ਨੇਹਾ ਕੱਕੜ ਨੇ ਕਰਵਾਇਆ ਅਜਿਹਾ ਫ਼ੋਟੋਸ਼ੂਟ, ਦੇਖ ਕੇ ਹੋ ਜਾਓਗੇ ਦੀਵਾਨੇ

06/16/2022 11:36:23 AM

ਬਾਲੀਵੁੱਡ ਡੈਸਕ: ਆਪਣੀ ਆਵਾਜ਼ ਨਾਲ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੀ ਗਾਇਕਾ ਨੇਹਾ ਕੱਕੜ ਲੁੱਕ ਦੇ ਮਾਮਲੇ ’ਚ ਵੀ ਕਿਸੇ ਤੋਂ ਘੱਟ ਨਹੀਂ ਹੈ। 34 ਸਾਲਾਂ ਦੀ ਨੇਹਾ ਲੁੱਕ ਦੇ ਮਾਮਲੇ ’ਚ ਵੀ ਵੱਡੀਆਂ-ਵੱਡੀਆਂ ਸੁੰਦਰੀਆਂ ਨਾਲ ਮੁਕਾਬਲਾ ਕਰਦੀ ਹੈ। ਉਹ ਅਕਸਰ ਆਪਣੀਆਂ ਖ਼ੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ। 

PunjabKesari

ਇਕ ਵਾਰ ਫ਼ਿਰ ਨੇਹਾ ਨੇ ਆਪਣੀਆਂ ਗਲੈਮਰਸ ਤਸਵੀਰਾਂ ਨਾਲ ਇੰਟਰਨੈੱਟ ’ਤੇ ਸੁਰਖੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ। ਲੁੱਕ ਦੀ ਗੱਲ ਕਰੀਏ ਤਾਂ ਨੇਹਾ ਕੱਕੜ ਨੇ ਬਲੈਕ ਐਂਡ ਵਾਈਟ ਪਹਿਰਾਵਾ ਪਾਇਆ ਹੈ ਜਿਸ ’ਚ ਅਦਾਕਾਰਾ ਨੇ ਬੇਹੱਦ ਖੂਬਸੂਰਤ ਪੋਜ਼ ਦਿੱਤੇ ਹਨ।

PunjabKesari

ਇਨ੍ਹਾਂ ਤਸਵੀਰਾਂ ’ਚ ਨੇਹਾ ਦੀ ਗਰਦਨ ’ਚ ਸਿਲਵਰ ਚੇਨ ਹੈ ਅਤੇ ਵਾਈਟ ਸ਼ੂਜ ਪਾਏ ਹਨ। ਇਸ ਡਰੈੱਸ ਨਾਲ ਉਨ੍ਹਾਂ ਨੇ ਮਿਨੀਮਲ ਮੇਕਅੱਪ ਕੀਤਾ ਹੈ ਅਤੇ ਖੁੱਲ੍ਹੇ ਵਾਲਾਂ ’ਚ ਉਸ ਦੀ ਖੂਬਸੂਰਤੀ ਚਾਰ ਚੰਨ ਲਗਾ ਰਹੀ ਹੈ । ਕੈਮਰੇ ਸਾਹਮਣੇ ਨੇਹਾ ਇਕ ਤੋਂ ਵਧ ਇਕ ਪੋਜ਼ ਦੇ ਰਹੀ ਹੈ।

PunjabKesari

ਇਹ  ਵੀ ਪੜ੍ਹੋ :  ਕ੍ਰਿਤੀ ਸੈਨਨ ਨੇ ਭੁੱਖੇ-ਪਿਆਸੇ ਕੁੱਤਿਆਂ ਨੂੰ ਦਿੱਤਾ ਭੋਜਨ-ਪਾਣੀ, ਪ੍ਰਸ਼ੰਸਕਾਂ ਨੇ ਕੀਤੀ ਅਦਾਕਾਰਾ ਦੀ ਖ਼ੂਬ ਤਾਰੀਫ਼

ਪ੍ਰਸ਼ੰਸਕ ਨੇਹਾ ਦੀਆਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਰਾਹੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

PunjabKesari

ਇਹ  ਵੀ ਪੜ੍ਹੋ : ਕਿਰਨ ਖ਼ੇਰ ਦੇ ਜਨਮਦਿਨ ‘ਤੇ ਪਤੀ ਅਨੁਪਮ ਨੇ ਦਿੱਤੀਆਂ ਸ਼ੁਭਕਾਮਨਾਵਾਂ, ਪੁੱਤਰ ਨੂੰ ਲੈ ਕੇ ਕਹੀ ਇਹ ਗੱਲ

ਨੇਹਾ ਦੇ ਸਕ੍ਰੀਨ ’ਤੇ ਕੰਮ ਦੀ ਗੱਲ ਕਰੀਏ ਤਾਂ ਨੇਹਾ ਕੱਕੜ ਦਾ ‘ਲਾ ਲਾ ਲਾ’ ਗੀਤ ਹਾਲ ਹੀ ’ਚ  ਰਿਲੀਜ਼ ਹੋਇਆ ਹੈ ਜਿਸ ਨੂੰ ਲੋਕ ਖੂਬ ਪਿਆਰ ਦੇ ਰਹੇ ਹਨ।


Anuradha

Content Editor

Related News