ਪਰਿਣੀਤੀ ਚੋਪੜਾ ਸਮੇਤ ਇਨ੍ਹਾਂ ਸਿਤਾਰਿਆਂ ਨੇ ਮਾਂ ਨਾਲ ਸਾਂਝੀਆਂ ਕੀਤੀਆਂ ਪਿਆਰੀਆਂ ਤਸਵੀਰਾਂ

Sunday, May 08, 2022 - 04:26 PM (IST)

ਪਰਿਣੀਤੀ ਚੋਪੜਾ ਸਮੇਤ ਇਨ੍ਹਾਂ ਸਿਤਾਰਿਆਂ ਨੇ ਮਾਂ ਨਾਲ ਸਾਂਝੀਆਂ ਕੀਤੀਆਂ ਪਿਆਰੀਆਂ ਤਸਵੀਰਾਂ

ਮੁੰਬਈ- ਮਾਂ ਭਗਵਾਨ ਦਾ ਦਿੱਤਾ ਬਹੁਤ ਖੂਬਸੂਰਤ ਤੋਹਫ਼ਾ ਹੈ। ਮਾਂ ਹਰ ਸੁੱਖ-ਦੁੱਖ 'ਚ ਆਪਣੇ ਬੱਚਿਆਂ ਦੇ ਨਾਲ ਖੜ੍ਹੀ ਰਹਿੰਦੀ ਹੈ। ਮਾਂ ਨੂੰ ਅਸੀਂ ਚਾਹੇ ਵੀ ਤਾਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ ਕਿਉਂਕਿ ਮਾਂ ਨੇ ਤਾਂ ਖੁਦ ਸਾਨੂੰ ਲਿਖਿਆ ਹੈ। ਅੱਜ ਮਦਰਸ ਡੇਅ ਦੇ ਖ਼ਾਸ ਮੌਕੇ 'ਤੇ ਸਿਤਾਰੇ ਵੀ ਆਪਣੀ ਮਾਂ ਦੇ ਲਈ ਪੋਸਟਾਂ ਸਾਂਝੀਆਂ ਕਰ ਰਹੇ ਹਨ। ਅਨਨਿਆ ਪਾਂਡੇ, ਫਰਹਾਨ ਅਖਤਰ ਅਤੇ ਪਰਿਣੀਤੀ ਚੋਪੜਾ ਨੇ ਆਪਣੀ ਮਾਂ ਲਈ ਪੋਸਟ ਸਾਂਝੀ ਕੀਤੀ ਹੈ। 

ਫਰਹਾਨ ਅਖਤਰ

PunjabKesari
ਫਰਹਾਨ ਅਖਤਰ ਨੇ ਆਪਣੀ ਮਾਂ ਹਨੀ ਇਰਾਨੀ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਅਦਾਕਾਰ ਬਲੈਕ ਪੈਂਟ ਕੋਟ 'ਚ ਨਜ਼ਰ ਆ ਰਹੇ ਹਨ। ਉਧਰ ਫਰਹਾਨ ਦੀ ਮਾਂ ਹਨੀ ਸਾੜੀ 'ਚ ਦਿਖਾਈ ਦੇ ਰਹੀ ਹੈ। ਹਨੀ ਚੇਅਰ 'ਤੇ ਬੈਠੀ ਹੋਈ ਹੈ ਅਤੇ ਫਰਹਾਨ ਉਨ੍ਹਾਂ ਦੇ ਪਿੱਛੇ ਖੜ੍ਹੇ ਹੋਏ ਹਨ। ਦੋਵੇਂ ਮਾਂ-ਪੁੱਤ 'ਚ ਜਬਰਦਸਤ ਬਾਂਡਿੰਗ ਦੇਖਣ ਨੂੰ ਮਿਲ ਰਹੀ ਹੈ। ਤਸਵੀਰ ਸਾਂਝੀ ਕਰ ਫਰਹਾਨ ਨੇ ਲਿਖਿਆ-'ਹੈਪੀ ਮਦਰਸ ਡੇਅ'। ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ। 

 

ਪਰਿਣੀਤੀ ਚੋਪੜਾ

PunjabKesari
ਅਦਾਕਾਰਾ ਪਰਿਣੀਤੀ ਚੋਪੜਾ ਨੇ ਆਪਣੀ ਮਾਂ ਰੀਨਾ ਚੋਪੜਾ ਦੇ ਨਾਲ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ। ਰੀਨਾ ਨੇ ਪਰਿਣੀਤੀ ਨੂੰ ਗੋਦ 'ਚ ਚੁੱਕਿਆ ਹੋਇਆ ਹੈ ਅਤੇ ਅਦਾਕਾਰਾ ਮਾਂ ਦੀ ਗੱਲ੍ਹ 'ਤੇ ਕਿੱਸ ਕਰ ਰਹੀ ਹੈ। ਮਾਂ-ਧੀ ਦੀ ਕਿਊਟ ਕੈਮਿਸਟਰੀ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀ ਹੈ। ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ। 

 

ਅਨਨਿਆ ਪਾਂਡੇ

PunjabKesari
ਅਨਨਿਆ ਪਾਂਡੇ ਨੇ ਆਪਣੇ ਜਨਮ ਦੇ ਸਮੇਂ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਅਦਾਕਾਰਾ ਦੀ ਮਾਂ ਬੈੱਡ 'ਤੇ ਲੇਟੀ ਹੋਈ ਹੈ। ਉਧਰ ਨਿਊ ਬੋਰਨ ਅਨਨਿਆ ਦਾਦੀ ਦੀਆਂ ਬਾਹਾਂ 'ਚ ਨਜ਼ਰ ਆ ਰਹੀ ਹੈ। ਛੋਟੀ ਜਿਹੀ ਅਨਨਿਆ ਬਹੁਤ ਕਿਊਟ ਲੱਗ ਰਹੀ ਹੈ। ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ।


author

Aarti dhillon

Content Editor

Related News