ਤੁਰਕੀ ਦੀਆਂ ਸੜਕਾਂ 'ਤੇ ਮਲਾਇਕਾ ਨੇ ਬਿਖੇਰੇ ਹੁਸਨ ਦੇ ਜਲਵੇ, ਲਾਲ ਡਰੈੱਸ 'ਚ ਦਿੱਤੇ ਖੂਬਸੂਰਤ ਪੋਜ਼ (ਤਸਵੀਰਾਂ)

06/05/2022 12:01:41 PM

ਮੁੰਬਈ- ਅਦਾਕਾਰਾ ਮਲਾਇਕਾ ਅਰੋੜਾ ਜੋ ਕਦੇ ਆਪਣੀ ਲੁਕ ਤੇ ਕਦੇ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਇਨ੍ਹੀਂ ਦਿਨੀਂ ਅਦਾਕਾਰਾ ਤੁਰਕੀ ਟਰਿੱਪ ਦਾ ਮਜ਼ਾ ਲੈ ਰਹੀ ਹੈ। ਮਲਾਇਕਾ ਅਰਜੁਨ ਕਪੂਰ ਨੂੰ ਛੱਡ ਕੇ ਇਸ ਵਾਰ ਦੋਸਤਾਂ ਦੇ ਨਾਲ ਘੁੰਮਣ ਨਿਕਲੀ ਹੈ ਜਿਥੋਂ ਉਹ ਇਕ ਤੋਂ ਬਾਅਦ ਇਕ ਨਵੀਂਆਂ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨੂੰ ਅਪਡੇਟ ਦੇ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਲਾਲ ਰੰਗ ਦੀ ਡਰੈੱਸ 'ਚ ਆਪਣਾ ਇਕ ਫੋਟੋਸ਼ੂਟ ਵੀਡੀਓ ਸਾਂਝਾ ਕੀਤਾ ਹੈ, ਜਿਸ ਨੂੰ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ।

PunjabKesari
ਮਲਾਇਕਾ ਅਰੋੜਾ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ ਜਿਸ 'ਚ ਉਹ ਲਾਲ ਡਰੈੱਸ ਪਾਏ ਨਵੀਂ ਲਾੜੀ ਦੀ ਤਰ੍ਹਾਂ ਸਜੀ ਖੂਬਸੂਰਤ ਵਾਦੀਆਂ ਦਾ ਆਨੰਦ ਲੈ ਰਹੀ ਹੈ।

PunjabKesari
ਇਸ ਡਰੈੱਸ ਦੇ ਨਾਲ ਉਨ੍ਹਾਂ ਨੇ ਰੈੱਡ ਸਲੀਪਰ ਅਤੇ ਮੈਚਿੰਗ ਚੂੜੀਆਂ ਪਾਈਆਂ ਹੋਈਆਂ ਹਨ। ਖੁੱਲ੍ਹੇ ਵਾਲਾਂ ਦੇ ਨਾਲ ਰੈੱਡ ਲਿਪਸਟਿਕ ਉਸ ਦੀ ਖੂਬਸੂਰਤ ਨੂੰ ਚਾਰ-ਚੰਨ ਲਗਾ ਰਹੇ ਹਨ।

PunjabKesari
ਵੀਡੀਓ 'ਚ ਮਲਾਇਕਾ ਕਦੇ ਭੱਜਦੀ ਹੋਈ ਤਾਂ ਕਦੇ ਗੱਡੀ ਦੇ ਉਪਰ ਖੂਬਸੂਰਤ ਜਗ੍ਹਾ 'ਤੇ ਪੋਜ਼ ਦੇ ਰਹੀ ਹੈ। 


ਇਸ ਵੀਡੀਓ 'ਚ ਮਲਾਇਕਾ ਦੇ ਨਾਲ ਉਨ੍ਹਾਂ ਦੇ ਪ੍ਰੇਮੀ ਕਿਤੇ ਵੀ ਨਜ਼ਰ ਨਹੀਂ ਆ ਰਹੇ ਹਨ ਇਸ ਲਈ ਪ੍ਰਸ਼ੰਸਕ ਉਨ੍ਹਾਂ ਦਾ ਨਾਂ ਲੈ ਕੇ ਅਦਾਕਾਰਾ ਨੂੰ ਛੇੜ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਦੀ ਲੁਕ ਦੀ ਤਾਰੀਫ਼ ਵੀ ਕਰ ਰਹੇ ਹਨ।


Aarti dhillon

Content Editor

Related News