''ਸਤ੍ਰੀ 2'' ਦੀ ਹਰ ਪਾਸੇ ਹੋਈ ਬੱਲੇ-ਬੱਲੇ, 18 ਦਿਨਾਂ ''ਚ ਕਮਾਏ ਇੰਨੇ ਕਰੋੜ

Tuesday, Sep 03, 2024 - 12:36 PM (IST)

''ਸਤ੍ਰੀ 2'' ਦੀ ਹਰ ਪਾਸੇ ਹੋਈ ਬੱਲੇ-ਬੱਲੇ, 18 ਦਿਨਾਂ ''ਚ ਕਮਾਏ ਇੰਨੇ ਕਰੋੜ

ਮੁੰਬਈ (ਬਿਊਰੋ) : ਬਾਲੀਵੁੱਡ ਦੀ ਸਭ ਤੋਂ ਵੱਧ ਮੁਨਾਫ਼ੇ ਵਾਲੀ ਹੌਰਰ ਕਾਮੇਡੀ ਫ਼ਿਲਮ 'ਸਤ੍ਰੀ 2' ਨੇ ਬਾਕਸ ਆਫਿਸ 'ਤੇ 18 ਦਿਨ ਪੂਰੇ ਕਰ ਲਏ ਹਨ। ਫਿਲਮ ਨੇ ਇਨ੍ਹਾਂ 18 ਦਿਨਾਂ 'ਚ ਦੁਨੀਆ ਭਰ 'ਚ 600 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ ਅਤੇ ਅੱਜ 2 ਸਤੰਬਰ ਨੂੰ ਫ਼ਿਲਮ ਰਿਲੀਜ਼ ਦੇ 19ਵੇਂ ਦਿਨ 'ਚ ਹੈ।

ਫ਼ਿਲਮ 'ਸਤ੍ਰੀ 2' ਘਰੇਲੂ ਬਾਕਸ ਆਫਿਸ 'ਤੇ 500 ਕਰੋੜ ਦੇ ਕਲੱਬ 'ਚ ਐਂਟਰੀ ਕਰ ਚੁੱਕੀ ਹੈ। 'ਸਤ੍ਰੀ 2' ਅਜਿਹਾ ਕਰਨ ਵਾਲੀ 6ਵੀਂ ਫ਼ਿਲਮ ਬਣ ਗਈ ਹੈ। ਇਸ ਦੇ ਨਾਲ ਹੀ 'ਸਤ੍ਰੀ 2' ਆਉਣ ਵਾਲੇ ਦਿਨਾਂ 'ਚ ਬਾਹੂਬਲੀ 2 ਦਾ ਰਿਕਾਰਡ ਤੋੜਨ ਜਾ ਰਹੀ ਹੈ।

ਦੱਸ ਦੇਈਏ ਕਿ 'ਸਤ੍ਰੀ 2' ਨੇ ਵਰਲਡ ਵਾਈਡ 593 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਹੈ। 'ਜਵਾਨ', 'ਐਨੀਮਲ', 'ਪਠਾਨ', 'ਗਦਰ 2' ਅਤੇ 'ਬਾਹੂਬਲੀ 2' ਤੋਂ ਬਾਅਦ 'ਸਤ੍ਰੀ 2' ਹੁਣ 500 ਕਰੋੜ ਰੁਪਏ ਦੇ ਕਲੱਬ 'ਚ ਛੇਵੇਂ ਸਥਾਨ 'ਤੇ ਆ ਗਈ ਹੈ। 'ਸਤ੍ਰੀ 2' ਦੀ 18 ਦਿਨਾਂ ਵਿੱਚ ਕਮਾਈ 502 ਕਰੋੜ ਰੁਪਏ ਤੱਕ ਪਹੁੰਚ ਗਈ ਹੈ।

1. ਜਵਾਨ : 643.87 ਕਰੋੜ ਰੁਪਏ।

2. ਐਨੀਮਲ : 556 ਕਰੋੜ ਰੁਪਏ।

3. ਪਠਾਨ : 543.05 ਕਰੋੜ ਰੁਪਏ।

4. ਗਦਰ 2 : 525.45 ਕਰੋੜ ਰੁਪਏ।

5. ਬਾਹੂਬਲੀ 2 : 510.99 ਕਰੋੜ ਰੁਪਏ।

6. ਸਤ੍ਰੀ 2 : 502 ਕਰੋੜ ਰੁਪਏ।

7. KGF 2: 434.70 ਕਰੋੜ ਰੁਪਏ।

'ਸਤ੍ਰੀ 2' ਦੀ ਕਮਾਈ 

ਪਹਿਲੇ ਵੀਕਐਂਡ (ਚਾਰ ਦਿਨ) ਕਲੈਕਸ਼ਨ: 194.6 ਕਰੋੜ

ਦੂਜੇ ਵੀਕੈਂਡ (ਤਿੰਨ ਦਿਨ) ਕਲੈਕਸ਼ਨ: 93.8 ਕਰੋੜ

ਤੀਜੇ ਵੀਕੈਂਡ (ਤਿੰਨ ਦਿਨ) ਕਲੈਕਸ਼ਨ: 45.75 ਕਰੋੜ


author

sunita

Content Editor

Related News