Stree 2 teaser ਹੋਇਆ ਰਿਲੀਜ਼, ਫ਼ਿਲਮ ਦੇਖ ਤੁਹਾਡੇ ਰੋਂਗਟੇ ਹੋ ਜਾਣਗੇ ਖੜ੍ਹੇ
Tuesday, Jun 25, 2024 - 02:22 PM (IST)
ਮੁੰਬਈ- 2018 'ਚ ਰਿਲੀਜ਼ ਹੋਈ ਫ਼ਿਲਮ 'ਸਤ੍ਰੀ' ਨੇ ਬਾਕਸ ਆਫਿਸ 'ਤੇ ਕਾਫ਼ੀ ਧਮਾਲ ਮਚਾ ਦਿੱਤਾ ਸੀ। ਦਰਸ਼ਕਾਂ ਨੇ ਇਸ ਫ਼ਿਲਮ ਨੂੰ ਇੰਨਾ ਪਸੰਦ ਕੀਤਾ ਕਿ ਇਹ ਰਿਲੀਜ਼ ਹੁੰਦੇ ਹੀ ਸਿਨੇਮਾਘਰਾਂ 'ਚ ਮਸ਼ਹੂਰ ਹੋ ਗਈ। ਇਸ ਦੇ ਨਾਲ ਹੀ 23 ਕਰੋੜ ਰੁਪਏ ਦੀ ਫ਼ਿਲਮ ਨੇ ਬਾਕਸ ਆਫਿਸ 'ਤੇ ਕੁੱਲ 180.76 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹੁਣ ਇਸ ਫ਼ਿਲਮ ਦਾ ਦੂਜਾ ਭਾਗ ਵੀ 15 ਅਗਸਤ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ- 'METOO' ਦੇ ਦੋਸ਼ਾਂ 'ਤੇ ਬੋਲੇ ਨਾਨਾ ਪਾਟੇਕਰ ਤਾਂ ਭੜਕੀ ਤਨੁਸ਼੍ਰੀ ਦੱਤਾ, ਕਿਹਾ ਇਹ
ਇਸ ਦੌਰਾਨ ਮੇਕਰਸ ਨੇ ਫ਼ਿਲਮ ਦਾ ਟੀਜ਼ਰ ਵੀ ਰਿਲੀਜ਼ ਕਰ ਦਿੱਤਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਇਸ ਵਾਰ ਵੀ ਫ਼ਿਲਮ 'ਚ ਕਾਮੇਡੀ ਦੇ ਨਾਲ-ਨਾਲ ਹੌਰਰ ਦਾ ਵੀ ਕੰਬੋ ਹੋਣ ਵਾਲਾ ਹੈ। ਇਸ ਵਾਰ ਫ਼ਿਲਮ 'ਚ ਔਰਤਾਂ ਲਈ ਸਲੋਗਨ ਵੀ ਬਦਲਿਆ ਹੈ।
ਦੂਜੇ ਭਾਗ 'ਚ ਤੁਹਾਨੂੰ ਹਰ ਥਾਂ ਇਹ ਲਿਖਿਆ ਮਿਲੇਗਾ 'ਉਹ ਸਤ੍ਰੀ ਰੱਖਿਆ ਕਰਨਾ'। ਜਿਵੇਂ ਹੀ ਮੈਡੌਕ ਫਿਲਮਜ਼ ਨੇ ਇਸ ਨੂੰ ਇੰਸਟਾ 'ਤੇ ਸ਼ੇਅਰ ਕੀਤਾ, ਟੀਜ਼ਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣਾ ਸ਼ੁਰੂ ਹੋ ਗਿਆ। ਫ਼ਿਲਮ 'ਚ ਇਕ ਵਾਰ ਫਿਰ ਤੋਂ ਸ਼ਰਧਾ ਕਪੂਰ, ਪੰਕਜ ਤ੍ਰਿਪਾਠੀ, ਅਪਾਰਸ਼ਕਤੀ ਖੁਰਾਣਾ ਅਤੇ ਅਭਿਸ਼ੇਕ ਬੈਨਰਜੀ ਦੀ ਜੋੜੀ ਰਾਜਕੁਮਾਰ ਰਾਓ ਨਾਲ ਨਜ਼ਰ ਆਉਣ ਵਾਲੀ ਹੈ।
ਇਹ ਖ਼ਬਰ ਵੀ ਪੜ੍ਹੋ-ਧੀ ਨੂੰ ਗੋਦ 'ਚ ਲੈ ਕੇ ਨਵੇਂ ਘਰ ਦਾ ਨਿਰਮਾਣ ਕਾਰਜ ਦੇਖਣ ਪੁੱਜੇ Alia-Ranbir,ਰਾਹਾ ਦੀ ਕਿਊਟਨੈੱਸ ਨੇ ਜਿੱਤਿਆ ਸਭ ਦਾ ਦਿਲ
ਤੁਹਾਨੂੰ ਦੱਸ ਦੇਈਏ, 'ਸਤ੍ਰੀ 2' ਨੂੰ ਅਮਰ ਕੌਸ਼ਿਕ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਮੈਡੌਕ ਫਿਲਮਸ ਅਤੇ ਜੀਓ ਸਟੂਡੀਓ ਦੇ ਬੈਨਰ ਹੇਠ ਦਿਨੇਸ਼ ਵਿਜਾਨ ਦੁਆਰਾ ਨਿਰਮਿਤ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ 'ਚ ਵਰੁਣ ਧਵਨ ਕੈਮਿਓ ਕਰਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਤਮੰਨਾ ਭਾਟੀਆ ਵੀ ਸਪੈਸ਼ਲ ਅਪੀਅਰੈਂਸ ‘ਚ ਨਜ਼ਰ ਆਵੇਗੀ। 'ਸਤ੍ਰੀ 2' ਦੀ ਰਿਲੀਜ਼ ਡੇਟ ਪਹਿਲਾਂ 30 ਅਗਸਤ ਰੱਖੀ ਗਈ ਸੀ ਪਰ ਹੁਣ ਇਹ 15 ਅਗਸਤ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਲਈ ਤਿਆਰ ਹੈ। ਬਾਕਸ ਆਫਿਸ 'ਤੇ ਇਸ ਦਾ ਸਾਹਮਣਾ ਅਕਸ਼ੈ ਕੁਮਾਰ ਦੀ ਫਿਲਮ 'ਖੇਲ ਖੇਲ ਮੇਂ' ਨਾਲ ਹੋਵੇਗਾ। ਇਸ ਤੋਂ ਇਲਾਵਾ ਜਾਨ ਅਬ੍ਰਾਹਮ ਦੀ ਫਿਲਮ 'ਵੇਦਾ' ਵੀ 15 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।