ਮਸ਼ਹੂਰ ਗਾਇਕਾ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਹਸਪਤਾਲ ''ਚ ਭਰਤੀ
Wednesday, Mar 05, 2025 - 09:19 AM (IST)

ਮੁੰਬਈ- ਦੱਖਣ ਦੀ ਮਸ਼ਹੂਰ ਪਲੇਅਬੈਕ ਗਾਇਕਾ ਅਤੇ ਡਬਿੰਗ ਕਲਾਕਾਰ ਕਲਪਨਾ ਰਾਘਵੇਂਦਰ ਨੇ 2 ਮਾਰਚ ਨੂੰ ਆਪਣੇ ਨਿਜ਼ਾਮਪੇਟ ਸਥਿਤ ਘਰ 'ਤੇ ਕਥਿਤ ਤੌਰ 'ਤੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਮੀਡੀਆ ਰਿਪੋਰਟਾਂ ਅਨੁਸਾਰ, ਉਸ ਨੇ ਨੀਂਦ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਉਸ ਨੇ ਦੋ ਦਿਨਾਂ ਤੱਕ ਆਪਣੇ ਘਰ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਸੁਰੱਖਿਆ ਗਾਰਡ ਨੇ ਗੁਆਂਢੀਆਂ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ।ਬਾਅਦ ਵਿੱਚ ਗਾਇਕਾ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿਸ ਤੋਂ ਬਾਅਦ ਉਸ ਨੂੰ ਨਿਜ਼ਾਮਪੇਟ ਦੇ ਇੱਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਵੇਲੇ ਕਲਪਨਾ ਵੈਂਟੀਲੇਟਰ ਸਪੋਰਟ 'ਤੇ ਹੈ। ਗਾਇਕਾ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕਿਉਂ ਕੀਤੀ, ਇਸ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ- Tamannaah Bhatia ਤੇ ਵਿਜੇ ਵਰਮਾ ਹੋਏ ਹਮੇਸ਼ਾ ਲਈ ਵੱਖ!
ਪੁਲਸ ਕਲਪਨਾ ਰਾਘਵੇਂਦਰ ਦੇ ਪਤੀ ਤੋਂ ਕਰ ਰਹੀ ਹੈ ਪੁੱਛਗਿੱਛ
ਇਸ ਘਟਨਾ ਤੋਂ ਬਾਅਦ, ਕਲਪਨਾ ਦਾ ਪਤੀ ਪ੍ਰਸਾਦ ਸ਼ਹਿਰ ਪਹੁੰਚ ਗਿਆ। ਇਸ ਦੌਰਾਨ, ਪੁਲਸ ਅਧਿਕਾਰੀ ਕਲਪਨਾ ਦੇ ਪਤੀ ਤੋਂ ਪੁੱਛਗਿੱਛ ਕਰ ਰਹੇ ਹਨ। ਕਈ ਮੀਡੀਆ ਰਿਪੋਰਟਾਂ ਦੇ ਅਨੁਸਾਰ, ਸ਼੍ਰੀਕ੍ਰਿਸ਼ਨ, ਸੁਨੀਤਾ, ਗੀਤਾ ਮਾਧੁਰੀ ਅਤੇ ਕਰੁਣਿਆ ਸਮੇਤ ਕਈ ਮਸ਼ਹੂਰ ਹਸਤੀਆਂ ਗਾਇਕਾ ਦੀ ਸਿਹਤ ਬਾਰੇ ਪੁੱਛਣ ਲਈ ਉਨ੍ਹਾਂ ਨੂੰ ਮਿਲਣ ਗਈਆਂ।ਕਲਪਨਾ ਪ੍ਰਸਿੱਧ ਪਲੇਅਬੈਕ ਗਾਇਕ ਟੀ.ਐਸ. ਰਾਘਵੇਂਦਰ ਦੀ ਧੀ ਹੈ। ਕਲਪਨਾ ਨੂੰ 2010 'ਚ ਸਟਾਰ ਗਾਇਕਾ ਮਲਿਆਲਮ ਦਾ ਖਿਤਾਬ ਜਿੱਤਣ ਤੋਂ ਬਾਅਦ ਪ੍ਰਸਿੱਧੀ ਮਿਲੀ। ਆਪਣੀ ਜਿੱਤ ਤੋਂ ਬਾਅਦ, ਉਸ ਨੇ ਇਲਿਆਰਾਜਾ ਅਤੇ ਏ.ਆਰ.ਰਹਿਮਾਨ ਸਮੇਤ ਕਈ ਵੱਡੇ ਸੰਗੀਤਕਾਰਾਂ ਨਾਲ ਕੰਮ ਕੀਤਾ ਹੈ।
ਇਹ ਵੀ ਪੜ੍ਹੋ-ਮਸ਼ਹੂਰ ਗਾਇਕਾ ਦੇ ਪਤੀ ਦਾ ਹੋਇਆ ਦਿਹਾਂਤ, ਸਾਂਝੀ ਕੀਤੀ ਭਾਵੁਕ ਪੋਸਟ
ਇੱਕ ਸੰਗੀਤਕ ਪਰਿਵਾਰ 'ਚ ਪਲੀ, ਕਲਪਨਾ ਨੇ ਸਿਰਫ਼ ਪੰਜ ਸਾਲ ਦੀ ਉਮਰ 'ਚ ਆਪਣਾ ਗਾਇਕੀ ਕਰੀਅਰ ਸ਼ੁਰੂ ਕੀਤਾ। ਆਪਣੇ ਲੰਬੇ ਕਰੀਅਰ 'ਚ ਕਲਪਨਾ ਨੇ ਕਈ ਭਾਸ਼ਾਵਾਂ 'ਚ 1,500 ਤੋਂ ਵੱਧ ਗਾਣੇ ਰਿਕਾਰਡ ਕੀਤੇ ਹਨ। ਆਪਣੇ ਸੰਗੀਤ ਤੋਂ ਇਲਾਵਾ, ਉਸ ਨੇ ਕਮਲ ਹਾਸਨ ਸਟਾਰਰ ਫਿਲਮ ਪੁੰਨਗਾਈ ਮੰਨਨ ਵਿੱਚ ਇੱਕ ਛੋਟੀ ਜਿਹੀ ਭੂਮਿਕਾ ਵੀ ਨਿਭਾਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8