Internet ''ਤੇ ''ਗਲਤ'' ਚੀਜ਼ਾਂ ਵੇਖਣ ''ਤੇ CBI, ਰਾਅ ਤੇ IB ਦਾ ਨੋਟਿਸ! ਪੰਜਾਬ ਦਾ ਹੈ ਪੂਰਾ ਮਾਮਲਾ
Thursday, Feb 06, 2025 - 03:24 PM (IST)
![Internet ''ਤੇ ''ਗਲਤ'' ਚੀਜ਼ਾਂ ਵੇਖਣ ''ਤੇ CBI, ਰਾਅ ਤੇ IB ਦਾ ਨੋਟਿਸ! ਪੰਜਾਬ ਦਾ ਹੈ ਪੂਰਾ ਮਾਮਲਾ](https://static.jagbani.com/multimedia/2025_2image_15_24_481778899165.jpg)
ਫ਼ਤਹਿਗੜ੍ਹ ਸਾਹਿਬ (ਵਿਪਨ): ਸਾਈਬਰ ਸੈੱਲ ਥਾਣਾ ਫ਼ਤਹਿਗੜ੍ਹ ਸਾਹਿਬ ਵੱਲੋਂ ਦੇਸ਼ ਭਗਤ ਯੂਨੀਵਰਸਿਟੀ ਦੇ ਰਜਿਸਟ੍ਰਾਰ ਨੂੰ ਬੱਚਿਆਂ ਦੀ ਪੋਰਨੋਗ੍ਰਾਫੀ ਨੂੰ ਅਧਾਰ ਬਣਾ ਕੇ ਈਮੇਲ ਭੇਜਣ ਦੇ ਮਾਮਲੇ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਉਪਰੋਕਤ ਕਾਰਵਾਈ ਉੱਚ ਅਧਿਕਾਰੀ ਦੀ ਪੜਤਾਲ ਤੋਂ ਬਾਅਦ ਅਮਲ ਵਿਚ ਲਿਆਂਦੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - Punjab: ਹੋਟਲ 'ਚ ਚੱਲ ਰਿਹਾ ਸੀ 'ਗੰਦਾ' ਧੰਦਾ! ਉੱਪਰੋਂ ਜਾ ਪਹੁੰਚੇ ਨਿਹੰਗ ਸਿੰਘ, ਕੰਧਾਂ ਟੱਪ-ਟੱਪ ਭੱਜੇ ਮੁੰਡੇ ਕੁੜੀਆਂ
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ 23 ਜੁਲਾਈ 2024 ਦੀ ਪੁਲਸ ਕਮਿਸ਼ਨਰ, ਸਾਈਬਰ ਸੈੱਲ/ਕੰਪਿਊਟਰ ਸੈਂਟਰ, ਪੁਲਸ ਹੈੱਡਕੁਆਰਟਰ, ਐੱਮ. ਐੱਸ. ਓ. ਬਿਲਡਿੰਗ ਤੋਂ ਕਥਿਤ ਤੌਰ ਤੇ ਜਾਰੀ ਕੀਤੀ ਗਈ ਇਕ ਈਮੇਲ ਪ੍ਰਾਪਤ ਹੋਈ ਸੀ। ਇਸ ਵਿਚ ਚਾਈਲਡ ਪੋਰਨੋਗ੍ਰਾਫੀ ਅਤੇ ਪੀਡੋਫਿਲੀਆ ਨਾਲ ਸਬੰਧਤ ਆਈ. ਪੀ. ਐਡਰੈੱਸ ਮਾਮਲੇ ਦੇ ਵਿਸ਼ਲੇਸ਼ਣ ਦਾ ਹਵਾਲਾ ਦੇ ਕੇ ਦੋਸ਼ ਲਾਇਆ ਗਿਆ ਕਿ ਉਕਤ ਕਾਰਵਾਈ ਪੋਕਸੋ ਐਕਟ ਅਤੇ ਆਈ.ਪੀ. ਐਕਟ ਤਹਿਤ ਸਜ਼ਾਯੋਗ ਹੈ। ਈਮੇਲ ਵਿਚ ਭੇਜੇ ਇਕ ਪੱਤਰ ਵਿਚ ਤਪਨ ਡੇਕਾ ਦੇ ਦਸਤਖ਼ਤਾਂ ਹੇਠ ਮੱਧ ਪ੍ਰਦੇਸ਼ ਪੁਲਸ, ਆਈ.ਬੀ., ਸੀ.ਬੀ.ਆਈ. ਅਤੇ ਸਾਈਬਰ ਸੈੱਲ ਇੰਡੀਆ ਦੇ ਲੋਗੋ ਵਾਲੇ ਸੀ.ਬੀ.ਆਈ., ਰਾਅ, ਆਈ.ਬੀ. ਦੀ ਤਰਫ਼ੋਂ ਜਾਰੀ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਈ-ਮੇਲ ’ਚ ਕਿਹਾ ਗਿਆ ਹੈ ਕਿ ਨਾਂ ਪੰਹੁਚਣ ਤੇ ਮਾਮਲਾ ਟ੍ਰਿਬਿਊਨਲ ਪ੍ਰੌਸੀਕਿਊਟਰ ਨੂੰ ਤੁਰੰਤ ਮੁਕੱਦਮਾ ਚਲਾਉਣ ਲਈ ਭੇਜਿਆ ਜਾਵੇਗਾ ਅਤੇ 24 ਘੰਟਿਆਂ ਦੇ ਅੰਦਰ ਜਵਾਬ ਦੇਣ ਵਿਚ ਅਸਫਲ ਰਹਿਣ 'ਤੇ ਸਰਕਾਰੀ ਵਕੀਲ ਨਜ਼ਦੀਕੀ ਪੁਲਸ ਸਟੇਸ਼ਨ ਰਾਹੀਂ ਯੂਨੀਵਰਸਿਟੀ ਦੇ ਖ਼ਿਲਾਫ਼ ਗ੍ਰਿਫ਼ਤਾਰੀ ਦਾ ਵਾਰੰਟ ਸਥਾਪਿਤ ਕਰੇਗਾ।
ਇਹ ਖ਼ਬਰ ਵੀ ਪੜ੍ਹੋ - ਚਾਈਂ-ਚਾਈਂ ਵਿਦੇਸ਼ ਤੋਂ ਪੰਜਾਬ ਪਰਤਿਆ NRI, 24 ਘੰਟਿਆਂ ਬਾਅਦ ਹੀ ਹੋਇਆ ਉਹ ਜੋ ਸੋਚਿਆ ਨਾ ਸੀ...
ਇਸ ਈ-ਮੇਲ ਵਿਚ ਯੂਨੀਵਰਸਿਟੀ ਤੇ ਇੰਟਰਨੈੱਟ ਦੀ ਦੁਰਵਰਤੋਂ ਦਾ ਦੋਸ਼ ਵੀ ਲਗਾਇਆ ਗਿਆ ਅਤੇ ਕਾਰਵਾਈ ਦੀ ਧਮਕੀ ਦਿੱਤੀ ਗਈ ਸੀ। ਸ਼ਿਕਾਇਤਕਰਤਾ ਨੇ ਕਿਹਾ ਕਿ ਈ-ਮੇਲ ਝੂਠੀ ਲਗਦੀ ਹੈ ਅਤੇ ਈ-ਮੇਲ ਭੇਜਣ ਵਾਲੇ ਨੇ ਆਪਣੇ ਆਪ ਨੂੰ ਸਰਕਾਰੀ ਅਫ਼ਸਰ ਦਰਸਾਇਆ ਹੈ। ਇਸ ਲਈ ਉਕਤ ਖ਼ਿਲਾਫ਼ ਪੁਲਸ ਮਹਿਕਮੇ ਦੀਆਂ ਸੀਲ ਤੇ ਲੋਗੋ ਦੀ ਦੁਰਵਰਤੋਂ, ਸੀ.ਬੀ.ਆਈ., ਰਾਅ, ਤੇ ਆਈ.ਬੀ. ਦੇ ਨਾਂ 'ਤੇ ਧੋਖਾ ਦੇਣ ਦੀ ਕੋਸ਼ਿਸ਼ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ। ਸੰਪਰਕ ਕਰਨ 'ਤੇ ਸਾਈਬਰ ਥਾਣੇ ਦੇ ਮੁਖੀ ਇੰਸਪੈਕਟਰ ਸੁਧੀਰ ਮਲਿਕ ਨੇ ਕਿਹਾ ਕਿ ਇਸ ਮਾਮਲੇ ਵਿਚ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8