ਕੁੜੀ ਦਾ ਫ਼ੋਨ ਖੋਹਣ ਵਾਲਾ ਨੌਜਵਾਨ ਚੜ੍ਹਿਆ ਪੁਲਸ ਅੜਿੱਕੇ, ਦੇਖੋ ਹੁਣ ਕੀ ਹੋ ਗਿਆ ਹਾਲ
Wednesday, Jan 29, 2025 - 04:05 AM (IST)
ਲੁਧਿਆਣਾ (ਰਾਜ)- ਇਕ ਪਾਸੇ ਜਿੱਥੇ ਦੇਸ਼ ’ਚ ਗਣਤੰਤਰ ਦਿਵਸ ਕਾਰਨ ਪੁਲਸ ਚੌਕਸ ਸੀ, ਉੱਥੇ ਹੀ ਦੂਜੇ ਪਾਸੇ 26 ਜਨਵਰੀ ਨੂੰ ਸ਼ਹਿਰ ’ਚ ਵੱਡੀ ਵਾਰਦਾਤ ਵਾਪਰ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਮਾਮਲਾ ਹੈ ਘੁਮਾਰ ਮੰਡੀ ਦਾ, ਜਿੱਥੇ ਇਕ ਲੜਕੀ ਤੋਂ ਐਕਟਿਵਾ ਸਵਾਰ ਨੌਜਵਾਨ ਨੇ ਮੋਬਾਈਲ ਖੋਹ ਲਿਆ ਅਤੇ ਉਸ ਨੂੰ ਕਈ ਮੀਟਰ ਤੱਕ ਘੜੀਸਦਾ ਲੈ ਗਿਆ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜੁਆਇੰਟ ਸੀ.ਪੀ. ਸ਼ੁਭਮ ਅਗਰਵਾਲ ਨੇ ਦੱਸਿਆ ਕਿ ਰੋਜ਼ ਗਾਰਡਨ ਦੇ ਮੇਨਗੇਟ ਕੋਲ ਹੀ ਐਕਟਿਵਾ ਸਵਾਰ ਇਕ ਨੌਜਵਾਨ ਨੇ ਘੁਮਾਰ ਮੰਡੀ ਦੀ ਰਹਿਣ ਵਾਲੀ ਲੜਕੀ ਕਾਜਲ ਦਾ ਮੋਬਾਈਲ ਖੋਹ ਲਿਆ ਸੀ। ਕਾਜਲ ਨੇ ਬਹਾਦਰੀ ਦਿਖਾਉਂਦੇ ਹੋਏ ਮੋਬਾਈਲ ਨਹੀਂ ਛੱਡਿਆ ਤਾਂ ਮੁਲਜ਼ਮ ਐਕਟਿਵਾ ਸਮੇਤ ਉਸ ਨੂੰ ਕਈ ਮੀਟਰ ਘੜੀਸਦਾ ਲੈ ਗਿਆ, ਜਿਸ ਕਾਰਨ ਲੜਕੀ ਦੇ ਹੱਥਾਂ ਅਤੇ ਪੈਰਾਂ ’ਤੇ ਸੱਟਾਂ ਵੀ ਲੱਗੀਆਂ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਸਖ਼ਤ ਪਾਬੰਦੀਆਂ, ਨਾ ਮੰਨਣ 'ਤੇ ਹੋਵੇਗੀ ਵੱਡੀ ਕਾਰਵਾਈ
ਪੁਲਸ ਨੂੰ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਪੁਲਸ ਨੇ ਮੁਲਜ਼ਮ ਨੂੰ ਦਬੋਚ ਲਿਆ। ਫੜੇ ਗਏ ਮੁਲਜ਼ਮ ਦੀ ਪਛਾਣ ਪਵਨਦੀਪ ਸਿੰਘ ਉਰਫ਼ ਮਿੱਠੂ ਵਜੋਂ ਹੋਈ ਹੈ, ਜੋ ਘੁਮਾਰਮੰਡੀ ਦੇ ਹੀ ਇਲਾਕੇ ਮੁਹੱਲਾ ਪ੍ਰੇਮ ਨਗਰ ਦਾ ਰਹਿਣ ਵਾਲਾ ਹੈ। ਪੁਲਸ ਨੇ ਮੁਲਜ਼ਮ ਤੋਂ ਲੁੱਟਿਆ ਹੋਇਆ ਮੋਬਾਈਲ ਅਤੇ ਵਾਰਦਾਤ ’ਚ ਵਰਤੀ ਐਕਟਿਵਾ ਵੀ ਬਰਾਮਦ ਕਰ ਲਈ ਹੈ।
ਪੁਲਸ ਨੂੰ ਦੇਖ ਮੁਲਜ਼ਮ ਨੇ ਭੱਜਣ ਦਾ ਯਤਨ ਕੀਤਾ, ਜਿਸ ਦੌਰਾਨ ਡਿੱਗਣ ਕਾਰਨ ਉਸ ਦੇ ਪੈਰ ’ਤੇ ਸੱਟ ਲੱਗੀ ਹੈ, ਜਿਸ ਨੂੰ ਇਲਾਜ ਤੋਂ ਬਾਅਦ ਅਦਾਲਤ ’ਚ ਪੇਸ਼ ਕੀਤਾ ਗਿਆ। ਮੁਲਜ਼ਮ ਦਾ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e