ਕਿੰਗ ਖ਼ਾਨ ਨੇ ‘ਗਦਰ 2’ ਦੇਖਣ ਤੋਂ ਪਹਿਲਾਂ ਸੰਨੀ ਦਿਓਲ ਨੂੰ ਕੀਤਾ ਸੀ ਫੋਨ, ਪੜ੍ਹੋ ਕੀ ਕਿਹਾ

Thursday, Aug 31, 2023 - 01:12 PM (IST)

ਕਿੰਗ ਖ਼ਾਨ ਨੇ ‘ਗਦਰ 2’ ਦੇਖਣ ਤੋਂ ਪਹਿਲਾਂ ਸੰਨੀ ਦਿਓਲ ਨੂੰ ਕੀਤਾ ਸੀ ਫੋਨ, ਪੜ੍ਹੋ ਕੀ ਕਿਹਾ

ਮੁੰਬਈ (ਬਿਊਰੋ)– ਸੰਨੀ ਦਿਓਲ ਦੀ ਫ਼ਿਲਮ ‘ਗਦਰ 2’ ਬਾਕਸ ਆਫਿਸ ’ਤੇ ਰਿਕਾਰਡਤੋੜ ਕਮਾਈ ਕਰ ਰਹੀ ਹੈ। ਇਸ ਫ਼ਿਲਮ ਨੂੰ ਆਲ ਟਾਈਮ ਬਲਾਕਬਸਟਰ ਐਲਾਨ ਕਰ ਦਿੱਤਾ ਗਿਆ ਹੈ। ਦਰਸ਼ਕਾਂ ਦੇ ਨਾਲ-ਨਾਲ ਫ਼ਿਲਮੀ ਹਸਤੀਆਂ ਨੇ ਵੀ ਫ਼ਿਲਮ ਦੀ ਖ਼ੂਬ ਤਾਰੀਫ਼ ਕੀਤੀ ਹੈ। ਪ੍ਰਸ਼ੰਸਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਫ਼ਿਲਮ ਬਹੁਤ ਪਸੰਦ ਆਈ ਹੈ। ਹੁਣ ਫ਼ਿਲਮ ਦੇ ਮੁੱਖ ਅਦਾਕਾਰ ਸੰਨੀ ਦਿਓਲ ਨੇ ਇਸ ’ਤੇ ਪ੍ਰਤੀਕਿਰਿਆ ਦਿੱਤੀ ਹੈ।

ਸੰਨੀ ਦਿਓਲ ਨੇ ਕੀਤਾ ਖ਼ੁਲਾਸਾ
ਜ਼ੂਮ ਨਾਲ ਗੱਲਬਾਤ ਦੌਰਾਨ ਸੰਨੀ ਨੇ ਦੱਸਿਆ ਕਿ ‘ਗਦਰ 2’ ਦੇਖਣ ਤੋਂ ਪਹਿਲਾਂ ਸ਼ਾਹਰੁਖ ਖ਼ਾਨ ਨੇ ਉਨ੍ਹਾਂ ਨੂੰ ਫੋਨ ਕੀਤਾ ਸੀ। ਸੰਨੀ ਨੇ ਕਿਹਾ, ‘‘ਸ਼ਾਹਰੁਖ ਨੇ ਫ਼ਿਲਮ ਦੇਖਣ ਤੋਂ ਪਹਿਲਾਂ ਫੋਨ ਕੀਤਾ ਸੀ ਤੇ ਮੈਨੂੰ ਵਧਾਈਆਂ ਦਿੱਤੀਆਂ। ਉਹ ਬਹੁਤ ਖ਼ੁਸ਼ ਸੀ। ਉਸ ਨੇ ਮੈਨੂੰ ਇਸ ਦਾ ਹੱਕਦਾਰ ਕਿਹਾ। ਇਸ ’ਤੇ ਮੈਂ ਉਸ ਦਾ ਧੰਨਵਾਦ ਕੀਤਾ ਸੀ।’’

ਇਹ ਖ਼ਬਰ ਵੀ ਪੜ੍ਹੋ : ਰੱਖੜੀ ਮੌਕੇ ਸਿੱਧੂ ਦੀ ਯਾਦਗਾਰ ’ਤੇ ਪਹੁੰਚੇ ਬਲਕੌਰ ਸਿੰਘ ਹੋਏ ਭਾਵੁਕ, ਰੋ-ਰੋ ਕੇ ਪੁੱਤ ਨੂੰ ਕੀਤਾ ਯਾਦ (ਵੀਡੀਓ)

ਬਾਕਸ ਆਫਿਸ ’ਤੇ ਤਗੜੀ ਕਮਾਈ ਕਰ ਰਹੀ ਹੈ ਫ਼ਿਲਮ
ਅਨਿਲ ਸ਼ਰਮਾ ਦੇ ਨਿਰਦੇਸ਼ਨ ’ਚ ਬਣੀ ‘ਗਦਰ 2’ ਸਾਲ 2001 ਦੀ ‘ਗਦਰ : ਏਕ ਪ੍ਰੇਮ ਕਥਾ’ ਦਾ ਸੀਕੁਅਲ ਹੈ। ਫ਼ਿਲਮ ’ਚ ਸੰਨੀ ਦੇ ਨਾਲ ਅਮੀਸ਼ਾ ਪਟੇਲ ਤੇ ਉਤਕਰਸ਼ ਸ਼ਰਮਾ ਵੀ ਨਜ਼ਰ ਆ ਰਹੇ ਹਨ। ਮਨੀਸ਼ ਵਧਵਾ ਨੇ ਫ਼ਿਲਮ ’ਚ ਵਿਲੇਨ ਦਾ ਕਿਰਦਾਰ ਨਿਭਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News