪੁੱਜੀ 800 ਕਰੋੜ ਦੇ ਨੇੜੇ

ਦੁਬਈ ’ਚ ਹੋਈ ਸੀ ਪਹਿਲੀ ਮੁਲਾਕਾਤ
ਦੱਸ ਦੇਈਏ ਕਿ ਜੋੜੇ ਦੀ ਮੁਲਾਕਾਤ 7 ਸਾਲ ਪਹਿਲਾਂ ਦੁਬਈ ’ਚ ਇਕ ਕਮੇਡੀ ਸ਼ੋਅ ਦੀ ਸ਼ੂਟਿੰਗ ਦੌਰਾਨ ਹੋਈ ਸੀ। ਇਸ ਤੋਂ ਬਾਅਦ ਦੋਵੇਂ ਜਲਦ ਹੀ ਦੋਸਤ ਬਣ ਗਏ ਅਤੇ ਉਨ੍ਹਾਂ ਨੂੰ ਇਕੱਠੇ ਕੰਮ ਕਰਨ ਦੇ ਪ੍ਰਸਤਾਵ ਮਿਲਣ ਲੱਗੇ। ਇਸ ਬਾਰੇ ’ਚ ਗੱਲ ਕਰਦੇ ਹੋਏ ਸੁਗੰਧਾ ਨੇ ਦੱਸਿਆ ਕਿ ‘ਹੌਲੀ-ਹੌਲੀ ਸਾਡੇ ਵਿਚਕਾਰ ਕੰਫਰਟ ਲੈਵਲ ਵਧ ਗਿਆ। ਇਸ ਲਈ ਜਦੋਂ ਅਸੀਂ ਵਿਆਹ ਦੇ ਬਾਰੇ ਸੋਚਿਆ ਤਾਂ ਅਸੀਂ ਤੈਅ ਕੀਤਾ ਕਿ ਸਾਡੇ ਜੀਵਨ ’ਚ ਇਕ-ਦੂਜੇ ਦੇ ਨਾਲ ਸਾਂਝੇਦਾਰ ਹੋਣ ਤੋਂ ਬਿਹਤਰ ਕੁਝ ਨਹੀਂ। ਉੱਧਰ ਜਦੋਂ 3 ਸਾਲ ਪਹਿਲਾਂ ਸਾਡੀ ਡੇਟਿੰਗ ਦੀ ਖ਼ਬਰ ਆਈ ਤਾਂ ਸਾਡੇ ਪਰਿਵਾਰ ਪਿੱਛੇ ਪੈ ਗਏ ਕਿ ਜੇਕਰ ਇਹ ਅਫ਼ਵਾਹਾਂ ਸੱਚ ਹਨ ਤਾਂ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। 

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News