ਸੂਫੀ ਗਾਇਕਾ ਨੇ ਭਿਆਨਕ ਐਕਸੀਡੈਂਟ 'ਤੇ ਦਿੱਤਾ ਸਪੱਸ਼ਟੀਕਰਨ, ਬੇਕਾਬੂ ਥਾਰ ਨੇ ਦਰੜੀਆਂ ਸਨ ਕਈ ਸਕੂਟਰੀਆਂ

Friday, Feb 28, 2025 - 12:26 PM (IST)

ਸੂਫੀ ਗਾਇਕਾ ਨੇ ਭਿਆਨਕ ਐਕਸੀਡੈਂਟ 'ਤੇ ਦਿੱਤਾ ਸਪੱਸ਼ਟੀਕਰਨ, ਬੇਕਾਬੂ ਥਾਰ ਨੇ ਦਰੜੀਆਂ ਸਨ ਕਈ ਸਕੂਟਰੀਆਂ

ਜਲੰਧਰ-  ਦੋ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਮੁਹੱਲਾ ਕੱਚਾ ਟੋਭਾ ਤੋਂ ਆ ਰਹੀ ਇੱਕ ਬੇਕਾਬੂ ਥਾਰ ਨੇ ਸੜਕ 'ਤੇ ਖੜੀਆਂ ਸਕੂਟਰੀਆਂ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਬੇਕਾਬੂ ਥਾਰ ਇੱਕ ਦੁਕਾਨ ਅੰਦਰ ਜਾ ਵੜੀ ਸੀ, ਜਿਸ ਤੋਂ ਬਾਅਦ ਮੌਕੇ ਉਤੇ ਹਫ਼ੜਾ ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਅਤੇ ਸਥਾਨਕ ਲੋਕਾਂ ਵੱਲੋਂ ਗੱਡੀ ਵਾਲਿਆਂ ਨੂੰ ਘੇਰ ਲਿਆ ਗਿਆ ਸੀ। ਦਰਅਸਲ, ਇਸ ਥਾਰ ਨੂੰ ਚੱਲਾਉਣ ਵਾਲੀ ਕੋਈ ਹੋਰ ਨਹੀਂ ਬਲਕਿ ਇੱਕ ਪੰਜਾਬੀ ਗਾਇਕਾ ਹਸ਼ਮਤ ਸੀ, ਜੋ ਆਪਣੀ ਭੈਣ ਸੁਲਤਾਨਾ ਨਾਲ ਮਿਲ ਕੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੀ ਹੈ।ਇਸ ਪੂਰੇ ਹਾਦਸੇ ਵਿੱਚ ਜਿੱਥੇ ਸਕੂਟਰੀਆਂ ਦਾ ਕਾਫੀ ਜਿਆਦਾ ਨੁਕਸਾਨ ਹੋਇਆ ਹੈ, ਉਥੇ ਹੀ ਕੁਝ ਲੋਕ ਵੀ ਜ਼ਖਮੀ ਹੋਏ ਸਨ, ਜਿਨ੍ਹਾਂ 'ਚ ਇੱਕ ਗਰਭਵਤੀ ਮਹਿਲਾ ਵੀ ਸ਼ਾਮਲ ਸੀ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੀ ਐਸ.ਐਚ.ਓ. ਵੀ ਮੌਕੇ 'ਤੇ ਪਹੁੰਚ ਗਈ ਸੀ।

ਇਹ ਵੀ ਪੜ੍ਹੋ-Preity Zinta ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ, ਸੋਸ਼ਲ ਮੀਡੀਆ 'ਤੇ ਛਿੜਿਆ ਵਿਵਾਦ

ਇਸ ਪੂਰੀ ਘਟਨਾ ਬਾਰੇ ਪੰਜਾਬੀ ਗਾਇਕਾ ਹਸ਼ਮਤ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਅਤੇ ਦੱਸਿਆ ਕਿ ਇਹ ਹਾਦਸਾ ਉਨ੍ਹਾਂ ਤੋਂ ਅਣਜਾਣੇ 'ਚ ਹੋਇਆ ਹੈ, ਉਹ ਇਸ ਘਟਨਾ ਕਾਰਨ ਬਹੁਤ ਹੀ ਸ਼ਰਮਿੰਦਾ ਹੈ, ਹਾਲਾਂਕਿ ਉਸ ਨੇ ਇਹ ਵੀ ਦੱਸਿਆ ਕਿ ਇਸ ਘਟਨਾ ਦੇ ਸਾਰੇ ਪੀੜਤ ਹੁਣ ਠੀਕ ਹਨ। ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਕੈਮਰੇ ਸਾਹਮਣੇ ਆ ਕੇ ਦੱਸਿਆ ਕਿ ਹੁਣ ਸਾਰੇ ਬਿਲਕੁੱਲ ਠੀਕ ਹਨ।ਇਸ ਦੇ ਨਾਲ ਹੀ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ, 'ਸਭ ਤੋਂ ਪਹਿਲਾਂ ਅੱਲ੍ਹਾ ਪਾਕ ਦਾ ਸ਼ੁਕਰ ਹੈ ਕਿ ਸਭ ਠੀਕ-ਠਾਕ ਹਨ, ਬਾਕੀ ਇਹ ਟਾਈਮ ਕਿਸੇ ਉਤੇ ਵੀ ਨਾ ਆਵੇ।' ਹੁਣ ਪ੍ਰਸ਼ੰਸਕ ਵੀ ਇਸ ਵੀਡੀਓ 'ਤੇ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by Bollywood Tadka Punjabi (@bollywood_tadka_punjabi)

ਗਾਇਕਾ ਹਸ਼ਮਤ ਸੁਲਤਾਨਾ ਬਾਰੇ ਗੱਲ ਕਰੀਏ ਤਾਂ ਭਾਰਤ 'ਚ 'ਸੂਫੀ ਭੈਣਾਂ' ਵਜੋਂ ਮਸ਼ਹੂਰ ਹਸ਼ਮਤ ਅਤੇ ਸੁਲਤਾਨਾ ਪਿਛਲੇ ਕਈ ਸਾਲਾਂ ਤੋਂ ਪੂਰੇ ਭਾਰਤ 'ਚ ਦਰਸ਼ਕਾਂ ਦੇ ਦਿਲ ਜਿੱਤ ਰਹੀਆਂ ਹਨ। ਹਸ਼ਮਤ ਅਤੇ ਸੁਲਤਾਨਾ ਨੇ ਕਈ ਹਿੱਟ ਗੀਤ ਦਿੱਤੇ ਹਨ, ਜਿਸ 'ਚ ਐਮੀ ਵਿਰਕ ਅਤੇ ਤਾਨੀਆ ਸਟਾਰਰ ਪੰਜਾਬੀ ਫਿਲਮ 'ਸੁਫ਼ਨਾ' ਦਾ ਗੀਤ 'ਕਬੂਲ ਏ' ਵੀ ਸ਼ਾਮਿਲ ਹੈ, ਇਸ ਤੋਂ ਇਲਾਵਾ ਇਹਨਾਂ ਦਾ ਮਸ਼ਹੂਰ ਗੀਤ 'ਰੰਗ' ਵੀ ਹੈ। ਇਸ ਜੋੜੀ ਨੂੰ ਇੰਸਟਾਗ੍ਰਾਮ 'ਤੇ 111 ਹਜ਼ਾਰ ਲੋਕ ਪਸੰਦ ਕਰਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Priyanka

Content Editor

Related News