ਭਾਰਤ-ਪਾਕਿ ਮੈਚ ਦੌਰਾਨ ਸ਼ਾਹਰੁਖ਼ ਖ਼ਾਨ ਦੀ ਵੀਡੀਓ ਹੋਈ ਵਾਇਰਲ
Sunday, Oct 23, 2022 - 04:51 PM (IST)
ਮੁੰਬਈ (ਬਿਊਰੋ)– ਟੀ-20 ਵਰਲਡ ਕੱਪ 2022 ’ਚ ਅੱਜ ਇਕ ਵੱਡਾ ਮੈਚ ਹੋ ਰਿਹਾ ਹੈ। ਟੀਮ ਇੰਡੀਆ ਦਾ ਪਾਕਿਸਤਾਨ ਖ਼ਿਲਾਫ਼ ਮੈਲਬੌਰਨ ’ਚ ਮਹਾਮੁਕਾਬਲਾ ਚੱਲ ਰਿਹਾ ਹੈ। ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਸਾਰੇ ਕ੍ਰਿਕਟ ਪ੍ਰੇਮੀ ਬੇਹੱਦ ਉਤਸ਼ਾਹਿਤ ਹਨ। ਇਸੇ ਦੌਰਾਨ ਸ਼ਾਹਰੁਖ਼ ਖ਼ਾਨ ਦੀ ਇਕ ਵੀਡੀਓ ਕਾਫੀ ਸਾਂਝੀ ਕੀਤੀ ਜਾ ਰਹੀ ਹੈ, ਜਿਸ ਨੇ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵਧਾ ਦਿੱਤਾ ਹੈ।
ਸ਼ਾਹਰੁਖ ਖ਼ਾਨ ਦੀ ਇਹ ਵਾਇਰਲ ਵੀਡੀਓ ਸਾਲ 2007 ਦੇ ਪਹਿਲੇ ਟੀ-20 ਵਰਲਡ ਕੱਪ ਫਾਈਨਲ ਦੀ ਹੈ। ਇਸ ਮੈਚ ’ਚ ਇੰਡੀਆ ਨੇ ਪਾਕਿਸਤਾਨ ਨੂੰ 5 ਦੌੜਾਂ ਨਾਲ ਹਰਾਇਆ ਸੀ। ਇਸ ਇਤਿਹਾਸਕ ਮੈਚ ਨੂੰ ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਸ਼ਾਹਰੁਖ਼ ਖ਼ਾਨ ਵੀ ਦੇਖਣ ਪਹੁੰਚੇ ਸਨ।
ਇਹ ਖ਼ਬਰ ਵੀ ਪੜ੍ਹੋ : ਮਹਾਠੱਗ ਸੁਕੇਸ਼ ਨੇ ਜੇਲ੍ਹ ਤੋਂ ਲਿਖੀ ਚਿੱਠੀ, ਜੈਕਲੀਨ ਨੂੰ ਲੈ ਕੇ ਕਿਹਾ– ‘ਉਹ ਮੇਰੇ ਤੋਂ ਪਿਆਰ ਚਾਹੁੰਦੀ ਸੀ ਤੇ...’
ਉਨ੍ਹਾਂ ਨੇ ਆਪਣੀ ਹਾਜ਼ਰੀ ਨਾਲ ਭਾਰਤ-ਪਾਕਿਸਤਾਨ ਮੈਚ ਨੂੰ ਖ਼ਾਸ ਬਣਾਇਆ ਸੀ। ਸ਼ਾਹਰੁਖ਼ ਖ਼ਾਨ ਨਾਲ ਉਨ੍ਹਾਂ ਦੇ ਪੁੱਤਰ ਆਰੀਅਨ ਖ਼ਾਨ ਵੀ ਨਜ਼ਰ ਆਏ ਸਨ। ਆਰੀਅਨ ਖ਼ਾਨ ਉਸ ਸਮੇਂ ਕਾਫੀ ਛੋਟੇ ਸਨ। ਵੀਡੀਓ ’ਚ ਤੁਸੀਂ ਆਰੀਅਨ ਦਾ ਕਿਊਟ ਅੰਦਾਜ਼ ਦੇਖ ਸਕਦੇ ਹੋ।
ਵਾਇਰਲ ਵੀਡੀਓ ’ਚ ਸ਼ਾਹਰੁਖ਼ ਖ਼ਾਨ ਦੀ ਟੀਮ ਇੰਡੀਆ ਦੀ ਇਤਿਹਾਸਕ ਜਿੱਤ ਤੋਂ ਬਾਅਦ ਖ਼ੁਸ਼ੀ ’ਚ ਨੱਚਦੇ ਦਿਖਾਈ ਦੇ ਰਹੇ ਹਨ। ਉਹ ਜਿੱਤ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਸਾਰੇ ਖਿਡਾਰੀਆਂ ਨੂੰ ਗਲੇ ਲਗਾ ਕੇ ਵਧਾਈ ਦਿੰਦੇ ਵੀ ਨਜ਼ਰ ਆ ਰਹੇ ਹਨ।
ਇਸ ਵੀਡੀਓ ਨੂੰ ਸ਼ਾਹਰੁਖ਼ ਖ਼ਾਨ ਦੇ ਇਕ ਫੈਨ ਕਲੱਬ ਦੇ ਅਕਾਊਂਟ ਤੋਂ ਸਾਂਝਾ ਕੀਤਾ ਗਿਆ ਹੈ। ਵੀਡੀਓ ’ਚ ਸ਼ਾਹਰੁਖ਼ ਖ਼ਾਨ ਭਾਰਤ ਦੀ ਜਿੱਤ ਦੇ ਜਸ਼ਨ ’ਚ ਡੁੱਬੇ ਦਿਖਾਈ ਦੇ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।