ਰਿਹਾਇਸ਼ 'ਤੇ ਰੇਡ ਮਗਰੋਂ CM ਮਾਨ ਦਾ ਟਵੀਟ- 'ਕੀ ਮੈਨੂੰ ਦੱਸਣਗੇ ਕੀ-ਕੀ ਮਿਲਿਆ... ?'
Thursday, Jan 30, 2025 - 09:02 PM (IST)

ਚੰਡੀਗੜ੍ਹ- ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਿੱਲੀ ਸਥਿਤ 'ਕਪੂਰਥਲਾ ਹਾਊਸ' ਰਿਹਾਇਸ਼ 'ਤੇ ਚੋਣ ਕਮਿਸ਼ਨ ਦੀ ਰੇਡ ਮਗਰੋਂ ਮੁੱਖ ਮੰਤਰੀ ਨੇ ਟਵੀਟ ਕਰ ਦਿੱਲੀ ਪੁਲਸ 'ਤੋਂ ਤਿੱਖੇ ਸਵਾਲ ਕੀਤੇ ਹਨ।
ਉਨ੍ਹਾਂ ਨੇ ਆਪਣੇ ਐਕਸ ਅਕਾਊਂਟ 'ਤੇ ਪੋਸਟ ਕਰ ਸਵਾਲ ਕਰਦਿਆਂ ਪੁੱਛਿਆ, ''ਅੱਜ ਦਿੱਲੀ ਵਿਖੇ ਮੇਰੀ ਮੁੱਖ ਮੰਤਰੀ ਦੀ ਰਿਹਾਇਸ਼ ਕਪੂਰਥਲਾ ਹਾਊਸ ਵਿੱਚ ਦਿੱਲੀ ਪੁਲਸ ਵੱਲੋਂ ਰੇਡ ਕੀਤੀ ਗਈ। ਪੂਰੇ ਘਰ ਦੇ ਕੋਨੇ-ਕੋਨੇ ਦੀ ਤਲਾਸ਼ੀ ਲਈ ਗਈ। ਮੇਰੇ ਪਰਿਵਾਰ ਦੀਆਂ ਔਰਤਾਂ ਦੇ ਕੱਪੜਿਆਂ ਵਾਲੇ ਸੰਦੂਕ ਤੱਕ ਦੀ ਵੀ ਤਲਾਸ਼ੀ ਲਈ, ਕੀ ਮੈਨੂੰ ਦੱਸਣਗੇ ਕਿ ਕੀ ਮਿਲਿਆ ?''
ਉਨ੍ਹਾਂ ਅੱਗੇ ਕਿਹਾ, ''ਦਿੱਲੀ ਪੁਲਸ ਦੇ ਦਫ਼ਤਰ ਤੋਂ ਮਹਿਜ਼ 500 ਮੀਟਰ ਦੀ ਦੂਰੀ 'ਤੇ ਬੀਜੇਪੀ ਵਾਲਿਆਂ ਦੇ ਘਰ ਹਨ, ਕਿ ਉਹ ਉਨ੍ਹਾਂ ਦੇ ਘਰ ਰੇਡ ਮਾਰਨ ਦੀ ਹਿੰਮਤ ਦਿਖਾਉਣਗੇ ? ਜਾਂ ਸਿਰਫ਼ 'ਆਮ ਆਦਮੀ ਪਾਰਟੀ' ਅਤੇ ਪੰਜਾਬੀਆਂ ਦੇ ਨਾਲ ਹੀ ਅਜਿਹਾ ਕਰਨ ਦੀ ਇਜਾਜ਼ਤ ਮਿਲੀ ਹੋਈ ਹੈ। ਇਹ ਸਭ ਬੀਜੇਪੀ ਦੀ ਹਾਰ ਦੀ ਘਬਰਾਹਟ ਹੈ। ਇਸ ਤਰ੍ਹਾਂ ਇੱਕ ਮੁੱਖ ਮੰਤਰੀ ਦੇ ਘਰ 'ਤੇ ਰੇਡ ਮਾਰਨਾ ਬਹੁਤ ਹੀ ਨਿੰਦਣਯੋਗ ਹੈ।''
ਇਹ ਵੀ ਪੜ੍ਹੋ- Cold Drink ਦੀ ਆੜ 'ਚ ਵੇਚ ਰਿਹਾ ਸੀ 'ਮੌਤ ਦਾ ਸਾਮਾਨ', ਪੁਲਸ ਨੇ ਰੇਡ ਮਾਰ ਰੰਗੇ ਹੱਥੀਂ ਚੁੱਕਿਆ ਦੁਕਾਨਦਾਰ
ਇਹ ਵੀ ਪੜ੍ਹੋ- ਮਿਡ-ਡੇ-ਮੀਲ 'ਚੋਂ ਗ਼ਾਇਬ ਹੋਵੇਗਾ ਦੇਸੀ ਘਿਓ ਦਾ ਹਲਵਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e