ਪੰਜਾਬ ''ਚ ਕਿਉਂ ਨਹੀਂ ਪਈ ਜ਼ਿਆਦਾ ਠੰਡ? ਜਾਣੋ ਕੀ ਕਹਿੰਦਾ ਹੈ ਮੌਸਮ ਵਿਭਾਗ

Friday, Jan 31, 2025 - 09:33 AM (IST)

ਪੰਜਾਬ ''ਚ ਕਿਉਂ ਨਹੀਂ ਪਈ ਜ਼ਿਆਦਾ ਠੰਡ? ਜਾਣੋ ਕੀ ਕਹਿੰਦਾ ਹੈ ਮੌਸਮ ਵਿਭਾਗ

ਚੰਡੀਗੜ੍ਹ (ਰੋਹਾਲ) : ਬਾਕੀ ਸਾਲਾਂ ਤੋਂ ਅਲੱਗ ਇਸ ਵਾਰ ਬਦਲੇ ਵੈਦਰ ਪੈਟਰਨ ਨੇ ਠੰਡ ਦਾ ਅਹਿਸਾਸ ਜ਼ਿਆਦਾ ਨਹੀਂ ਹੋਣ ਦਿੱਤਾ। ਮੌਸਮ ਦੇ ਇਸ ਬਦਲੇ ਹੋਏ ਰੁਖ ਦਾ ਹੀ ਅਸਰ ਸੀ ਕਿ ਵੀਰਵਾਰ ਦਾ ਦਿਨ ਜਨਵਰੀ ’ਚ ਸ਼ਹਿਰ ਦਾ ਸਭ ਤੋਂ ਗਰਮ ਦਿਨ ਦਰਜ ਹੋ ਗਿਆ। ਵੀਰਵਾਰ ਨੂੰ ਪੰਜਾਬ ਤੇ ਹਰਿਆਣਾ ਦੇ ਸਾਰੇ ਸ਼ਹਿਰਾਂ ਤੋਂ ਜ਼ਿਆਦਾ ਗਰਮ ਰਾਜਧਾਨੀ ਚੰਡੀਗੜ੍ਹ ਰਹੀ। ਮੌਸਮ ਵਿਭਾਗ ਦੀ ਸੈਕਟਰ-39 ਸਥਿਤ ਆਬਜ਼ਰਬੇਟਰੀ ’ਚ ਵੀਰਵਾਰ ਦੁਪਹਿਰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 25.9 ਦਰਜ ਹੋਇਆ। ਕੁੱਝ ਦਿਨ ਪਹਿਲਾਂ ਤੱਕ ਠੰਡੀਆਂ ਚੱਲ ਰਹੀਆਂ ਰਾਤਾਂ ਵੀ ਗਰਮ ਹੋ ਰਹੀਆਂ ਹਨ। ਇਸ ਕਾਰਨ ਸ਼ਹਿਰ ਦਾ ਘੱਟ ਤੋਂ ਘੱਟ ਤਾਪਮਾਨ ਵੀ 10.1 ਡਿਗਰੀ ਦਰਜ ਹੋਇਆ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ’ਚ ਮੌਸਮ ਬਦਲਣ ਦੀ ਸੰਭਾਵਨਾ ਜ਼ਰੂਰ ਜਤਾਈ ਹੈ।

ਇਹ ਵੀ ਪੜ੍ਹੋ : PGI ਜਾਣ ਵਾਲੇ ਮਰੀਜ਼ਾਂ ਲਈ ਜ਼ਰੂਰੀ ਖ਼ਬਰ, ਸਹੂਲਤ ਲਈ ਕੀਤਾ ਗਿਆ ਵਿਸ਼ੇਸ਼ ਉਪਰਾਲਾ
ਕਮਜ਼ੋਰ ਡਬਲਯੂ. ਡੀ. ਤੇ ਵਿੰਡ ਪੈਟਰਨ ਨੇ ਰੋਕੀ ਠੰਡ
ਇਸ ਵਾਰ ਜਨਵਰੀ ’ਚ ਸ਼ਹਿਰ ਦਾ ਤਾਪਮਾਨ ਇਕ ਵਾਰ ਵੀ 2 ਡਿਗਰੀ ਤੱਕ ਨਹੀਂ ਗਿਆ। ਹੁਣ ਵੀਰਵਾਰ ਨੂੰ ਜਨਵਰੀ ’ਚ ਹੁਣ ਤੱਕ ਦਾ ਸਭ ਤੋਂ ਗਰਮ ਦਿਨ ਦਰਜ ਹੋਇਆ। ਇਹ ਸਭ ਇਸ ਵਾਰ 3 ਤਾਰੀਖ਼ ਤੋਂ ਮੌਸਮ ਚੱਕਰ ’ਚ ਬਦਲਾਅ ਦੇ ਕਾਰਨ ਹੋਇਆ। ਇਨ੍ਹੀਂ ਦਿਨੀਂ ਮਜ਼ਬੂਤ ਪੱਛਮੀ ਗੜਬੜੀ ਆਉਣ ਕਾਰਨ ਆਮ ਤੌਰ ’ਤੇ ਉੱਤਰ-ਪੱਛਮੀ ਹਵਾਵਾਂ ਚੱਲਣ ਨਾਲ ਹਿੰਦੂਕੁਸ਼ ਤੋਂ ਉੱਤਰੀ ਭਾਰਤ ਤੱਕ ਪਹੁੰਚ ਕੇ ਮੌਸਮ ਨੂੰ ਠੰਡਾ ਬਣਾਉਂਦੀਆਂ ਹਨ। ਇਸ ਵਾਰ ਪੱਛਮੀ ਗੜਬੜੀ ਬਹੁਤ ਕਮਜ਼ੋਰ ਹੋਣ ਕਾਰਨ ਹਵਾ ਦਾ ਪੈਟਰਨ ਉੱਤਰ ਪੱਛਮ ਦੀ ਥਾਂ ਪੱਛਮੀ ਦੱਖਣ ਹੋਣ ਨਾਲ ਚੱਲੀਆਂ ਗਰਮ ਹਵਾਵਾਂ ਨੇ ਉੱਤਰੀ ਭਾਰਤ ਦੇ ਮੌਸਮ ਨੂੰ ਗਰਮ ਬਣਾਈ ਰੱਖਿਆ। ਫਿਰ ਦੱਖਣ ’ਚ ਸਰਗਰਮ ਉੱਤਰ ਪੂਰਬੀ ਮਾਨਸੂਨ ਤੋਂ ਉੱਤਰ ਭਾਰਤ ਤੱਕ ਪਹੁੰਚਣ ਵਾਲੀਆਂ ਪੂਰਬੀ ਹਵਾਵਾਂ ਨੇ ਰਾਤ ਨੂੰ ਵੀ ਤਾਪਮਾਨ ਨੂੰ ਘੱਟ ਨਹੀਂ ਹੋਣ ਦਿੱਤਾ। ਤੀਜਾ ਕਾਰਨ ਇਹ ਸੀ ਕਿ ਇਸ ਵਾਰ ਧੁੰਦ ਬੇਹੱਦ ਘੱਟ ਦਿਨਾਂ ਤੱਕ ਪੈਣ ਦੇ ਕਾਰਨ ਤਾਪਮਾਨ ਨਹੀਂ ਘਟਿਆ।

ਇਹ ਵੀ ਪੜ੍ਹੋ : ਪੰਜਾਬ 'ਚ ਟੋਲ ਟੈਕਸ ਦੇ ਪੰਗੇ ਕਾਰਨ ਚੱਲੀਆਂ ਗੋਲੀਆਂ, ਦਹਿਸ਼ਤ 'ਚ ਪੂਰਾ ਪਿੰਡ
ਆ ਰਹੇ ਹਨ 2 ਡਬਲਯੂ. ਡੀ., ਦੂਜਾ ਥੋੜ੍ਹਾ ਮਜ਼ਬੂਤ
ਇਸ ਵਾਰ ਬੇਹੱਦ ਕਮਜ਼ੋਰ ਰਹੀ ਪੱਛਮੀ ਗੜਬੜੀ ਤੋਂ ਬਾਅਦ ਫਰਵਰੀ ਦੀ ਸ਼ੁਰੂਆਤ ’ਚ ਹੀ ਦੋ ਸਪੈੱਲ ਆ ਰਹੇ ਹਨ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਸੁਰਿੰਦਰ ਪਾਲ ਦੱਸਦੇ ਹਨ ਕਿ ਇਕ ਫਰਵਰੀ ਨੂੰ ਆਉਣ ਵਾਲਾ ਸਪੈੱਲ ਜਨਵਰੀ ਦੀ ਤਰ੍ਹਾਂ ਹੀ ਕਮਜ਼ੋਰ ਹੈ ਪਰ 3 ਫਰਵਰੀ ਨੂੰ ਆਉਣ ਵਾਲੇ ਸਪੈੱਲ ’ਚ ਪਹਾੜਾਂ ’ਚ ਬਾਰਸ਼ ਤੇ ਬਰਫਵਾਰੀ ਨਾਲ ਚੰਡੀਗੜ੍ਹ ਸਣੇ ਮੈਦਾਨੀ ਇਲਾਕਿਆਂ ’ਚ 5 ਫਰਵਰੀ ਤੱਕ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News